Ill health of more than 40 students : ਪੰਜਾਬ ਦੇ ਕਪੂਰਥਲਾ ਵਿਚ ਹੌਸਟਲ ਦੇ ਬੱਚਿਆਂ ਦੀ ਖਾਣਾ ਖਾਣ ਤੋਂ ਬਾਅਦ ਇੱਕਦਮ ਤਬੀਅਤ ਵਿਗੜ ਗਈ, ਜਿਸ ਦੇ ਚੱਲਦਿਆਂ ਇੱਕ ਤੋਂ ਬਾਅਦ ਇੱਕ ਵਿਦਾਰਥੀ ਨੂੰ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਉਣਾ ਪਿਆ। ਤਬੀਅਤ ਵਿਗੜਣ ਦਾ ਕਾਰਨ ਫੂਡ ਪੁਆਇਜ਼ਨਿੰਗ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਜਲੰਧਰ-ਕਪੂਰਥਲਾ ਰੋਡ ‘ਤੇ ਸਥਿਤ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ-ਪੀਟੀਯੂ) ਦੇ 42 ਤੋਂ ਵੱਧ ਵਿਦਿਆਰਥੀਆਂ ਦੀ ਵੀਰਵਾਰ ਰਾਤ ਅਚਾਨਕ ਤਬੀਅਤ ਵਿਗੜ ਗਈ।
ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਿਵਲ ਹਸਪਤਾਲ ਪ੍ਰਬੰਧਨ ਨੇ ਤੁਰੰਤ 108 ਐਂਬੂਲੈਂਸਾਂ ਨੂੰ ਪੀਟੀਯੂ ਭੇਜ ਦਿੱਤਾ। ਇਸ ਤੋਂ ਬਾਅਦ 42 ਵਿਦਿਆਰਥੀਆਂ ਨੂੰ ਹਸਪਤਾਲ ਲਿਆਂਦਾ ਗਿਆ। ਇਸ ਸਮੇਂ ਹਸਪਤਾਲ ਵਿੱਚ 31 ਵਿਦਿਆਰਥੀ ਜ਼ੇਰੇ ਇਲਾਜ ਹਨ। ਕੁਝ ਵਿਦਿਆਰਥੀਆਂ ਨੂੰ ਤੁਰੰਤ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਐਸਐਮਓ ਡਾ: ਤਾਰਾ ਸਿੰਘ ਅਨੁਸਾਰ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਬਾਹਰ ਕੁਝ ਨਹੀਂ ਖਾਧਾ। ਬੱਸ ਹੋਸਟਲ ਦੇ ਮੈਸ ਵਿੱਚ ਬਣੀ ਕੜ੍ਹੀ ਖਾਧੀ ਸੀ। ਇਸ ਤੋਂ ਬਾਅਦ ਦੇਰ ਰਾਤ ਉਨ੍ਹਾਂ ਨੂੰ ਉਲਟੀਆਂ ਅਤੇ ਦਸਤ ਚਾਲੂ ਹੋ ਗਏ। ਡਾ. ਸਿੰਘ ਨੇ ਕਿਹਾ ਕਿ ਬੱਚਿਆਂ ਲਈ ਢੁਕਵੇਂ ਪ੍ਰਬੰਧਕ ਕੀਤੇ ਗਏ ਹਨ। ਪੀਟੀਯੂ ਦੇ ਪੀਆਰਓ ਰਜਨੀਸ਼ ਸਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਹੀ ਇਸ ਬਾਰੇ ਪਤਾ ਲੱਗਾ ਹੈ। ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਕੁਝ ਕਿਹਾ ਜਾ ਸਕਦਾ ਹੈ।