PM Narendra Modi pays tribute: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸੂਫੀ ਕਵੀ ਅਤੇ ਭਗਤ ਰਵਿਦਾਸ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਦਿੱਤੀ । ਉਨ੍ਹਾਂ ਦੇ ਜਨਮਦਿਨ ਨੂੰ ਰਵਿਦਾਸ ਜਯੰਤੀ ਵਜੋਂ ਮਨਾਇਆ ਜਾਂਦਾ ਹੈ। ਭਗਤ ਰਵਿਦਾਸ ਜੀ ਦੀ ਗਿਣਤੀ ਮਹਾਨ ਸੰਤਾਂ ਵਿੱਚ ਹੁੰਦੀ ਹੈ। ਉਹ ਬਹੁਤ ਸਧਾਰਣ ਦਿਲ ਦੇ ਸੀ ਅਤੇ ਦੁਨੀਆ ਦਾ ਅਡੰਬਰ ਛੱਡ ਕੇ ਦਿਲ ਦੀ ਸ਼ੁੱਧਤਾ ‘ਤੇ ਜ਼ੋਰ ਦਿੰਦੇ ਸਨ।
ਦਰਅਸਲ, ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਟਵੀਟ ਕਰਦਿਆਂ ਲਿਖਿਆ, ‘ਭਗਤ ਰਵਿਦਾਸ ਜੀ ਨੇ ਸਦੀਆਂ ਪਹਿਲਾਂ ਸਮਾਨਤਾ, ਸਦਭਾਵਨਾ ਅਤੇ ਰਹਿਮਤਾ ਬਾਰੇ ਜੋ ਸੰਦੇਸ਼ ਦਿੱਤੇ, ਉਹ ਦੇਸ਼ਵਾਸੀਆਂ ਨੂੰ ਸਦੀਆਂ ਤੋਂ ਪ੍ਰੇਰਿਤ ਕਰਨ ਵਾਲਿਆਂ ਵਿੱਚੋਂ ਇੱਕ ਹਨ। ਉਨ੍ਹਾਂ ਦੇ ਜਨਮਦਿਨ ‘ਤੇ ਉਨ੍ਹਾਂ ਨੂੰ ਮੇਰਾ ਸਾਦਰ ਨਮਨ ।
ਦੱਸ ਦੇਈਏ ਕਿ ਭਗਤ ਰਵਿਦਾਸ ਜੀ 15ਵੀਂ ਸਦੀ ਤੋਂ 16ਵੀਂ ਸਦੀ ਦੌਰਾਨ ਭਗਤੀ ਅੰਦੋਲਨ ਨਾਲ ਸਬੰਧਿਤ ਸਨ ਅਤੇ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਸ਼ਾਮਿਲ ਹੈ। ਉਨ੍ਹਾਂ ਨੂੰ 21ਵੀਂ ਸਦੀ ਦੇ ਰਵਿਦਾਸੀਆ ਧਰਮ ਦੇ ਬਾਨੀ ਮੰਨਿਆ ਜਾਂਦਾ ਹੈ।
ਇਹ ਵੀ ਦੇਖੋ: ਨੌਜਵਾਨ ਲੜਕੀ ਨੇ ਕੇਂਦਰ ਸਰਕਾਰ ਨੂੰ ਲਤਾੜਿਆ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ