Man dies of drug overdose : ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਇੱਕ 51 ਸਾਲਾ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਇੱਕ ਐਨਆਰਆਈ ਖ਼ਿਲਾਫ਼ ਆਈਪੀਸੀ ਦੀ ਧਾਰਾ 304 ਦੇ ਅਧੀਨ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਦੀ ਪਛਾਣ ਰਾਹੁਲ ਜੈਨ ਵਜੋਂ ਹੋਈ ਜੋ ਇੱਕ ਹੌਜ਼ਰੀ ਵਪਾਰੀ ਸੀ। ਉਹ 4 ਫਰਵਰੀ ਨੂੰ ਸੋਸ਼ਲ ਮੀਡੀਆ ਰਾਹੀਂ ਇਟਲੀ ਤੋਂ ਆਏ ਐਨ ਆਰ ਆਈ ਸੰਦੀਪ ਸਿੰਘ ਦੇ ਸੰਪਰਕ ਵਿੱਚ ਆਇਆ ਸੀ, ਅਗਲੇ ਹੀ ਦਿਨ, ਦੋਵੇਂ ਪਹਿਲੀ ਵਾਰ ਨਿੱਜੀ ਤੌਰ ‘ਤੇ ਮਿਲੇ ਅਤੇ ਇੱਕ ਹੀ ਹੋਟਲ ਵਿੱਚ ਰਾਤ ਨੂੰ ਠਹਿਰੇ, ਜਿੱਥੇ ਜੈਨ ਦੀ ਲਾਸ਼ ਮਿਲੀ ਸੀ।
ਮਿਲੀ ਜਾਣਕਾਰੀ ਮੁਤਾਬਕ 16 ਫਰਵਰੀ ਨੂੰ, ਉਹ ਇਹ ਆਪਣੇ ਕਿਚਲੂ ਨਗਰ ਦੇ ਆਪਣੇ ਘਰ ਵਿੱਚ ਇਹ ਕਹਿ ਕੇ ਗਿਆ ਸੀ ਕਿ ਉਹ ਅਤੇ ਉਸਦੇ ਦੋਸਤ ਹਿਮਾਚਲ ਪ੍ਰਦੇਸ਼ ਦੇ ਇੱਕ ਮੰਦਰ ਦੇ ਦਰਸ਼ਨ ਕਰਨ ਜਾ ਰਹੇ ਹਨ। ਦੋ ਦਿਨ ਬਾਅਦ, ਉਸਦੀ ਪਤਨੀ ਨੂੰ ਦੱਸਿਆ ਗਿਆ ਕਿ ਉਹ ਲੁਧਿਆਣਾ ਦੇ ਬਹਾਦਰ ਹਾਊਸ ਖੇਤਰ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਸੀ। ਮ੍ਰਿਤਕ ਦੀ ਪਤਨੀ ਨੇ ਦਾਅਵਾ ਕੀਤਾ ਕਿ ਉਸਦੇ ਪਤੀ ਦੀ ਮੌਤ ਉਸਦੇ ਨਾਲ ਆਏ ਲੋਕਾਂ ਦੀ ਲਾਪ੍ਰਵਾਹੀ ਕਾਰਨ ਹੋਈ ।
ਇਸ ਤੋਂ ਬਾਅਦ ਪੁਲਿਸ ਨੇ ਜਾਂਚ-ਪੜਤਾਲ ਕਰਕੇ ਐਨਆਰਆਈ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਹੋਟਲ ਦੇ ਕਮਰੇ ਵਿਚੋਂ ਕੁਝ ਸਿਗਰੇਟ ਅਤੇ ਸਰਿੰਜ ਵੀ ਬਰਾਮਦ ਕੀਤੇ ਸਨ ਅਤੇ ਮ੍ਰਿਤਕ ਰਾਹੁਲ ਜੈਨ ਦੇ ਸਰੀਰ ‘ਤੇ ਵੀ ਸੂਈ ਦੇ ਨਿਸ਼ਾਨ ਸਨ। ਪੁੱਛਗਿੱਛ ਦੌਰਾਨ ਸੰਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਦੋਹਾਂ ਨੇ ਮੰਗਲਵਾਰ ਦੇਰ ਰਾਤ ਹੋਟਲ ਵਿੱਚ ਚੈਕਿੰਗ ਕੀਤੀ ਅਤੇ ਨਸ਼ੇ ਦਾ ਸੇਵਨ ਕੀਤਾ। ਅਗਲੀ ਸਵੇਰ, ਉਸ ਨੇ ਹੋਟਲ ਦਾ ਬਿੱਲ ਭਰਿਆ ਅਤੇ ਚਲਾ ਗਿਆ ਜਦੋਂਕਿ ਜੈਨ ਕਮਰੇ ਵਿਚ ਸੌ ਰਿਹਾ ਸੀ। ਉਸਨੇ ਦਾਅਵਾ ਕੀਤਾ ਕਿ ਉਸ ਨੇ ਰਾਹੁਲ ਜੈਨ ਨੂੰ ਓਵਰਡੋਜ਼ ਨਹੀਂ ਦਿੱਤਾ।