agriculture laws suicide youth tapa mandi: ਕੇਂਦਰ ਸਰਕਾਰ ਵਲੋਂ ਲਾਗੂ ਕਾਲੇ ਕਾਨੂੰਨਾਂ ਨੂੰ ਵਾਪਸ ਨਾ ਲੈਣ ਦੇ ਵਿਰੋਧ ‘ਚ ਪਿੰਡ ਜੈਮਲ ਸਿੰਘ ਵਾਲਾ ਵਿਖੇ ਇੱਕ ਨੌਜਵਾਨ ਨੇ ਘਰ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਦੁਰਭਾਗੀ ਖਬਰ ਸਾਹਮਣੇ ਆਈ ਹੈ।ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸਦਾ ਨੌਜਵਾਨ ਪੁੱਤਰ ਸਤਵੰਤ ਸਿੰਘ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀ ਨਾਲ
ਕਿਸਾਨ ਅੰਦੋਲਨ ‘ਚ ਆਪਣਾ ਬਣਦਾ ਯੋਗਦਾਨ ਦਿੰਦਾ ਆ ਰਿਹਾ ਸੀ ਅਤੇ 24 ਤਾਰੀਖ ਨੂੰ ਦਿੱਲੀ ਦੇ ਟਿਕਰੀ ਬਾਰਡਰ ਤੋਂ ਵਾਪਸ ਆਇਆ ਸੀ ਅਤੇ ਪਿੰਡ ਦੀ ਸੱਥ ‘ਚ ਬੈਠ ਕੇ ਕਹਿ ਰਿਹਾ ਸੀ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਕੇ ਕਿਸਾਨਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਸਾਡੀਆਂ ਬੀਬੀਆਂ ਸੜਕਾਂ ‘ਤੇ ਰੁਲ ਰਹੀਆਂ ਹਨ।ਇਸ ਤੋਂ ਚੰਗਾ ਤਾਂ ਮਰਨਾ ਹੀ ਹੈ।
ਕੇਂਦਰ ਵੱਲੋਂ ਲਾਏ GST ਦਾ ਵਪਾਰੀ ਵਰਗ ਨੇ ਕੀਤਾ ਭਾਰੀ ਵਿਰੋਧ, ਇੱਕ-ਇੱਕ ਕਰਕੇ ਗਿਣਾਈਆਂ ਕਮੀਆਂ