Whatsapp once again assured: ਨਵੀਂ ਦਿੱਲੀ: ਸੋਸ਼ਲ ਮੀਡੀਆ ਮੈਸੇਜਿੰਗ ਐਪ Whatsapp ਨੇ ਫਿਰ ਭਰੋਸਾ ਦਿੱਤਾ ਹੈ ਕਿ ਉਸ ਦੀ ਨੀਤੀ ਵਿੱਚ ਉਪਭੋਗਤਾਵਾਂ ਦੀ ਨਿੱਜਤਾ ਨੂੰ ਕੋਈ ਖ਼ਤਰਾ ਨਹੀਂ ਹੈ, ਹਾਲਾਂਕਿ ਇਹ ਅਜੇ ਵੀ ਪ੍ਰਾਈਵੇਸੀ ਪਾਲਿਸੀ ਨੂੰ ਲਾਗੂ ਕਰਵਾਉਣ ‘ਤੇ ਹਾਲੇ ਵੀ ਅੜਿਆ ਹੋਇਆ ਹੈ। Whatsapp ਦੀ ਵਰਤੋਂ ਕਰਨ ਵਾਲਿਆਂ ਵਿੱਚ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਸੀ, ਜਦੋਂ ਉਸ ਨੇ ਨਵੀਂ ਪਾਲਿਸੀ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ ਕਿ ਜੋ ਲੋਕ ਇਸ ਨੂੰ ਸਵੀਕਾਰ ਨਹੀਂ ਕਰਨਗੇ ਉਨ੍ਹਾਂ ਦਾ ਅਕਾਊਂਟ 8 ਫਰਵਰੀ ਤੋਂ ਬੰਦ ਹੋ ਜਾਵੇਗਾ। ਭਾਰਤ ਸਮੇਤ ਬਹੁਤੇ ਦੇਸ਼ਾਂ ਨੇ ਇਸ ਕਦਮ ‘ਤੇ ਸਖਤ ਇਤਰਾਜ਼ ਜਤਾਇਆ ਸੀ। ਇਸ ‘ਤੇ Whatsapp ਨੇ ਕਦਮ ਪਿੱਛੇ ਕਰ ਲਏ ਹਨ।
ਵਟਸਐਪ ਨੇ ਇੱਕ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਸਦੇ ਪਲੇਟਫਾਰਮ ‘ਤੇ ਨਿੱਜੀ ਸੰਦੇਸ਼ ਅਤੇ ਕੰਟੈਂਟ ਦਾ ਆਦਾਨ-ਪ੍ਰਦਾਨ ਐਂਡ-ਟੁ-ਐਂਡ ਇਨਕ੍ਰਿਪਸ਼ਨ ਤੋਂ ਸੁਰੱਖਿਅਤ ਰਹੇਗਾ । Whatsapp ਨੇ ਕਿਹਾ ਹੈ ਕਿ ਕਿਸੇ ਵੀ ਨਿੱਜੀ ਚੈਟ ਨੂੰ ਨਾ ਤਾਂ Whatsapp ਪੜ੍ਹ ਸਕਦਾ ਹੈ ਤੇ ਨਾ ਹੀ Facebook ਪੜ੍ਹ ਸਕਦੀ ਹੈ। ਕਿਸੇ ਅਟੈਚਮੈਂਟ ਨੂੰ ਵੀ ਡਿਲੀਵਰ ਹੁੰਦਿਆਂ ਹੀ Whatsapp ਸਰਵਰ ਤੋਂ ਡਿਲੀਟ ਕਰ ਦਿੱਤਾ ਜਾਵੇਗਾ। ਹਾਲਾਂਕਿ, Whatsapp ਪ੍ਰਾਈਵੇਟ ਪਾਲਿਸੀ ਨੂੰ ਸਵੀਕਾਰ ਕਰਵਾਉਣ ‘ਤੇ ਹੁਣ ਵੀ ਅੜ੍ਹਿਆ ਹੋਇਆ ਹੈ। ਜਲਦੀ ਹੀ ਇਸ ਨੀਤੀ ਦਾ ਆਈਕਨ ਸਕਰੀਨ ‘ਤੇ ਦਿਖਣ ਲੱਗ ਜਾਵੇਗਾ।
WhatsApp ਨੇ ਆਪਣੇ ਨਵੇਂ ਬਲਾੱਗ ਰਾਹੀਂ ਦੱਸਿਆ ਕਿ ਉਹ ਆਪਣੇ ਪਲੇਟਫਾਰਮ ‘ਤੇ ਚੈਟ ਰਾਹੀਂ ਖਰੀਦਦਾਰੀ ਕਰਨ ਜਾਂ ਕਾਰੋਬਾਰੀਆਂ ਨਾਲ ਜੁੜਨ ਦਾ ਇੱਕ ਨਵਾਂ ਢੰਗ ਵਿਕਸਤ ਕਰ ਰਿਹਾ ਹੈ। ਫਿਲਹਾਲ ਅਜਿਹੀਆਂ ਚੈਟਾਂ ਦੀ ਚੋਣ ਵਿਕਲਪਿਕ ਹੋਵੇਗੀ, ਪਰ ਆਉਣ ਵਾਲੇ ਸਮੇਂ ਵਿੱਚ ਇਸ ਅਪਡੇਟ ਦੀ ਸਮੀਖਿਆ ਕਰਨ ਵਾਲਾ ਇੱਕ ਬੈਨਰ ਦਿਖਾਈ ਦੇਵੇਗਾ। ਇਸ ਤੋਂ ਬਾਅਦ ਉਪਭੋਗਤਾਵਾਂ ਨੂੰ ਐਪ ਦੀ ਵਰਤੋਂ ਕਰਦੇ ਰਹਿਣਾ ਹੈ ਤਾਂ ਉਨ੍ਹਾਂ ਨੂੰ ਇਸ ਅਪਡੇਟ ਨੂੰ ਸਵੀਕਾਰ ਕਰਨਾ ਪਵੇਗਾ। ਹਾਲਾਂਕਿ, ਕੰਪਨੀ ਵੱਲੋਂ ਪ੍ਰਾਈਵੇਟ ਚੈਟ ਨੂੰ ਐਂਡ-ਟੂ-ਐਂਡ ਐਨਕ੍ਰਿਪਸ਼ਨ ਤੋਂ ਸੁਰੱਖਿਅਤ ਰੱਖਣ ਦਾ ਦਾਅਵਾ ਕੀਤਾ ਗਿਆ ਹੈ।
ਦੱਸ ਦੇਈਏ ਕਿ WhatsApp ਨੇ ਪਿਛਲੇ ਮਹੀਨੇ ਜਾਰੀ ਕੀਤੀ ਗਈ ਨਵੀਂ Privacy Policy ਅਪਡੇਟ ਵਿੱਚ ਕਿਹਾ ਸੀ ਕਿ ਇਹ ਉਪਭੋਗਤਾਵਾਂ ਦੇ ਡਾਟਾ ਨੂੰ ਮੂਲ ਕੰਪਨੀ ਫੇਸਬੁੱਕ ਅਤੇ ਹੋਰ ਸਮੂਹ ਕੰਪਨੀਆਂ ਨਾਲ ਸਾਂਝਾ ਕਰ ਸਕਦਾ ਹੈ । ਇਸਦੇ ਬਾਅਦ ਕੰਪਨੀ ਵਿਵਾਦਾਂ ਵਿੱਚ ਘਿਰ ਗਈ। ਭਾਰਤ ਸਰਕਾਰ ਨੇ ਵੀ WhatsApp ਨੂੰ ਤਲਬ ਕਰ ਸਵਾਲ ਪੁੱਛੇ । ਇਸ ਤੋਂ ਬਾਅਦ ਉਪਭੋਗਤਾ ਤੇਜ਼ੀ ਨਾਲ WhatsApp ‘ਤੇ ਸਵਿਚ ਕੀਤਾ ਅਤੇ ਮੁਕਾਬਲਾ ਕਰਨ ਵਾਲੇ ਐਪਸ ਟੈਲੀਗ੍ਰਾਮ ਅਤੇ ਸਿਗਨਲ ‘ਤੇ ਤਬਦੀਲ ਕਰ ਦਿੱਤਾ। ਇਸ ਦੇ ਚੱਲਦਿਆਂ ਮਜ਼ਬੂਰ ਹੋ ਕੇ ਵਟਸਐਪ ਨੇ ਨਵੀਂ ਨੀਤੀ ਦੇ ਲਾਗੂ ਹੋਣ ਨੂੰ ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਹੁਣ ਕੰਪਨੀ ਦਾ ਕਿਹਨਾਂ ਹੈ ਕਿ ਉਹ ਨਵੀਂ ਨੀਤੀ ਲਾਗੂ ਕਰਨ ਲਈ ਅੱਗੇ ਵੱਧ ਰਹੀ ਹੈ।
ਇਹ ਵੀ ਦੇਖੋ: ਫੋਟੋ ਰਿਲੀਜ਼ ਹੋਣ ‘ਤੇ ਸਤਨਾਮ ਸਿੰਘ ਪੰਨੂੰ ਨੇ ਕਿਹਾ ਮੈਂ ਨਹੀਂ ਗਿਆ ਲਾਲ ਕਿਲ੍ਹੇ ਵੱਲ