ASI of Punjab Police hit : ਜਲੰਧਰ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਥੇ ਇੱਕ ਏਐਸਆਈ ਨੇ ਸਵਿਫਟ ਕਾਰ ਨਾਲ ਸੜਕ ‘ਤੇ ਇਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬਾਈਕ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਅਜੇ ਵੀ ਇਲਾਜ ਲਈ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਹਨ। ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਕਾਰ ਦੇ ਨੰਬਰ ਰਾਹੀਂ ਏਐਸਆਈ ਦੀ ਲਾਪ੍ਰਵਾਹੀ ਦਾ ਖੁਲਾਸਾ ਹੋਇਆ। ਪੁਲਿਸ ਨੇ ਦੋਸ਼ੀ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਤਾਰਾ ਦੇ ਇੱਕ ਪਿੰਡ ਜੋਹਲਾ ਦੇ ਵਸਨੀਕ ਪਵਿੱਤਰ ਸਿੰਘ ਨੇ ਦੱਸਿਆ ਕਿ ਉਸ ਨੂੰ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਜਸਵੀਰ ਸਿੰਘ ਦਾ ਸੁਮਨ ਡੇ ਸਕੂਲ ਕੋਲ ਐਕਸੀਡੈਂਟ ਹੋ ਗਿਆ ਹੈ, ਜਿਸ ਨਾਲ ਉਸ ਨੂੰ ਕਾਫੀ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਜੌਹਲ ਹਸਪਤਾਲ ਭੇਜਿਆ ਗਿਆ ਹੈ। ਇਸ ਤੋਂ ਬਾਅਦ ਉਹ ਆਪਣੇ ਪਿਤਾ ਦਾ ਪਤਾ ਲੈਣ ਪਹੁੰਚਿਆ। ਹਸਪਤਾਲ ਤੋਂ ਉਹ ਐਕਸੀਡੈਂਟ ਵਾਲੀ ਜਗ੍ਹਾ ‘ਤੇ ਪਹੁੰਚ ਗਿਆ। ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਉਸਨੇ ਦੇਖਿਆ ਕਿ ਉਸ ਦੇ ਪਿਤਾ ਦੀ ਬਾਈਕ PB08EA-8963 ਨੂੰ ਸਵਿਫਟ ਡਿਜ਼ਾਇਰ ਕਾਰ ਨੰਬਰ ਪੀਬੀ 08 ਸੀਯੂ -7970 ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਕਾਰ ਦੇ ਨੰਬਰ ਤੋਂ ਟ੍ਰੇਸ ਕੀਤਾ ਤਾਂ ਉਸ ਨੂੰ ਮੋਹਨ ਵਿਹਾਰ ਲੱਦੇਵਾਲੀ ਵਿਖੇ ਰਹਿਣ ਵਾਲੇ ਏਐਸਆਈ ਜਸਪਿੰਦਰ ਸਿੰਘ ਦਾ ਪਤਾ ਲੱਗਿਆ। ਜ਼ਖਮੀ ਜਸਵੀਰ ਪੁੱਤਰ ਪਵਿਤਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਅਜੇ ਵੀ ਆਈਸੀਯੂ ਵਿੱਚ ਦਾਖਲ ਹੈ।