House women knee pain: ਅੱਜ ਕੱਲ ਲੋਕਾਂ ਦੇ ਸਮੇਂ ਤੋਂ ਪਹਿਲਾਂ ਗੋਡੇ ਖ਼ਰਾਬ ਹੋਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ, ਖ਼ਾਸ ਕਰ ਔਰਤਾਂ ‘ਚ। ਇਸ ਦਾ ਕਾਰਨ ਗਲਤ ਜੀਵਨ ਸ਼ੈਲੀ ਅਤੇ ਖਰਾਬ ਡਾਇਟ ਹੈ। ਇਸ ਦੇ ਕਾਰਨ ਨਾ ਸਿਰਫ ਅਸਹਿ ਦਰਦ ਹੁੰਦਾ ਹੈ ਬਲਕਿ ਇਸ ਨਾਲ ਉੱਠਣ, ਬੈਠਣ ਅਤੇ ਤੁਰਨ ਵੇਲੇ ਬਹੁਤ ਮੁਸੀਬਤ ਵੀ ਹੁੰਦੀ ਹੈ।
ਔਰਤਾਂ ਦੇ ਗੋਡੇ ਹੁੰਦੇ ਹਨ ਜ਼ਿਆਦਾ ਖਰਾਬ: ਖੋਜ ਅਨੁਸਾਰ 60% ਔਰਤਾਂ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਗਠੀਆ ਨਾਲ ਜੂਝ ਰਹੀਆਂ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਔਰਤਾਂ housewife ਹੁੰਦੀਆਂ ਹਨ। ਇਸ ਦਾ ਕਾਰਨ ਆਪਣੀ ਸਿਹਤ ਅਤੇ ਖੁਰਾਕ ਵੱਲ ਸਹੀ ਤਰੀਕੇ ਨਾਲ ਧਿਆਨ ਨਾ ਦੇਣਾ ਹੈ। ਉੱਥੇ ਹੀ ਔਰਤਾਂ ‘ਚ ਗੋਡਿਆਂ ਦੀ ਮੁਸ਼ਕਲ ਦੀ ਜ਼ਲਦੀ ਸ਼ੁਰੂਆਤ ਹੋਣ ਦਾ ਕਾਰਨ ਮੋਟਾਪਾ, ਕਸਰਤ ਦੀ ਕਮੀ, ਧੁੱਪ ‘ਚ ਘੱਟ ਰਹਿਣਾ, ਹਾਈ ਹੀਲਜ਼ ਪਾਉਣਾ ਅਤੇ ਖ਼ਰਾਬ ਪੋਸ਼ਣ ਵੀ ਹੈ।
ਕੀ Knee Replacement ਸਰਜਰੀ ਨਾਲ ਗੋਡੇ ਹੋ ਸਕਦੇ ਹਨ ਠੀਕ: ਕਈ ਲੋਕਾਂ ਨੂੰ ਲੱਗਦਾ ਹੈ ਕਿ Joint ਪਲੇਸਮੈਂਟ ਭਾਵ ਨੀ-ਰਿਪਲੇਸਮੈਂਟ ਸਰਜਰੀ ਕਰਵਾ ਲਈ ਹੈ ਤਾਂ ਉਨ੍ਹਾਂ ਨੂੰ ਹੁਣ ਕੋਈ ਸਮੱਸਿਆ ਨਹੀਂ ਆਵੇਗੀ। ਜਦੋਂਕਿ ਇਸ ਤਰ੍ਹਾਂ ਨਹੀਂ ਹੈ। ਸਰਜਰੀ ਤੋਂ ਬਾਅਦ ਵੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਨਹੀਂ ਤਾਂ ਇਹ ਸਮੱਸਿਆ ਵੱਧ ਸਕਦੀ ਹੈ। ਬੱਚਿਆਂ ‘ਚ ਕੈਲਸ਼ੀਅਮ ਦੀ ਕਮੀ ਬਹੁਤ ਹੁੰਦੀ ਹੈ। ਇਸ ਤੋਂ ਇਲਾਵਾ ਜ਼ੰਕ ਫ਼ੂਡ ਦਾ ਸੇਵਨ ਅਤੇ ਗਲਤ ਜੀਵਨ ਸ਼ੈਲੀ ਵੀ ਇਸ ਦਾ ਕਾਰਨ ਹੈ। ਇਸ ਦੇ ਨਾਲ ਹੀ ਜੋ ਬੱਚੇ ਫਿਜੀਕਲ ਐਕਟੀਵਿਟੀ ਘਟ ਕਰਦੇ ਹਨ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਗੋਡੇ ਫੇਲ੍ਹ ਹੋਣ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਸਮੇਂ ਤੋਂ ਪਹਿਲਾਂ ਗੋਡੇ ਖ਼ਰਾਬ ਹੋਣ ਦੇ ਇਹ ਵੀ ਕਾਰਨ ਹਨ
- ਜ਼ਰੂਰਤ ਤੋਂ ਜ਼ਿਆਦਾ ਕਸਰਤ
- ਪ੍ਰੋਟੀਨ ਅਤੇ ਕੈਲਸ਼ੀਅਮ ਦੀ ਕਮੀ ਕਾਰਨ
- ਟ੍ਰੈਡਮਿਲ ‘ਤੇ ਜ਼ਿਆਦਾ ਦੌੜਨਾ
- ਭਰਪੂਰ ਨੀਂਦ ਨਾ ਲੈਣਾ
- ਲੰਬੇ ਸਮੇਂ ਤੋਂ ਇਕ ਜਗ੍ਹਾ ‘ਤੇ ਹੀ ਬੈਠੇ ਰਹਿਣਾ
- ਗਲਤ ਖਾਣ-ਪੀਣ
- ਗਲਤ ਪੋਸ਼ਚਰ ‘ਚ ਕਈ ਘੰਟੇ ਬੈਠੇ ਰਹਿਣਾ
- ਹਾਈ ਹੀਲਜ਼ ਪਾਉਣਾ
ਆਓ ਹੁਣ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਸ ਨਾਲ ਤੁਸੀਂ ਸਮੇਂ ਤੋਂ ਪਹਿਲਾਂ ਗੋਡੇ ਖ਼ਰਾਬ ਹੋਣ ਦੀ ਸਮੱਸਿਆ ਤੋਂ ਬਚ ਸਕਦੇ ਹੋ।
- ਸਭ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਕਰੋ। ਰੋਜ਼ਾਨਾ ਘੱਟੋ-ਘੱਟ 45-50 ਮਿੰਟ ਦੀ ਕਸਰਤ ਜਾਂ ਯੋਗਾ ਕਰੋ।
- ਡਾਇਟ ‘ਚ ਹੈਲਥੀ ਚੀਜ਼ਾਂ ਜਿਵੇਂ ਹਰੀਆਂ ਸਬਜ਼ੀਆਂ, ਮੌਸਮੀ ਫਲ, ਨਟਸ, ਬੀਨਜ਼, ਦਾਲਾਂ, ਨਾਰੀਅਲ ਪਾਣੀ, ਜੈਤੂਨ ਦਾ ਤੇਲ ਅਤੇ ਜੂਸ ਆਦਿ ਲਓ।
- ਇਹ ਵੀ ਯਾਦ ਰੱਖੋ ਕਿ ਤੁਹਾਡੀ ਡਾਇਟ ‘ਚ ਜ਼ਰੂਰੀ ਤੱਤ ਜਿਵੇਂ ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ ਡੀ ਹੋਣਾ ਚਾਹੀਦਾ ਹੈ ਕਿਉਂਕਿ ਇਹ ਹੱਡੀਆਂ ਲਈ ਬਹੁਤ ਜ਼ਰੂਰੀ ਹੈ।
- ਜ਼ਿਆਦਾ ਭਾਰ ਹੋਣ ਕਾਰਨ ਜੋੜਾਂ ਜਿਵੇਂ ਕਿ ਗੋਡੇ, ਗਿੱਟੇ ਅਤੇ ਕੁੱਲ੍ਹੇ ਆਦਿ ‘ਤੇ ਬਹੁਤ ਜ਼ਿਆਦਾ ਜ਼ੋਰ ਪੈਂਦਾ ਹੈ। ਅਜਿਹੇ ‘ਚ ਮੋਟਾਪੇ ਨੂੰ ਕੰਟਰੋਲ ਕਰਨਾ ਵਧੀਆ ਹੋਵੇਗਾ।
- ਤਮਾਕੂਨੋਸ਼ੀ ਅਤੇ ਸ਼ਰਾਬ ਦਿਲ, ਫੇਫੜਿਆਂ ਅਤੇ ਹੱਡੀਆਂ ਲਈ ਨੁਕਸਾਨਦੇਹ ਹਨ ਇਸ ਲਈ ਉਨ੍ਹਾਂ ਤੋਂ ਦੂਰ ਰਹੋ।
- ਇਕ ਜਗ੍ਹਾ ‘ਤੇ ਜ਼ਿਆਦਾ ਦੇਰ ਤੱਕ ਨਾ ਬੈਠੋ। ਦਫਤਰ ‘ਚ ਵੀ ਵਿਚਕਾਰ ‘ਚ 5-6 ਮਿੰਟ ਦੀ ਇੱਕ ਬਰੇਕ ਲੈਂਦੇ ਰਹੋ।
- ਜੋੜਾਂ ‘ਚ ਜ਼ਿਆਦਾ ਦਰਦ ਹੋਣ ਦੀ ਸਥਿਤੀ ‘ਚ ਆਰੰਡੀ ਦੇ ਤੇਲ ਨਾਲ ਮਾਲਸ਼ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ ਅਤੇ ਨਾਲ ਹੀ ਸੋਜ ਘਟੇਗੀ।