covid vaccination vaccine price currently: ਭਾਰਤ ‘ਚ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ 16 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ।ਵੈਕਸੀਨੇਸ਼ਨ ਦੇ ਪਹਿਲੇ ਪੜਾਅ ‘ਚ ਹੈਲਥ ਵਰਕਰਸ ਅਤੇ ਫ੍ਰੰਟਲਾਈਨ ਵਰਕਰਜ਼ ਨੂੰ ਵੈਕਸੀਨ ਦੀ ਡੋਜ਼ ਦਿੱਤੀ ਗਈ।ਇੱਕ ਮਾਰਚ ਤੋਂ ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ।ਇਸ ਦੌਰਾਨ ਖਬਰ ਹੈ ਕਿ ਨਿੱਜੀ ਹਸਪਤਾਲਾਂ ‘ਚ ਕੋਰੋਨਾ ਵੈਕਸੀਨ ਦੀ ਕੀਮਤ 250 ਰੁਪਏ ਪ੍ਰਤੀ ਡੋਜ਼ ਹੋ ਸਕਦੀ ਹੈ।ਇਸ ‘ਚ 100 ਰੁਪਏ ਸਰਵਿਸ ਚਾਰਜ ਸ਼ਾਮਲ ਹੈ।ਕੋਰੋਨਾ ਵੈਕਸੀਨ ਦੀ ਕੀਮਤ 250 ਰੁਪਏ ਪ੍ਰਤੀ ਡੋਜ਼ ਹੋਵੇਗੀ ਅਤੇ ਇਸ ਬਾਰੇ ‘ਚ ਕੇਂਦਰ ਸਰਕਾਰ ਜਲਦ ਹੀ ਘੋਸ਼ਣਾ ਕਰ ਸਕਦੀ ਹੈ।ਵੈਕਸੀਨ ਦਾ ਇੱਕ ਨਿਸ਼ਚਿਤ ਮੁੱਲ ਹੋਵੇਗਾ,
ਕੋਈ ਕੈਪਿੰਗ ਨਹੀਂ ਹੋਵੇਗੀ।ਦੱਸਿਆ ਜਾ ਰਿਹਾ ਹੈ ਕਿ ਅੱਜ ਜਾਂ ਕੱਲ ਤੱਕ ਨਿੱਜੀ ਹਸਪਤਾਲਾਂ ‘ਚ ਵੈਕਸੀਨ ਦੀ ਕੀਮਤ ਦਾ ਐਲਾਨ ਸਰਕਾਰ ਕਰ ਸਕਦੀ ਹੈ।ਦੱਸਣਯੋਗ ਹੈ ਕਿ ਇੱਕ ਮਾਰਚ ਤੋਂ ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ।ਵੈਕਸੀਨੇਸ਼ਨ ਦੌਰਾਨ 60 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ ਵੈਕਸੀਨ ਲਗਾਈ ਜਾਵੇਗੀ।ਹਾਲਾਂਕਿ 45 ਸਾਲ ਤੋਂ 60 ਸਾਲ ਵਿਚਾਲੇ ਦੇ ਲੋਕਾਂ ਨੂੰ ਵੀ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ, ਪਰ ਇਸ ਏਜ਼ ਗਰੁੱਪ ਦੇ ਉਨ੍ਹਾਂ ਲੋਕਾਂ ਨੂੰ ਵੈਕਸੀਨ ਮਿਲੇਗੀ ਹੋ ਪਹਿਲਾਂ ਤੋਂ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹਨ।