bharatpur gangrape case accused arrested: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਮਥੁਰਾ ਦੀ ਕਿਸਾਨ ਮਹਾਪੰਚਾਇਤ ‘ਚ ਮੁਲਾਕਾਤ ਕਰਨ ਵਾਲੀ ਗੈਂਗਰੇਪ ਪੀੜਿਤਾ ਦੇ ਮਾਮਲੇ ‘ਚ ਐਕਸ਼ਨ ਹੋਇਆ ਹੈ।ਰਾਜਸਥਾਨ ਦੀ ਪੁਲਸ ਨੇ ਇਸ ਮਾਮਲੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਰਾਜਸਥਾਨ ਦੇ ਭਰਤਪੁਰ ‘ਚ ਇਹ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ‘ਚ ਹੁਣ ਐਕਸ਼ਨ ਲੈਂਦੇ ਹੋਏ ਪੁਲਸ ਨੇ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਹੈ।ਇਸ ਤੋਂ ਇਲਾਵਾ ਪੀੜਤਾ ਨੂੰ ਮੁਆਵਜ਼ਾ ਵੀ ਦਿੱਤਾ ਗਿਆ।ਇਸ ਮਾਮਲੇ ‘ਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੀਤੇ ਦਿਨੀਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਗੱਲ ਵੀ ਕੀਤੀ ਸੀ ਅਤੇ ਐਕਸ਼ਨ ਲੈਣ ਦੀ ਅਪੀਲ ਕੀਤੀ ਸੀ।
ਹੁਣ ਜਦੋਂ ਦੋਸ਼ੀ ਦੀ ਗ੍ਰਿਫਤਾਰੀ ਹੋ ਗਈ ਹੈ, ਤਾਂ ਪ੍ਰਿਯੰਕਾ ਗਾਂਧੀ ਵਾਡਰਾ ਵਲੋਂ ਟਵੀਟ ਕੀਤਾ ਗਿਆ ਹੈ ਕਿ ਕੋਈ ਵੀ ਰਾਜਨੀਤਿਕ ਵਿਵਸਥਾ ਮਹਿਲਾਵਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਏ ਬਿਨ੍ਹਾਂ ਤਰੱਕੀ ਨਹੀਂ ਕਰ ਸਕਦੀ।ਭਰਤਪੁਰ ਮਾਮਲੇ ‘ਚ ਸੰਗਿਆਨ ਲੈ ਕੇ ਜਲਦੀ ਨਾਲ ਉੱਚਿਤ ਕਾਰਵਾਈ ਕਰਨ ਲਈ ਅਸ਼ੋਕ ਗਹਿਲੋਤ ਜੀ ਦਾ ਬਹੁਤ-ਬਹੁਤ ਧੰਨਵਾਦ।ਮਹੱਤਵਪੂਰਨ ਹੈ ਕਿ ਇਗ ਘਟਨਾ ਅਪ੍ਰੈਲ 2020 ਦੀ ਹੈ, ਜਦੋਂ ਭਰਤਪੁਰ ‘ਚ 15 ਸਾਲ ਦੀ ਲੜਕੀ ਦਾ ਤਿੰਨ ਲੋਕਾਂ ਵਲੋਂ ਰੇਪ ਕੀਤਾ ਗਿਆ ਸੀ।ਪੀੜਤਾ ਨੇ ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਕਿਸਾਨ ਮਹਾਪੰਚਾਇਤ ‘ਚ ਪਹੁੰਚ ਪ੍ਰਿਯੰਕਾ ਨੂੰ ਗੁਹਾਰ ਲਗਾਈ ਸੀ, ਉਦੋਂ ਪ੍ਰਿਯੰਕਾ ਨੇ ਪੀੜਤਾ ਨਾਲ ਗੱਲ ਕੀਤੀ ਸੀ ਅਤੇ ਰਾਜਸਥਾਨ ਸੀਐੱਮ ਤੋਂ ਕਾਰਵਾਈ ਦੀ ਮੰਗ ਕੀਤੀ ਸੀ।
ਕੇਂਦਰ ਵੱਲੋਂ ਲਾਏ GST ਦਾ ਵਪਾਰੀ ਵਰਗ ਨੇ ਕੀਤਾ ਭਾਰੀ ਵਿਰੋਧ, ਇੱਕ-ਇੱਕ ਕਰਕੇ ਗਿਣਾਈਆਂ ਕਮੀਆਂ