child in maharashtra lonavala rural: ਲੋਨਾਵਲਾ ਦੇ ਪੇਂਡੂ ਇਲਾਕੇ ‘ਚ ਇੱਕ ਗਰਭਵਤੀ ਔਰਤ ਨੂੰ ਡਿਲੀਵਰੀ ਤੋਂ ਪਹਿਲਾਂ ਹਸਪਤਾਲ ਲੈ ਜਾਣ ਦੀ ਬਜਾਏ ਸਹੁਰਾ ਪਰਿਵਾਰ ਨੇ ਉਸ ਨੂੰ ਇੱਕ ਤਾਂਤਰਿਕ ਦੇ ਹਵਾਲੇ ਕਰ ਦਿੱਤਾ ਗਿਆ।ਦੋਸ਼ ਹੈ ਕਿ ਤਾਂਤਰਿਕ ਨੇ ਗਰਭਵਤੀ ਔਰਤ ਦਾ ਦਰਦ ਠੀਕ ਕਰਨ ਦੇ ਨਾਮ ‘ਤੇ ਔਰਤ ਦੀ ਕੁੱਟਮਾਰ ਕੀਤੀ ਜਿਸ ਨਾਲ ਗਰਭਵਤੀ ਔਰਤ ਅਤੇ ਉਸਦੇ ਪੇਟ ‘ਚ ਪਲ ਰਹੇ ਬੱਚੇ ਦੀ ਮੌਤ ਹੋ ਗਈ।ਇਸ ਘਿਨੌਣੀ ਹਰਕਤ ‘ਚ ਔਰਤ ਦਾ ਪਤੀ, ਉਸਦੇ ਸੱਸ-ਸਹੁਰਾ, ਦਿਉਰ ਅਤੇ ਤਾਂਤਰਿਕ ਦੇ ਵਿਰੁੱਧ ਅੰਧਵਿਸ਼ਵਾਸ ਦੂਰ ਕਰਨ ਐਕਟ 2013 ਵਿੱਚ ਕੇਸ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਜਾਂਚ ਕਰਨ ਵਾਲੇ ਲੋਨਾਵਾਲਾ ਗ੍ਰਾਮੀਣ ਪੁਲਸ ਸਟੇਸ਼ਨ ਦੇ ਇੰਸਪੈਕਟਰ ਸੰਦੀਪ ਘੋਰਪੜੇ ਨੇ ਦੱਸਿਆ, ‘ਦੀਪਾਲੀ ਬਿਕਰ 8 ਮਹੀਨਿਆਂ ਤੋਂ ਗਰਭਵਤੀ ਸੀ ਅਤੇ ਪਿਛਲੇ ਦਿਨੀਂ ਉਸ ਨੂੰ ਦਰਦ ਉੱਠਿਆ। ਔਰਤ ਦਾ ਪਤੀ ਮਹੇਸ਼ ਬਿੱਕਰ, ਆਪਣੇ ਮਾਤਾ-ਪਿਤਾ ਦੇ ਕਹਿਣ ‘ਤੇ ਉਸ ਨੂੰ ਹਸਪਤਾਲ ਦੀ ਥਾਂ ਇਕ ਤਾਂਤਰਿਕ ਦੇ ਕੋਲ ਲਿਜਾਇਆ ਗਿਆ।ਮਹੇਸ਼ ਦਾ ਭਰਾ ਅਤੇ ਉਸਦੀ ਪਤਨੀ ਵੀ ਨਾਲ ਸੀ।ਦੀਪਾਲੀ ਦਾ 11 ਮਹੀਨੇ ਪਹਿਲਾਂ ਵਿਆਹ ਹੋਇਆ ਸੀ।
ਇੰਸਪੈਕਟਰ ਦਾ ਕਹਿਣਾ ਹੈ ਕਿ ਦਰਦ ਨਾਲ ਕਰਾਉਂਦੇ ਹੋਏ ਦੀਪਾਲੀ ਨੇ ਕਈ ਵਾਰ ਆਪਣੇ ਪਤੀ ਨਾਲ ਉਸ ਨੂੰ ਹਸਪਤਾਲ ਲਿਜਾਣ ਲਈ ਕਿਹਾ, ਪਰ ਉਹ ਤਿਆਰ ਨਹੀਂ ਹੋਇਆ।ਦੀਪਾਲੀ ਦੇ ਭਰਾ ਸੰਤੋਸ਼ ਨੇ ਦੱਸਿਆ, ਮੇਰੀ ਭੈਣ ਨੂੰ ਜਾਨ ਬੁੱਝ ਕੇ ਉਸਦੇ ਸਹੁਰੇ ਪਰਿਵਾਰ ਵਾਲੇ ਉਸਨੂੰ ਤਾਂਤਰਿਕ ਕੋਲ ਲੈ ਕੇ ਗਏ।ਉਸਨੇ ਕਈ ਵਾਰ ਜੋਰ ਦੇ ਕੇ ਕਿਹਾ ਕਿ ਉਸ ਨੂੰ ਹਸਪਤਾਲ ਲਿਜਾਇਆ ਜਾਵੇ, ਪਰ ਉਸਦੇ ਪਤੀ ਨੇ ਉਸਦੀਆਂ ਗੱਲਾਂ ਨੂੰ ਅਣਸੁਣਾ ਕਰ ਦਿੱਤਾ।ਜਿਸ ਤੋਂ ਬਾਅਦ ਦਰਦ ਕਾਰਨ ਉਸਦੀ ਮੌਤ ਹੋ ਗਈ।ਅੰਧਵਿਸ਼ਵਾਸ ਦੂਰ ਕਰਨ ਐਕਟ ਦੇ ਮੈਂਬਰ ਮਿਲਿੰਦ ਦੇਸ਼ਮੁਖ ਨੇ ਦੱਸਿਆ ਕਿ ਸੰਤੋਸ਼ ਨੂੰ ਅਸੀਂ ਲੈ ਕੇ ਲੋਨਾਵਲਾ ਪੁਲਸ ਸਟੇਸ਼ਨ ਗਏ ਅਤੇ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰਵਾਇਆ।ਘਟਨਾ 10 ਫਰਵਰੀ ਦੀ ਹੈ ਅਤੇ ਇਸ ਮਾਮਲੇ ‘ਚ ਸੋਮਵਾਰ ਨੂੰ ਕੇਸ ਹੋਇਆ ਹੈ।ਮਾਮਲਾ ਦਰਜ ਹੋਣ ਤੋਂ ਬਾਅਦ ਸਾਰੇ ਦੋਸ਼ੀ ਫਿਲਹਾਲ ਫਰਾਰ ਹੋ ਗਏ ਹਨ।ਪੁਲਸ ਨੇ ਦੋਸ਼ੀਆਂ ਨੂੰ ਫੜਨ ਦੇ ਲਈ ਦੋ ਟੀਮਾਂ ਗਠਿਤ ਕੀਤੀਆਂ ਹਨ।
3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ