tmc asks who bjp cm face in bengal: ਬੀਜੇਪੀ ਨੇ ਜਦੋਂ ਆਪਣੀਆਂ ਮਹਿਲਾ ਨੇਤਾਵਾਂ ਦਾ ਪੋਸਟਰ ਜਾਰੀ ਕਰਦੇ ਹੋਏ ਕਿਹਾ ਕਿ ਬੰਗਾਲ ਨੂੰ ਬੇਟੀ ਚਾਹੀਦੀ, ਭੂਆ ਨਹੀਂ ਤਾਂ ਟੀਐੱਮਸੀ ਨੇ ਇਸਦੇ ਜਵਾਬ ‘ਚ ਕਿਹਾ ਕਿ ਇਨ੍ਹਾਂ 9 ਔਰਤ ਨੇਤਾਵਾਂ ‘ਚ ਬੀਜੇਪੀ ਦੇ ਸੀਐੱਮ ਕੈਂਡਿਡੇਟ ਕੌਣ ਹੈ ਇਸਦਾ ਜਵਾਬ ਬੀਜੇਪੀ ਦੇਵੇ।ਟੀਐੱਮਸੀ ਨੇਤਾ ਜਿਤੇਂਦਰ ਤਿਵਾਰੀ ਨੇ ਬੀਜੇਪੀ ਸੰਸਦ ਤੋਂ ਪੁੱਛਿਆ ਕਿ ਤੁਹਾਡੀ ਕਿਹੜੀ ਬੇਟੀ ਬੰਗਾਲ ਦੀ ਮੁੱਖ ਮੰਤਰੀ ਬਣੇਗੀ ਇਸਦਾ ਜਵਾਬ ਦਿਓ।ਜਿਤੇਂਦਰ ਤਿਵਾਰੀ ਨੇ ਕਿਹਾ ਕਿ ਬੀਜੇਪੀ ਕਹਿੰਦੀ ਹੈ ਬੰਗਾਲ ਦੀ ਬੇਟੀ ਇਥੋਂ ਦੀ ਸੀਐੱਮ ਬਣੇਗੀ।ਇਸ ਨੂੰ ਲੈ ਕੇ ਉਨ੍ਹਾਂ ਨੇ ਪੋਸਟਰ ਵੀ ਜਾਰੀ ਕੀਤਾ ਹੈ, ਪਰ ਇਹ ਦੱਸੋ ਕਿਹੜੀ ਬੇਟੀ ਬੰਗਾਲ ਦਾ ਮੁੱਖ ਮੰਤਰੀ ਬਣੇਗੀ? ਦੱਸਣਯੋਗ ਹੈ ਕਿ ਬੀਜੇਪੀ ਨੇ ਬੰਗਾਲ ‘ਚ ਨੌ ਔਰਤ ਨੇਤਾਵਾਂ ਦਾ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਬੰਗਾਲ ਨੂੰ ਆਪਣੀ ਬੇਟੀ ਚਾਹੀਦੀ ਭੂਆ ਨਹੀਂ।ਦੱਸਣਯੋਗ ਹੈ ਕਿ ਬੀਜੇਪੀ ਨੇ ਬੰਗਾਲ ‘ਚ ਨੌ ਔਰਤ ਨੇਤਾਵਾਂ ਦਾ ਪੋਸਟਰ ਜਾਰੀ ਕਰਦਿਆਂ ਕਿਹਾ ਹੈ ਕਿ ਬੰਗਾਲ ਨੂੰ ਆਪਣੀ ਬੇਟੀ ਚਾਹੀਦੀ ਭੂਆ ਨਹੀਂ।
ਇਸ ਪੋਸਟਰ ‘ਚ ਬੀਜੇਪੀ ਨੇ ਮਮਤਾ ਬੈਨਰਜੀ ਨੂੰ ਭੂਆ ਦੇ ਤੌਰ ‘ਤੇ ਪੇਸ਼ ਕੀਤਾ ਹੈ।ਇਸ ਤੋਂ ਪਹਿਲਾਂ ਟੀਐੱਮਸੀ ਨੇ ਬੰਗਾਲ ਚੋਣਾਂ ਦੇ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ,ਬੰਗਾਲ ਨੂੰ ਚਾਹੀਦਾ ਆਪਣੀ ਬੇਟੀ’ ਦਾ ਨਾਅਰਾ ਦਿੱਤਾ ਸੀ।ਇਸ ਦੇ ਜਵਾਬ ‘ਚ ਬੀਜੇਪੀ ਨੇ ਆਪਣੀਆਂ ਔਰਤਾਂ ਨੇਤਾਵਾਂ ਦਾ ਪੋਸਟਰ ਜਾਰੀ ਕੀਤਾ ਹੈ ਪਰ ਬੀਜੇਪੀ ਸੀਐਮ ਚਿਹਰੇ ਨੂੰ ਲੈ ਕੇ ਅਜੇ ਵੀ ਚੁੱਪ ਹੈ।ਬੀਜੇਪੀ ਵਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਉਨਾਂ੍ਹ ਦਾ ਸੀਐਮ ਫੇਸ ਬੰਗਾਲ ਦਾ ਹੀ ਹੋਵੇਗਾ।ਲਿਹਾਜ਼ਾ, ਲਗਾਤਾਰ ਬੀਜੇਪੀ ਦੇ ਸੀਐੱਮ ਫੇਸ ਨੂੰ ਅਟਕਲਾਂ ਲਗਦੀਆਂ ਰਹੀਆਂ ਹਨ ਅਤੇ ਟੀਐੱਮਸੀ ਵੀ ਇਸ ਮੁੱਦੇ ‘ਤੇ ਬੀਜੇਪੀ ਨੂੰ ਸਵਾਲ ਕਰਦੀ ਰਹਿੰਦੀ ਹੈ।ਇਸ ਕੜੀ ‘ਚ ਜਦੋਂ ਬੀਜੇਪੀ ਵਲੋਂ ਮਮਤਾ ਬੈਨਰਜੀ ‘ਤੇ ਪਲਟਵਾਰ ਕਰਨ ਲਈ ਆਪਣੀਆਂ ਨੇਤਾਵਾਂ ਦਾ ਪੋਸਟਰ ਜਾਰੀ ਕੀਤਾ ਗਿਆ ਹੈ ਤਾਂ ਇਸ ‘ਤੇ ਵੀ ਟੀਐੱਮਸੀ ਨੇ ਗੇਂਦ ਬੀਜੇਪੀ ਦੇ ਹੀ ਪਾਲੇ ‘ਚ ਪਾ ਦਿੱਤੀ ਅਤੇ ਪੁੱਛਿਆ ਕਿ ਇਨਾਂ ਨੇਤਾਵਾਂ ‘ਚ ਕੌਣ ਸੀਐੱਮ ਫੇਸ ਦਿੱਤੀ, ਇਸਦਾ ਜਵਾਬ ਬੀਜੇਪੀ ਦੇਵੇ।
ਸਿੰਘੂ ਤਿਆਰ ਹੁੰਦੈ ‘ਗ੍ਰੀਨ ਪਾਰਕ’, ਲੱਗੂਗੀ ਅੰਗਰੇਜ਼ੀ ਘਾਹ, ਪਾਣੀ ਵਾਲੇ ਪੱਖੇ ਤੇ ਵੇਖੋ ਹੋਰ ਕੀ-ਕੀ…!