Garlic peel benefits: ਸਬਜ਼ੀ ਬਣਾਉਣ ਲਈ ਲਗਭਗ ਹਰ ਔਰਤ ਲਸਣ ਦੀ ਵਰਤੋਂ ਕਰਦੀ ਹੈ। ਇਸ ‘ਚ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਇਮਿਊਨਿਟੀ ਮਜ਼ਬੂਤ ਹੋ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਤੰਦਰੁਸਤ ਅਤੇ ਵਧੀਆ ਰਹਿਣ ਲਈ ਮਾਹਰ ਦੁਆਰਾ ਖਾਸ ਤੌਰ ‘ਤੇ ਰੋਜ਼ਾਨਾ 3-4 ਲਸਣ ਦੀਆਂ ਕਲੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਹਰ ਕੋਈ ਲਸਣ ਨੂੰ ਛਿਲ ਕੇ ਇਸਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਅਸਲ ‘ਚ ਲਸਣ ਦੀ ਤਰ੍ਹਾਂ ਇਸ ਦੇ ਛਿਲਕੇ ਵੀ ਬਹੁਤ ਗੁਣਕਾਰੀ ਹੁੰਦੇ ਹਨ। ਜੀ ਹਾਂ ਸ਼ਾਇਦ ਤੁਹਾਨੂੰ ਸੁਣਨ ‘ਚ ਥੋੜਾ ਅਜੀਬ ਲੱਗੇਗਾ ਪਰ ਲਸਣ ਦੇ ਛਿਲਕੇ ਸਿਹਤ ਦੇ ਨਾਲ-ਨਾਲ ਸਕਿਨ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦੇ ਹਨ। ਤਾਂ ਆਓ ਅਸੀਂ ਤੁਹਾਨੂੰ ਲਸਣ ਨਹੀਂ ਇਸ ਦੇ ਛਿਲਕਿਆਂ ਦੇ ਫਾਇਦੇ ਦੱਸਦੇ ਹਾਂ…
ਮੌਸਮੀ ਬਿਮਾਰੀਆਂ ਤੋਂ ਬਚਾਅ: ਸਰਦੀ, ਖੰਘ, ਜ਼ੁਕਾਮ ਅਤੇ ਮੌਸਮੀ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਲਈ ਲਸਣ ਦੇ ਛਿਲਕੇ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ ਤੁਸੀਂ ਲਸਣ ਦੇ ਛਿਲਕਿਆਂ ਨੂੰ ਧੋ ਕੇ ਪਾਣੀ ‘ਚ ਉਬਾਲੋ। ਤਿਆਰ ਕਾੜੇ ਜਾਂ ਪਾਣੀ ਦੇ ਸੇਵਨ ਨਾਲ ਮੌਸਮੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
ਮਾਸਪੇਸ਼ੀਆਂ ‘ਚ ਏਂਠਨ ਤੋਂ ਦਿਵਾਏ ਛੁਟਕਾਰਾ: ਮਾਸਪੇਸ਼ੀਆਂ ‘ਚ ਦਰਦ, ਅਕੜਨ ਅਤੇ ਏਂਠਨ ਦੀ ਪ੍ਰੇਸ਼ਾਨੀ ਹੋਣ ‘ਤੇ ਲਸਣ ਦੇ ਛਿਲਕੇ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ ਲਸਣ ਦੇ ਛਿਲਕਿਆਂ ਨੂੰ ਧੋ ਕੇ ਪਾਣੀ ‘ਚ ਉਬਾਲੋ। 10-15 ਮਿੰਟ ਬਾਅਦ ਇਸ ਪਾਣੀ ਨੂੰ ਛਾਣ ਕੇ ਸੌਣ ਤੋਂ ਪਹਿਲਾਂ ਇਸ ਨੂੰ ਹਲਕਾ ਗੁਣਗੁਣਾ ਕਰਕੇ ਪੀਓ। ਸਕਿਨ ‘ਚ ਰੁੱਖਾਪਣ ਵੱਧਣ ਨਾਲ ਖੁਜਲੀ ਅਤੇ ਜਲਣ ਦੀ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਐਂਟੀ-ਬੈਕਟਰੀਅਲ, ਐਂਟੀ-ਫੰਗਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਲਸਣ ਦੇ ਛਿਲਕੇ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਲਸਣ ਦੇ ਛਿਲਕਿਆਂ ਨੂੰ ਪਾਣੀ ‘ਚ ਉਬਾਲੋ। ਤਿਆਰ ਪਾਣੀ ਨੂੰ ਪ੍ਰਭਾਵਿਤ ਜਗ੍ਹਾ ‘ਤੇ ਲਗਾ ਕੇ ਕੁਝ ਸਮੇਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ।
ਪੈਰਾਂ ਦੀ ਸੋਜ ਹੋਵੇਗੀ ਘੱਟ: ਪੈਰਾਂ ‘ਚ ਸੋਜ ਦੀ ਸਮੱਸਿਆ ਤੋਂ ਪੀੜਤ ਲੋਕ ਵੀ ਇਸ ਦਾ ਸੇਵਨ ਕਰ ਸਕਦੇ ਹਨ। ਇਸ ਦੇ ਲਈ ਲਸਣ ਦੇ ਛਿਲਕਿਆਂ ਨੂੰ ਪਾਣੀ ‘ਚ ਉਬਾਲੋ। ਫਿਰ ਗੁਣਗੁਣੇ ਪਾਣੀ ਨੂੰ ਟੱਬ ‘ਚ ਪਾ ਕੇ ਇਸ ‘ਚ ਪੈਰ ਰੱਖੋ। ਇਸ ਨਾਲ ਪੈਰਾਂ ‘ਚ ਸੋਜ ਅਤੇ ਦਰਦ ਤੋਂ ਰਾਹਤ ਮਿਲੇਗੀ। ਲਸਣ ਦੇ ਛਿਲਕਿਆਂ ਦਾ ਪੇਸਟ ਜਾਂ ਪਾਊਡਰ ਬਣਾ ਕੇ ਉਸ ਨੂੰ ਗੁਲਾਬ ਜਲ ‘ਚ ਮਿਲਾਓ। ਫਿਰ ਇਸ ਨਾਲ ਚਿਹਰੇ ‘ਤੇ ਕੁਝ ਸਮਾਂ ਲਗਾ ਕੇ ਇਸ ਨੂੰ ਤਾਜ਼ੇ ਪਾਣੀ ਨਾਲ ਸਾਫ ਕਰੋ। ਇਸ ‘ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਪਿੰਪਲਸ, ਦਾਗ-ਧੱਬਿਆਂ ਨੂੰ ਦੂਰ ਕਰਕੇ ਚਿਹਰੇ ਨੂੰ ਸਾਫ਼ ਅਤੇ ਗਲੋਇੰਗ ਬਣਾਉਣ ‘ਚ ਸਹਾਇਤਾ ਕਰਦੇ ਹਨ।
ਵਾਲਾਂ ਦੀ ਗਰੋਥ ਵਧਾਵੇ: ਇਹ ਵਾਲਾਂ ਦੀਆਂ ਸਮੱਸਿਆਵਾਂ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਕਰਨ ਲਈ ਲਸਣ ਦੇ ਛਿਲਕਿਆਂ ਨੂੰ ਥੋੜ੍ਹੀ ਦੇਰ ਲਈ ਪਾਣੀ ਵਿਚ ਭਿਓ ਦਿਓ। ਬਾਅਦ ‘ਚ ਇਸ ਦਾ ਪੇਸਟ ਬਣਾਓ ਜਾਂ ਲਸਣ ਦੇ ਪਾਣੀ ‘ਚ ਜੈਤੂਨ ਦਾ ਤੇਲ ਅਤੇ ਨਿੰਬੂ ਦਾ ਰਸ ਮਿਲਾਓ। ਤਿਆਰ ਕੀਤੇ ਗਏ ਮਿਸ਼ਰਣ ਨੂੰ ਵਾਲਾਂ ‘ਤੇ ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਵਾਲਾਂ ‘ਤੇ ਲਗਾਓ। 10-15 ਮਿੰਟ ਬਾਅਦ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲਾਂ ਦਾ ਝੜਨਾ, ਡੈਂਡਰਫ ਦੂਰ ਹੋ ਕੇ ਸਾਫ, ਨਰਮ, ਸ਼ਾਇਨੀ, ਸੰਘਣੇ ਅਤੇ ਲੰਬੇ ਵਾਲ ਮਿਲਣਗੇ। ਜੇ ਤੁਸੀਂ ਚਾਹੋ ਤਾਂ ਤੁਸੀਂ ਲਸਣ ਦੇ ਛਿਲਕਿਆਂ ਨੂੰ ਧੁੱਪ ‘ਚ ਸੁੱਕਾਕੇ ਫਿਰ ਮਿਕਸੀ ‘ਚ ਇਸ ਦਾ ਪਾਊਡਰ ਬਣਾ ਸਕਦੇ ਹੋ।