sunny kanth appointed president: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਦੇ ਮੁੱਖ ਬੁਲਾਰੇ ਅਤੇ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਬੈਂਸ ਨੇ ਦੱਸਿਆ ਕਿ ਸੰਨੀ ਕੈਂਥ ਜਦੋਂ ਤੋਂ ਪਾਰਟੀ ਵਿਚ ਸ਼ਾਮਲ ਹੋਇਆ ਹੈ ਉਦੋਂ ਤੋਂ ਹੀ ਇਸ ਨੇ ਵੱਡੀ ਗਿਣਤੀ ਵਿਚ ਨੋਜਵਾਨ ਵਰਗ ਨੂੰ ਪਾਰਟੀ ਨਾਲ ਜੋੜਨ ਲਈ ਵਧੀਆ ਉਪਰਾਲੇ ਕੀਤੇ ਅਤੇ ਪਾਰਟੀ ਨੀਤੀਆਂ ਨੂੰ ਘਰ ਘਰ ਪੁਹੰਚਾਉਣ ਲਈ ਦਿਨ ਰਾਤ ਮਿਹਨਤ ਕੀਤੀ, ਜਿਸ ਕਾਰਨ ਇਨਾ ਨੂੰ ਪਾਰਟੀ ਵਲੋਂ ਮਾਣ ਸਨਮਾਨ ਦਿੱਤਾ ਗਿਆ ਹੈ।
ਪੰਜਾਬ ਯੂਥ ਲਿਪ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਲਦ ਹੀ ਪਾਰਟੀ ਨੀਤੀਆਂ ਨਾਲ ਚੱਲਣ ਵਾਲੇ ਵਾਲੇ ਨੋਜਵਾਨਾ ਦੀ ਕਾਰਜਕਾਰਨੀ ਬਣਾਉਣ ਉਪਰੰਤ ਜਿਲਾ ਪੱਧਰ ਤੇ ਯੂਨਿਟ ਬਣਾਏ ਜਾਣਗੇ, ਜਿਹੜੇ ਪਾਰਟੀ ਦੀਆਂ ਪੰਜਾਬ ਪੱਖੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਨੀਤੀਆਂ ਨੂੰ ਘਰ ਘਰ ਪੁੰਹਚਾਉਣ ਲਈ ਦਿਨ ਰਾਤ ਇਕ ਕਰਨਗੇ।ਵਰਨਣਯੋਗ ਹੈ ਕਿ ਗਗਨਦੀਪਸਿੰਘ ਸੰਨੀ ਕੈਂਥ ਇਕ ਪੜ੍ਹੇ ਲਿੱਖੇ ਗਰੈਜੂਏਟ ਇਨਸਾਨ ਹਨ ਜੋਕਿ ਦਲਿਤ ਵਰਗ ਅਤੇ ਸਮਾਜਸੇਵੀ ਪਰਿਵਾਰ ਨਾਲ ਸਬੰਧ ਰੱਖਦਾ ਹੈ,
ਉਨਾ ਦੇ ਪਿਤਾ ਸ. ਹਰਬੰਸ ਸਿੰਘ ਕੈਂਥ ਸਮਾਜਸੇਵਾ ਕਰਦੇ ਹੋਏ ਗਰੀਬ ਬੱਚਿਆਂ ਨੂੰ ਮੁੱਫਤ ਸਿੱਖਿਆ ਪ੍ਰਦਾਨ ਕਰ ਰਹੇ ਹਨ ਅਤੇ ਉਨਾ ਦੇਛੋਟੇ ਭਰਾ ਪਰਮਿੰਦਰ ਸਿੰਘ ਪ੍ਰਿੰਸ ਕੈਂਥ ਫਲਾਵਰ ਇਨਕਲੇਵ ਦੇ ਸਰਪੰਚ ਵਜੋਂ ਸੇਵਾ ਨਿਭਾਰਹੇ ਹਨ। ਜੋ ਕਿ ਗਰੀਬ ਗੁਰਬੇ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਸਦਾ ਹਾਜਰ ਰਹਿੰਦੇ ਹਨ।
3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ