Agriculture is the only business : ਕਾਂਗਰਸੀ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਆਪਣੇ ਵਿਧਾਨ ਸਭਾ ਹਲਕੇ ਵਿੱਚ ਇੱਕ ਟਰੈਕਟਰ ਰੈਲੀ ਵਿੱਚ ਸ਼ਾਮਿਲ ਹੋਏ ਹਨ, ਜਿਸ ਨਾਲ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਇੱਕਜੁਟਤਾ ਜ਼ਾਹਿਰ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਤੀ ਹੀ ਇੱਕੋ ਵਪਾਰ ਹੈ ਜੋ ‘ਭਾਰਤ ਮਾਤਾ’ ਨਾਲ ਸਬੰਧਤ ਹੈ। ਵਯਾਨਡ ਜ਼ਿਲੇ ਵਿੱਚ ਥ੍ਰਿਕਕੀਪੱਟਾ ਤੋਂ ਮੁਤਿਲ ਦਰਮਿਆਨ ਛੇ ਕਿਲੋਮੀਟਰ ਲੰਬੀ ਟਰੈਕਟਰ ਰੈਲੀ ਤੋਂ ਬਾਅਦ ਆਯੋਜਿਤ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, “ਪੂਰੀ ਦੁਨੀਆ ਭਾਰਤੀ ਕਿਸਾਨਾਂ ਦੀਆਂ ਮੁਸ਼ਕਿਲਾਂ ਦੇਖ ਸਕਦੀ ਹੈ ਪਰ ਦਿੱਲੀ ਸਰਕਾਰ ਕਿਸਾਨਾਂ ਦੇ ਦਰਦ ਨੂੰ ਸਮਝਣ ਤੋਂ ਅਸਮਰਥ ਹੈ।” ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇਸ਼ ਦਾ ਸਭ ਤੋਂ ਵੱਡਾ ਕਾਰੋਬਾਰ ਹੈ ਜਿਸ ਵਿੱਚ 40 ਲੱਖ ਕਰੋੜ ਰੁਪਏ ਹਨ ਅਤੇ ਕਰੋੜਾਂ ਭਾਰਤੀ ਇਸ ਨਾਲ ਜੁੜੇ ਹੋਏ ਹਨ। ਕਾਂਗਰਸੀ ਆਗੂ ਨੇ ਕਿਹਾ, “ਖੇਤੀਬਾੜੀ ਇੱਕੋ ਵਪਾਰ ਹੈ ਜੋ‘ ‘ਭਾਰਤ ਮਾਤਾ’ ਨਾਲ ਸਬੰਧਤ ਹੈ ਅਤੇ ਕੁੱਝ ਲੋਕ ਇਸ ਕਾਰੋਬਾਰ ਨੂੰ ਸੰਭਾਲਣਾ ਚਾਹੁੰਦੇ ਹਨ।”
ਉਨ੍ਹਾਂ ਕਿਹਾ, “ਸਾਡੇ ਕੋਲ ਪੌਪ ਸਟਾਰ ਹਨ ਜੋ ਭਾਰਤੀ ਕਿਸਾਨਾਂ ਦੀ ਸਥਿਤੀ ‘ਤੇ ਟਿੱਪਣੀ ਕਰ ਰਹੇ ਹਨ ਪਰ ਭਾਰਤ ਸਰਕਾਰ ਇਸ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੀ।” ਉਹ ਤਿੰਨੇ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਣਗੇ ਜਦ ਤੱਕ ਉਨ੍ਹਾਂ (ਸਰਕਾਰ) ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਜਾਂਦਾ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਇਹ ਤਿੰਨੋਂ ਖੇਤੀਬਾੜੀ ਕਾਨੂੰਨ ਭਾਰਤ ਦੀ ਖੇਤੀ ਪ੍ਰਣਾਲੀ ਨੂੰ ਬਰਬਾਦ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ-ਤਿੰਨ ਦੋਸਤਾਂ ਨੂੰ ਸਾਰਾ ਕਾਰੋਬਾਰ ਦੇਣ ਲਈ ਬਣਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਨੂੰ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਸਰਕਾਰ ਨੂੰ ‘ਮਜਬੂਰ’ ਕਰਨ।
ਇਹ ਵੀ ਦੇਖੋ : ਮਹਾਰੈਲੀ ‘ਚ ਸਾਰੇ ਕਿਸਾਨ ਆਗੂ ਹੋਏ ਇਕੱਠੇ, ਗਾਇਕ ਪੰਮੀ ਬਾਈ ਸਮੇਤ ਇਹ ਫਿਲਮੀ ਅਦਾਕਾਰ ਵੀ ਪਹੁੰਚੀ…