shri guru amardas ji: ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ ਅਤੇ ਲੰਗਰ ਦੀ ਸੇਵਾ ਵਿੱਚ ਹੋਰ ਵਾਧਾ ਕੀਤਾ ਜਿਸ ਕਰਕੇ ਗੁਰੂ-ਘਰ ਦੀ ਸ਼ਾਨ ਵਿਚ ਚੋਖਾ ਵਾਧਾ ਹੋਇਆ ਹੈ। ਗੁਰੂ ਅਮਰਦਾਸ ਜੀ ਨੇ ਸੰਮਤ 1616 ਬਿ. ਵਿਚ ਗੋਇੰਦਵਾਲ ਬਾਉਲੀ ਦਾ ਪਾੜ ਪੁਟਾ ਕੇ ਲਗਭਗ ਛੇ ਸਾਲ ਪਿਛੋਂ ਸੰਮਤ 1621 ਬਿ. ਵਿੱਚ ਇਹ ਕੰਮ ਸਿਰੇ ਚਾੜ੍ਹਿਆ। ਗੁਰੂ ਸਾਹਿਬ ਨੇ ਬਾਉਲੀ ਬਣਨ ਸਾਰ ਹੀ ਇਥੇ ਵਿਸਾਖੀ ਦਾ ਮੇਲਾ ਲਗਵਾਉਣਾ ਸ਼ੁਰੂ ਕੀਤਾ ਜਿਸ ਕਰਕੇ ਇਸ ਸਥਾਨ ਦੀ ਰੌਣਕ ਹੋਰ ਵੀ ਵਧ ਗਈ। ਥੋੜ੍ਹੇ ਚਿਰ ਵਿਚ ਹੀ ਗੋਇੰਦਵਾਲ ਘੁੱਗ ਵੱਸਣ ਲੱਗਾ ਤੇ ਉਥੋਂ ਦੀ ਰੌਣਕ ਵਧ ਗਈ। ਗੁਰੂ ਅਮਰਦਾਸ ਜੀ ਦੇ ਸਮੇਂ ਤਕ ਸਿੱਖੀ ਵਿਚ ਇਤਨਾ ਵਾਧਾ ਹੋਇਆ ਕਿ ਗੁਰੂ ਜੀ ਨੇ ਧਰਮ ਪ੍ਰਚਾਰ ਦੇ 22 ਪ੍ਰਮੁੱਖ ਕੇਂਦਰ (ਮੰਜੀਆਂ) ਸਥਾਪਤ ਕੀਤੇ। ਇਨ੍ਹਾਂ ਵਿਚੋਂ ਕੁਝ ਧਰਮ ਪ੍ਰਚਾਰ ਕੇਂਦਰਾਂ ਦਾ ਪ੍ਰਬੰਧ ਤੀਵੀਆਂ ਨੇ ਸੰਭਾਲਿਆ।
ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਥਨ ਅਨੁਸਾਰ ਇਸ ਬਾਉਲੀ ਦੇ ਨਾਂ ਮੁਗ਼ਲ ਬਾਦਸ਼ਾਹਾਂ ਦੇ ਵੇਲੇ ਦੀ ਜਾਗੀਰ ਗੋਇੰਦਵਾਲ, ਟੋਡੇਵਾਲ, ਦੁੱਗਲ ਵਾਲੇ ਅਤੇ ਫ਼ਤੇ ਚੱਕ ਪਿੰਡਾਂ ਵਿਚ ਹੈ। ਰਿਆਸਤ ਕਪੂਰਥਲਾ ਅਤੇ ਨਾਭਾ ਵੱਲੋਂ ਵੀ ਜਾਗੀਰਾਂ ਲੱਗੀਆਂ ਹੋਈਆਂ ਸਨ। ਇਸ ਤੋਂ ਇਲਾਵਾ ਇਸ ਸਥਾਨ ਦੇ ਨਾਂ ਲਾਗੇ-ਪਾਸੇ ਦੇ ਪਿੰਡਾਂ ਵਿਚ ਵੀ ਬਹੁਤ ਸਾਰੀ ਜ਼ਮੀਨ ਹੈ। ਗੁਰੂ ਅਮਰਦਾਸ ਜੀ ਦੂਰ ਦਰਾਡੇ ਸੰਗਤਾਂ ਵਿੱਚ ਜਾਣੇ ਪਛਾਣੇ ਅਤੇ ਸਤਿਕਾਰੇ ਜਾਂਦੇ ਸਨ। ਇਥੋਂ ਤਕ ਕਿ ਜਦ ਇਹਨਾਂ ਨੇ ਧਰਮ ਪਰਚਾਰ ਲਈ ਤੀਰਥਾਂ ਵਲ ਫੇਰੀ ਪਾਈ ਤਾਂ ਸੰਗਤਾਂ ਇਤਨੇ ਪਿਆਰ ਅਤੇ ਉਤਸ਼ਾਹ ਨਾਲ ਦਰਸ਼ਨਾਂ ਨੂੰ ਆਉਂਦੀਆਂ ਅਤੇ ਪਿਛੇ ਲਗ ਤੁਰਦੀਆਂ ਕਿ ਚੁੰਗੀਆਂ ਉਤੇ ਮਸੂਲ ਇਕੱਠਾ ਕਰਨ ਵਾਲੇ ਸ਼ਾਹੀ ਹਾਕਮ ਗੁਰੂ ਜੀ ਦੀ ਮਾਨਤਾ ਦੇਖ, ਗੁਰੂ ਅਮਰਦਾਸ ਜੀ ਪਿਛੇ ਆਉਂਦੇ ਸ਼ਰਦਾਲੂਆਂ ਕੋਲੋਂ ਮਸੂਲ ਇਕੱਠਾ ਕਰਨ ਦਾ ਹੀਆ ਨਹੀ ਸਨ ਕਰਦੇ।
ਮੋਗੇ ਦੇ ਕਿਸਾਨਾਂ ਨੇ ਟਿੱਕਰੀ ਬਾਰਡਰ ਤੇ ਖੜ੍ਹੀ ਕਰਤੀ ਪਿੰਡਾਂ ਵਾਲੀ ਹਵੇਲੀ ਨਾਲੇ ਬਣਾਤੀਆਂ ਪੱਕੀਆਂ ਸੜਕਾਂ, ਦੇਖੋ LIVE