Bride and groom arrived to : ਵਿਆਹ ਦਾ ਦਿਨ ਹਰ ਇੱਕ ਦੀ ਜ਼ਿੰਦਗੀ ਵਿੱਚ ਇੱਕ ਖ਼ਾਸ ਦਿਨ ਹੁੰਦਾ ਹੈ। ਵਿਆਹ ਵਾਲੇ ਰਿਵਾਜ ਅਨੁਸਾਰ ਦਿਨ ਕਈ ਤਰਾਂ ਦੀਆ ਰਸਮਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਕੀਤਾ ਜਾਂਦਾ ਹੈ, ਪਰ ਉੱਤਰ ਪ੍ਰਦੇਸ਼ ਵਿੱਚ ਲਾੜੇ-ਲਾੜੇ ਨੇ ਆਪਣੇ ਵਿਆਹ ਵਾਲੇ ਦਿਨ ਕੁੱਝ ਅਜਿਹਾ ਕੀਤਾ, ਜਿਸ ਕਾਰਨ ਉਹ ਲੋਕਾਂ ਲਈ ਇੱਕ ਉਦਾਹਰਣ ਬਣ ਗਏ ਹਨ। ਦਰਅਸਲ ਇੱਥੇ ਇੱਕ ਲੜਕੀ ਦੀ ਜਾਨ ਬਚਾਉਣ ਲਈ, ਜੋੜੇ ਨੇ ਵਿਆਹ ਦੀਆਂ ਰਸਮਾਂ ਵਿਚਾਲੇ ਛੱਡ ਕੇ ਹਸਪਤਾਲ ਪਹੁੰਚ ਕੇ ਖੂਨਦਾਨ ਕੀਤਾ। ਜਿਸ ਕਾਰਨ ਲੋਕਾਂ ਵਲੋਂ ਜੋੜੇ ਦੀ ਖੂਬ ਸ਼ਲਾਂਘਾ ਕੀਤੀ ਜਾ ਰਹੀ ਹੈ।
ਉੱਤਰ ਪ੍ਰਦੇਸ਼ ਪੁਲਿਸ ਅਧਿਕਾਰੀ ਅਸ਼ੀਸ਼ ਕੁਮਾਰ ਮਿਸ਼ਰਾ ਨੇ ਟਵਿੱਟਰ ‘ਤੇ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, “ਮੇਰਾ ਭਾਰਤ ਮਹਾਨ ਹੈ। ਇੱਕ ਲੜਕੀ ਨੂੰ ਖੂਨ ਦੀ ਜ਼ਰੂਰਤ ਸੀ, ਕੋਈ ਵੀ ਖੂਨਦਾਨ ਕਰਨ ਲਈ ਅੱਗੇ ਨਹੀਂ ਆ ਰਿਹਾ ਸੀ, ਕਿਉਂਕਿ ਉਹ ਕਿਸੇ ਹੋਰ ਦਾ ਬੱਚਾ ਸੀ। ਆਪਣੀ ਹੁੰਦੀ ਤਾਂ ਸ਼ਾਇਦ ਕਰ ਦਿੰਦੇ,ਖੈਰ, ਵਿਆਹ ਵਾਲੇ ਦਿਨ ਜੋੜੇ ਨੇ ਖੂਨਦਾਨ ਕਰਕੇ ਲੜਕੀ ਦੀ ਜਾਨ ਬਚਾਈ।”
ਇਹ ਵੀ ਦੇਖੋ : ਕਾਲੀ ਸਕਾਰਪੀਓ ਨੇ ਦੇਖੋ ਕਿਵੇਂ ਮਚਾਈ ਵੱਡੇ ਸ਼ਹਿਰ ਦੀਆਂ ਗਲੀਆਂ ‘ਚ ਤਬਾਹੀ, ਲੋਕਾਂ ਨੇ ਕੀਤੀ ਘਟਨਾ ਬਿਆਨ