Pamela goswami said : ਕੋਕੀਨ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਪੱਛਮੀ ਬੰਗਾਲ ਦੀ ਯੂਥ ਭਾਜਪਾ ਨੇਤਾ ਪਾਮੇਲਾ ਗੋਸਵਾਮੀ ਨੂੰ ਸ਼ਨੀਵਾਰ ਨੂੰ ਐਨਡੀਪੀਐਸ (NDPS ) ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਵਿੱਚ ਸੁਣਵਾਈ ਖ਼ਤਮ ਹੋ ਗਈ ਹੈ ਅਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ। ਅਦਾਲਤ ਵਿੱਚ ਪੇਸ਼ੀ ਦੌਰਾਨ ਗੋਸਵਾਮੀ ਨੇ ਕਿਹਾ ਕਿ ਉਸਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਐਨਡੀਪੀਐਸ ਅਦਾਲਤ ਵਿੱਚ ਸੁਣਵਾਈ ਦੌਰਾਨ ਪਾਮੇਲਾ ਗੋਸਵਾਮੀ ਨੇ ਪਾਰਟੀ ਦੇ ਇੱਕ ਹੋਰ ਨੇਤਾ ਰਾਕੇਸ਼ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਸੀਆਈਡੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸਾਜਿਸ਼ ਹੈ ਜੋ ਮੇਰੇ ਵਿਰੁੱਧ ਕਾਫ਼ੀ ਸਮੇਂ ਤੋਂ ਘੜੀ ਜਾ ਰਹੀ ਸੀ। ਪਾਮੇਲਾ ਨੇ ਕਿਹਾ ਕਿ ਜਾਸੂਸ ਵਿਭਾਗ (ਡੀਡੀ) ਜਾਂ ਅਪਰਾਧ ਜਾਂਚ ਵਿਭਾਗ (ਸੀਆਈਡੀ) ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਸੱਚਾਈ ਦੀ ਜਿੱਤ ਹੋਵੇਗੀ। ਅਦਾਲਤ ਵਿੱਚ ਸੁਣਵਾਈ ਪੂਰੀ ਹੋ ਗਈ ਹੈ ਅਤੇ ਇਸ ਸਮੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ।
ਇਸ ਦੌਰਾਨ ਰਾਕੇਸ਼ ਸਿੰਘ ਨੇ ਪਾਮੇਲਾ ਗੋਸਵਾਮੀ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਪਾਮੇਲਾ ਨੇ ਉਸ ’ਤੇ ਦੋਸ਼ ਕਿਉਂ ਲਏ ਹਨ। ਪਰ ਉਹ ਕਿਸੇ ਵੀ ਜਾਂਚ ਲਈ ਤਿਆਰ ਹੈ। ਇੱਥੇ ਪਾਮੇਲਾ ਦੀ ਮਾਂ ਮਧੁਚੰਦ ਗੋਸਵਾਮੀ ਨੇ ਕਿਹਾ ਕਿ ਮੇਰੀ ਧੀ ਗਲਤ ਨਹੀਂ ਹੈ। ਉਸ ਨੂੰ ਫਸਾਇਆ ਗਿਆ ਹੈ। ਅਸੀਂ ਮੱਧ ਵਰਗ ਦੇ ਲੋਕ ਹਾਂ। ਅਸੀਂ ਕੀ ਜਾਣਦੇ ਹਾਂ ਕੋਕੀਨ ਕੀ ਹੈ ? ਪਾਮੇਲਾ ਅਤੇ ਉਸਦੇ ਸਾਥੀ ਪ੍ਰਬੀਰ ਕੁਮਾਰ ਨੂੰ ਸ਼ੁੱਕਰਵਾਰ ਨੂੰ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪਾਮੇਲਾ ਦੇ ਬੈਗ ਵਿੱਚੋਂ 100 ਗ੍ਰਾਮ ਕੋਕੀਨ ਮਿਲੀ ਸੀ। ਬਾਜ਼ਾਰ ਵਿਚ ਇਸ ਦੀ ਕੀਮਤ ਤਕਰੀਬਨ ਪੰਜ ਲੱਖ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਦੇਖੋ : ਇਨਾਂ 2 ਬੀਬੀਆਂ ਦੇ ਬੋਲ ਪੱਟ ਦਿੰਦੇ ਨੇ ਧੂੜਾਂ, ਸੁਣੋ ਕਿਵੇਂ ਰਗੜੇ ਅਗਲੀਆਂ ਨੇ ਦੇਸੀ ਅੰਗਰੇਜ਼ LIVE !