shri guru arjun ji: ਉਹ ਮਹਾਂਯੋਧਾ ਅਤੇ ਪਵਿੱਤਰ ਹਸਤੀ ਜੋ ਰੱਬ ਜਾਂ ਉਸ ਦੀ ਰਚਨਾ ਦੇ ਪਿਆਰ ਅਤੇ ਰੱਬੀ ਭਾਣੇ ਅੰਦਰ ਖੁਸ਼ੀ-ਖੁਸ਼ੀ, ਕਿਸੇ ਜਗਤ ਭਲਾਈ ਅਤੇ ਪਰਉਪਕਾਰ ਹਿੱਤ ਜੂਝਿਆ ਹੋਵੇ ਜਾਂ ਜਿਸ ਨੇ ਕਿਸੇ ਉਚੇ ਸੁਚੇ ਸਿਧਾਂਤ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਹੋਵੇ, ਉਸ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ ।ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਬੜੇ ਭਿਆਨਕ ਅਤੇ ਦਿਲ-ਕੰਬਾਊ ਤਸੀਹੇ ਸਹਿੰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੱਧਾ ਅਤੇ ਆਪ ਨੂੰ ਸ਼ਹੀਦਾਂ ਦੇ ਸਿਰਤਾਜ ਅਖਵਾਉਣ ਦਾ ਮਾਣ ਪ੍ਰਾਪਤ ਹੋਇਆ।
ਪੁਰਾਤਨ ਇਤਿਹਾਸਕਾਰਾਂ ਨੇ ਆਪ ਜੀ ਦੀ ਸ਼ਹੀਦੀ ਅਤੇ ਇਹੋ ਜਿਹੇ ਨਿਰਦਈ ਦੰਡ ਦੇਣ ਦੀ ਵਿੱਧੀ ਨੂੰ ਅਪਨਾਉਣ ਦਾ ਮੁੱਖ ਕਾਰਨ ਦੀਵਾਨ ਚੰਦੂ ਸ਼ਾਹ ਦੀ ਨਿੱਜੀ ਦੁਸ਼ਮਣੀ ਦੱਸਿਆ ਹੈ, ਪਰੰਤੂ ਅਸਲੀਅਤ ਅਤੇ ਮੁੱਖ ਕਾਰਨ ਹੋਰ ਵੀ ਹਨ। ਪ੍ਰਿਥੀ ਚੰਦ ਅਤੇ ਚੰਦੂ ਸ਼ਾਹ ਗੁਰੂ ਜੀ ਦੀ ਸ਼ਹਾਦਤ ਦਾ ਇਕ ਨਿਗੂਣਾ ਜਿਹਾ ਕਾਰਨ ਜ਼ਰੂਰ ਸਨ ਪਰੰਤੂ ਸਤਿਗੁਰਾਂ ਦੀ ਸ਼ਹਾਦਤ ਦਾ ਮੁੱਖ ਕਾਰਨ, (1) ਸ਼ਰਾਬੀ ਅਤੇ ਅੱਯਾਸ਼ੀ ਮੁਗ਼ਲ ਬਾਦਸ਼ਾਹ ਜਹਾਂਗੀਰ ਜੋ ਆਪਣੀ ਬਾਦਸ਼ਾਹੀ ਸਥਾਪਤ ਕਰਨਾ ਚਾਹੁੰਦਾ ਸੀ, (2) ਕੱਟੜ ਮੁਸਲਮਾਨ ਸ਼ੇਖ ਅਹਿਮਦ ਸਰਹੰਦੀ, ਜੋ ਕਿ ਇਸਲਾਮ ਦੀ ਨਕਸ਼ਬੰਦੀ ਸਿਲਸਿਲਹ ਦਾ ਮੁੱਖ ਆਗੂ ਸੀ ਅਤੇ (3) ਉਸ ਦੇ ਚੇਲਿਆਂ ਦਾ ਨਾਪਾਕ ਗੱਠਜੋੜ ਸੀ ਜੋ ਇਸਲਾਮੀ ਹਕੂਮਤ ਸਥਾਪਤ ਕਰਨਾ ਚਾਹੁੰਦੇ ਸਨ।
ਮੋਗੇ ਦੇ ਕਿਸਾਨਾਂ ਨੇ ਟਿੱਕਰੀ ਬਾਰਡਰ ਤੇ ਖੜ੍ਹੀ ਕਰਤੀ ਪਿੰਡਾਂ ਵਾਲੀ ਹਵੇਲੀ ਨਾਲੇ ਬਣਾਤੀਆਂ ਪੱਕੀਆਂ ਸੜਕਾਂ, ਦੇਖੋ LIVE