ISRO first mission of 2021: ਭਾਰਤੀ ਪੁਲਾੜ ਖੋਜ ਸੰਗਠਨ PSLV-C51 ਰਾਹੀਂ ਅੱਜ ਸਵੇਰੇ 10.24 ਵਜੇ 19 ਸੈਟੇਲਾਈਟ ਲਾਂਚ ਕਰੇਗਾ । ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ PSLV-C51 ਤੋਂ ਲਾਂਚ ਕੀਤਾ ਜਾਵੇਗਾ । ਇਸ ਰਾਹੀਂ ਬ੍ਰਾਜ਼ੀਲ ਦਾ ਐਮੇਜ਼ੋਨੀਆ-1 ਸੈਟੇਲਾਈਟ ਨੂੰ ਵੀ ਭੇਜਿਆ ਜਾਵੇਗਾ । ਅਮੇਜ਼ੋਨੀਆ-1 ਪ੍ਰਾਇਮਰੀ ਉਪਗ੍ਰਹਿ ਹੈ, ਇਸਦੇ ਨਾਲ ਹੀ 18 ਹੋਰ ਵਪਾਰਕ ਉਪਗ੍ਰਹਿ ਵੀ ਲਾਂਚ ਕੀਤੇ ਜਾਣਗੇ। ਇਨ੍ਹਾਂ ਵਿੱਚੋਂ ਇੱਕ ਸੈਟੇਲਾਈਟ ਸਪੇਸ ਕਿਡਜ਼ ਇੰਡੀਆ ਵੱਲੋਂ ਬਣਾਇਆ ਗਿਆ ਹੈ। ਸਪੇਸ ਕਿਡਜ਼ ਇੰਡੀਆ ਨੇ ਇੱਕ ਐੱਸਡੀ ਕਾਰਡ ਵਿੱਚ ਭਗਵਦ ਗੀਤਾ ਦੀ ਇਲੈਕਟ੍ਰਾਨਿਕ ਕਾਪੀ ਨੂੰ ਪੁਲਾੜ ਵਿੱਚ ਭੇਜਣ ਲਈ ਸੁਰੱਖਿਅਤ ਕੀਤਾ ਹੈ। ਇਸ ਤੋਂ ਇਲਾਵਾ ਸੈਟੇਲਾਈਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਲਗਾਈ ਗਈ ਹੈ।
ਸਾਲ 2021 ਵਿੱਚ ਭਾਰਤ ਦਾ ਇਹ ਪਹਿਲਾ ਪੁਲਾੜ ਮਿਸ਼ਨ ਪੀਐਸਐਲਵੀ ਰਾਕੇਟ ਲਈ ਕਾਫ਼ੀ ਲੰਮਾ ਹੋਵੇਗਾ ਕਿਉਂਕਿ ਇਸ ਦੀ ਉਡਾਣ ਦਾ ਸਮਾਂ 1 ਘੰਟਾ 55 ਮਿੰਟ ਅਤੇ 7 ਸੈਕਿੰਡ ਦਾ ਹੋਵੇਗਾ। ਜੇ ਰਾਕੇਟ ਸਹੀ ਢੰਗ ਨਾਲ ਲਾਂਚ ਹੋ ਜਾਂਦਾ ਹੈ ਤਾਂ ਭਾਰਤ ਵੱਲੋਂ ਲਾਂਚ ਕੀਤੇ ਗਏ ਵਿਦੇਸ਼ੀ ਸੈਟੇਲਾਈਟ ਦੀ ਕੁੱਲ ਸੰਖਿਆ 342 ਹੋ ਜਾਵੇਗੀ । ਇਸਰੋ ਨੇ ਕਿਹਾ ਕਿ ਅਮੇਜੋਨੀਆ-1 ਸੈਟੇਲਾਈਟ ਦੀ ਮਦਦ ਨਾਲ ਐਮਾਜ਼ੋਨ ਖੇਤਰ ਵਿੱਚ ਜੰਗਲਾਂ ਦੀ ਕਟਾਈ ਤੇ ਬ੍ਰਾਜ਼ੀਲ ਵਿੱਚ ਖੇਤੀ ਸੈਕਟਰ ਨਾਲ ਜੁੜੇ ਵੱਖ-ਵੱਖ ਵਿਸ਼ਲੇਸ਼ਣ ਲਈ ਉਪਭੋਗਤਾਵਾਂ ਨੂੰ ਰਿਮੋਟ ਸੈਂਸਿੰਗ ਡਾਟਾ ਮੁਹੱਈਆ ਕਰਵਾ ਕੇ ਮੌਜੂਦਾ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ।
ਦੱਸ ਦੇਈਏ ਕਿ 18 ਹੋਰ ਉਪਗ੍ਰਹਿਾਂ ਵਿਚੋਂ ਚਾਰ ਇਨ ਸਪੇਸ ਹਨ। ਇਨ੍ਹਾਂ ਵਿਚੋਂ ਤਿੰਨ ਭਾਰਤੀ ਵਿਦਿਅਕ ਸੰਸਥਾਵਾਂ ਦਾ ਇਕ ਸੰਗਠਨ ਹੈ, ਜਿਸ ਵਿੱਚ ਸ੍ਰੀਪੇਰੁੰਬੁਦੂਰ ਵਿਖੇ ਸਥਿਤ ਜੈਪਿਰ ਇੰਸਟੀਚਿਊਟ ਆਫ਼ ਟੈਕਨੋਲੋਜੀ, ਨਾਗਪੁਰ ਵਿੱਚ ਸਥਿਤ ਜੀ.ਐਚ. ਰਾਏਸਨੀ ਕਾਲਜ ਆਫ਼ ਇੰਜੀਨੀਅਰਿੰਗ ਅਤੇ ਕੋਇਮਬਟੂਰ ਵਿੱਚ ਸਥਿਤ ਸ੍ਰੀ ਸ਼ਕਤੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਸ਼ਾਮਿਲ ਹਨ।