grow crops in parliament premises: ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਸੰਸਦ ਭਵਨ ‘ਚ ਖੇਤੀ ਕਰਨ ਦਾ ਸੁਝਾਅ ਦਿੱਤਾ ਹੈ।ਕੇਂਦਰ ਸਰਕਾਰ ‘ਤੇ ਹਮਲਾ ਬੋਲਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਦਬਾਈ ਬੈਠੀ ਹੈ ਸੋਚਦੀ ਹੈ ਕਿ ਬਹੁਤ ਜਿਆਦਾ ਐੱਮਐੱਸਪੀ ਦਿੱਤਾ ਜਾ ਰਿਹਾ ਹੈ।ਆਖਿਰ ਸਰਕਾਰ ਸੰਸਦ ਭਵਨ ‘ਚ ਐਗਰੀਕਲਚਰ ਰਿਸਰਚ ਸੈਂਟਰ ਦੀ ਸਥਾਪਨਾ ਕਿਉਂ ਨਹੀਂ ਕਰਦੀ ਹੈ।ਸੰਸਦ ਭਵਨ ‘ਚ ਫਸਲਾਂ ਉਗਾਉ ਅਤੇ ਫਿਰ ਵੱਢਣ ਤੋਂ ਬਾਅਦ ਉਸਦੇ ਲਾਭ ਅਤੇ ਮੁਨਾਫੇ ਦੇ ਆਧਾਰ ‘ਤੇ ਐੱਮਐੱਸਪੀ ਤੈਅ ਕਰ ਲਉ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਜੇਕਰ ਸਰਕਾਰ ਸਾਨੂੰ ਨਹੀਂ ਸੁਣਦੀ ਹੈ ਤਾਂ ਅਸੀਂ 40 ਲੱਖ ਟੈ੍ਰਕਟਰਾਂ ਦੇ ਨਾਲ ਦੇਸ਼ ਵਿਆਪੀ ਟੈ੍ਰਕਟਰ ਰੈਲੀ ਕਰਾਂਗੇ।ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਨਾਅਰਾ ਹੈ, ‘ਕਾਨੂੰਨ ਵਾਪਸੀ ਨਹੀਂ, ਤਾਂ ਘਰ ਵਾਪਸੀ ਨਹੀਂ’।ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਅੰਦੋਲਨ ਜਲਦ ਸਮਾਪਤ ਨਹੀਂ ਹੋਵੇਗਾ, ਸਗੋਂ ਅਕਤੂਬਰ ਤੱਕ ਚੱਲੇਗਾ।ਇਹੀ ਨਹੀਂ ਰਾਕੇਸ਼ ਟਿਕੈਤ ਨੇ ਸਰਕਾਰ ਨਾਲ ਦੁਬਾਰਾ ਗੱਲਬਾਤ ਨੂੰ ਲੈ ਕੇ ਵੀ ਸ਼ਰਤ ਰੱਖੀ ਹੈ।ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ, ਖੇਤੀ ਕਾਨੂੰਨਾਂ ‘ਤੇ ਸਰਕਾਰ ਨਾਲ ਗੱਲਬਾਤ ਦੇ ਸਵਾਲ ‘ਤੇ ਰਾਕੇਸ਼ ਟਿਕੈਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਪੁਲਸ-ਪ੍ਰਸ਼ਾਸਨ ਵਲੋਂ ਸ਼ੋਸਣ ਬੰਦ ਨਹੀਂ ਹੁੰਦਾ ਅਤੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਨਹੀਂ ਹੋਵੇਗੀ, ਉਦੋਂ ਤੱਕ ਸਰਕਾਰ ਤੋਂ ਨਵੇਂ ਖੇਤੀ ਕਾਨੂੰਨਾਂ ‘ਤੇ ਕੋਈ ਗੱਲਬਾਤ ਨਹੀਂ ਹੋਵੇਗੀ।
ਬੱਲੇ ! ਏਅਰ-ਕੰਡੀਸ਼ਨ ਟਰਾਲੀਆਂ ਲੈ ਮੁੰਡੇ ਤੇ ਬਾਬੇ ਪਹੁੰਚੇ ਬਾਰਡਰ ‘ਤੇ, ਵੇਖੋ ਗਰਮੀਆਂ ਲਈ ਕੀ ਨੇ ਸਹੂਲਤਾਂ LIVE !