Priyanka gandhi attacks central government: ਦੇਸ਼ ਵਿੱਚ ਲਗਾਤਾਰ ਤੇਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਫਤੇ ਦੇ ਸਾਰੇ ਦਿਨ ਮਹਿੰਗੇ ਦਿਨ ਹਨ, ਜਿਸ ਦਿਨ ਤੇਲ ਦੀਆਂ ਕੀਮਤਾਂ ਨਾ ਵਧਣ ਉਸ ਨੂੰ ਭਾਜਪਾ ਨੂੰ ਇੱਕ ਚੰਗਾ ਦਿਨ ਐਲਾਨਣਾ ਚਾਹੀਦਾ ਹੈ ।
ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ,”ਭਾਜਪਾ ਸਰਕਾਰ ਨੂੰ ਹਫਤੇ ਦੇ ਉਸ ਦਿਨ ਦਾ ‘ਚੰਗਾ ਦਿਨ’ ਕਰ ਦੇਣਾ ਚਾਹੀਦਾ ਹੈ, ਜਿਸ ਦਿਨ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਾ ਹੋਵੇ, ਕਿਉਂਕਿ ਮਹਿੰਗਾਈ ਕਾਰਨ ਬਾਕੀ ਦਿਨ ਤਾਂ ਆਮ ਲੋਕਾਂ ਲਈ ਮਹਿੰਗੇ ਦਿਨ ਹਨ।
ਇਸ ਸਬੰਧੀ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਮਹਿੰਗਾਈ ਨਾਲ ਜੁੜੀਆਂ ਬਹੁਤ ਸਾਰੀਆਂ ਸੁਰਖੀਆਂ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ, ‘ਮਹਿੰਗਾਈ ਦਾ ਵਿਕਾਸ ! ਰਾਬਰਟ ਵਾਡਰਾ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਤੇਲ ਦੀਆਂ ਕੀਮਤਾਂ ਘੱਟ ਨਹੀਂ ਹੁੰਦੀਆਂ, ਉਹ ਆਪਣੇ ਦਫਤਰ ਆਪਣੀ ਸਾਈਕਲ ਰਾਹੀਂ ਜਾਣਗੇ। ਆਮ ਲੋਕਾਂ ਲਈ ਚੰਗੇ ਦਿਨ ਨਹੀਂ, ਬਲਕਿ ਮਹਿੰਗੇ ਦਿਨ ਹਨ।
ਉੱਥੇ ਹੀ ਦੂਜੇ ਪਾਸੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕ੍ਰਮਵਾਰ ਟਵੀਟ ਕਰਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਲਿਖਿਆ ਹੈ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ । ਉਨ੍ਹਾਂ ਲਿਖਿਆ, “ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਹਰ ਕੋਈ ਦੁਖੀ ਹਨ। ਪਿਛਲੇ 11 ਦਿਨਾਂ ਤੋਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਦਾ ਨਤੀਜਾ ਹੈ । ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇਸ ਵੇਲੇ UPA ਦੇ ਸਮੇਂ ਨਾਲੋਂ ਅੱਧ ਹਨ, ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਸਿਖਰ ‘ਤੇ ਪਹੁੰਚ ਗਈਆਂ ਹਨ।
ਉਨ੍ਹਾਂ ਨੇ ਅੱਗੇ ਲਿਖਿਆ, “ਮੋਦੀ ਸਰਕਾਰ ਪੈਟਰੋਲ ‘ਤੇ 32.90 ਰੁਪਏ ਅਤੇ ਡੀਜ਼ਲ ‘ਤੇ 31.80 ਰੁਪਏ ਪ੍ਰਤੀ ਲੀਟਰ ਦੀ ਐਕਸਾਈਜ਼ ਡਿਊਟੀ ਲਗਾਉਂਦੀ ਹੈ। ਜਦੋਂ ਕਿ 2014 ਵਿੱਚ ਯੂਪੀਏ ਸਰਕਾਰ ਦੇ ਸਮੇਂ ਪੈਟਰੋਲ ‘ਤੇ ਸਿਰਫ 9.20 ਰੁਪਏ ਅਤੇ ਡੀਜ਼ਲ ‘ਤੇ ਸਿਰਫ 3.46 ਰੁਪਏ ਦੀ ਐਕਸਾਈਜ਼ ਡਿਊਟੀ ਸੀ। ਮੋਦੀ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਆਮ ਆਦਮੀ ਦੇ ਹਿੱਤ ਵਿਚ ਆਬਕਾਰੀ ਡਿਊਟੀ ਘਟਾਉਣੀ ਚਾਹੀਦੀ ਹੈ।