Evening Snacks healthy food: ਸਵੇਰ ਦੇ ਨਾਸ਼ਤੇ ਦੇ ਨਾਲ-ਨਾਲ ਸ਼ਾਮ ਦੇ ਸਨੈਕਸ ਖਾਣਾ ਵੀ ਬਹੁਤ ਜ਼ਰੂਰੀ ਹੈ। ਪਰ ਅਕਸਰ ਲੋਕ ਸ਼ਾਮ ਨੂੰ ਭੁੱਖ ਲੱਗਣ ‘ਤੇ ਜੰਕ ਫੂਡ, ਚਾਹ ਸਮੋਸਾ, ਚਾਹ-ਬਰੈੱਡ, ਪਕੌੜੇ ਅਤੇ ਮੋਮੋ ਅਤੇ Chinese Food ਵੱਲ ਭੱਜੇਦੇ ਹਨ ਜੋ ਸਿਹਤ ਦੇ ਲਿਹਾਜ ਨਾਲ ਬਿਲਕੁਲ ਠੀਕ ਨਹੀਂ ਹੈ। ਹੁਣ ਜੇ ਤੁਸੀਂ ਸੋਚ ਰਹੇ ਹੋਵੇਗੇ ਕਿ ਇਨ੍ਹਾਂ ਤੋਂ ਇਲਾਵਾ ਤੁਹਾਡੇ ਕੋਲ ਕਿਹੜੇ ਸਿਹਤਮੰਦ ਆਪਸ਼ਨ ਹਨ। ਚਿੰਤਾ ਨਾ ਕਰੋ ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸਿਹਤਮੰਦ ਫੂਡਜ਼ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਇਵਨਿੰਗ ਸਨੈਕਸ ‘ਚ ਖਾ ਸਕਦੇ ਹੋ। ਇਸ ਨਾਲ ਪੇਟ ਵੀ ਭਰ ਜਾਵੇਗਾ ਅਤੇ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
ਸੁੱਕੇ ਰੋਸਟ ਕੀਤੇ ਹੋਏ ਛੋਲੇ: ਫਾਈਬਰ ਨਾਲ ਭਰਪੂਰ ਭੁੱਜੇ ਛੋਲੇ ਤੁਹਾਡੇ ਲਈ ਇਕ ਸਿਹਤਮੰਦ ਸਨੈਕਸ ਹੈ। ਇਨ੍ਹਾਂ ਨੂੰ ਹਜ਼ਮ ਕਰਨ ‘ਚ ਸਮਾਂ ਲੱਗਦਾ ਹੈ ਜਿਸ ਨਾਲ ਪੇਟ ਕਈਂ ਘੰਟਿਆਂ ਤੱਕ ਭਰਿਆ ਰਹਿੰਦਾ ਹੈ। ਨਾਲ ਹੀ ਇਹ ਭਾਰ ਘਟਾਉਣ ਦੇ ਇਲਾਵਾ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਵੀ ਮਦਦਗਾਰ ਹੈ। ਵਿਟਾਮਿਨ ਈ ਅਤੇ ਬੀ6, ਫੋਲਿਕ ਐਸਿਡ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਨਾਲ ਭਰਪੂਰ ਮੂੰਗਫਲੀ ਨੂੰ ਤੁਸੀਂ ਸ਼ਾਮ ਦੇ ਸਨੈਕਸ ‘ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਭਾਰ ਵੀ ਘੱਟ ਹੁੰਦਾ ਹੈ ਅਤੇ ਇਹ ਬਲੱਡ ਪ੍ਰੈਸ਼ਰ ਨੂੰ ਵੀ ਨਹੀਂ ਵਧਣ ਦਿੰਦੀ। ਨਾਲ ਹੀ ਇਸ ਨਾਲ ਕੋਲੈਸਟ੍ਰੋਲ ਲੈਵਲ ਵੀ ਸਹੀ ਰਹਿੰਦਾ ਹੈ।
ਸਪ੍ਰਾਉਟਸ: ਪ੍ਰੋਟੀਨ ਦਾ ਪਾਵਰਹਾਊਸ ਕਿਹਾ ਜਾਣ ਵਾਲੇ ਸਪ੍ਰਾਉਟਸ ਨੂੰ ਵੀ ਤੁਸੀਂ ਇਵਨਿੰਗ ਸਨੈਕਸ ‘ਚ ਸ਼ਾਮਲ ਕਰ ਸਕਦੇ ਹੋ। ਤੁਸੀਂ ਇਸ ‘ਚ ਨਿੰਬੂ, ਪਿਆਜ਼, ਟਮਾਟਰ ਅਤੇ ਕਾਲੀ ਮਿਰਚ ਪਾ ਕੇ ਵੀ ਖਾ ਸਕਦੇ ਹੋ। ਇਹ ਤੁਹਾਡੇ ਸੁਆਦ ਦੇ ਨਾਲ-ਨਾਲ ਤੁਹਾਨੂੰ ਸਿਹਤਮੰਦ ਵੀ ਰੱਖੇਗਾ। ਸ਼ਾਮ ਦੇ ਸਮੇਂ ਚਾਹ ਜਾਂ ਕੌਫੀ ਦੀ ਕਰੇਵਿੰਗ ਹੋਵੇ ਤਾਂ ਤੁਸੀਂ ਫਲ ਜਾਂ ਸਬਜ਼ੀਆਂ ਦਾ ਜੂਸ ਪੀ ਸਕਦੇ ਹੋ ਜਾਂ ਸ਼ੇਕ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਫਲਾਂ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨਾਲ ਸਰੀਰ ‘ਚ ਐਨਰਜ਼ੀ ਵੀ ਬਣੀ ਰਹੇਗੀ ਅਤੇ ਇਹ ਮੈਟਾਬੋਲਿਜ਼ਮ ਨੂੰ ਵਧਾ ਕੇ ਭਾਰ ਘਟਾਉਣ ‘ਚ ਵੀ ਸਹਾਇਤਾ ਕਰੇਗਾ।
ਸਵੀਟ ਕੋਰਨ: ਸਵੀਟ ਕੋਰਨ ਵੀ ਸ਼ਾਮ ਲਈ ਇੱਕ ਸਿਹਤਮੰਦ ਸਨੈਕ ਹੈ। ਤੁਸੀਂ ਥੋੜੇ ਜਿਹੇ ਮੱਖਣ ‘ਚ ਸਵੀਟ ਕੋਰਨ ਨੂੰ ਉਬਾਲ ਕੇ ਖਾ ਸਕਦੇ ਹੋ। ਫਾਈਬਰ ਨਾਲ ਭਰਪੂਰ ਸਵੀਟ ਕੋਰਨ ਪੇਟ ਨੂੰ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ ਜਿਸ ਨਾਲ ਤੁਸੀਂ ਅਨ-ਹੈਲਥੀ ਖਾਣ ਤੋਂ ਬਚ ਜਾਂਦੇ ਹੋ। ਤੁਸੀਂ ਸ਼ਾਮ ਦੀ ਭੁੱਖ ਮਿਟਾਉਣ ਲਈ ਮੁੱਠੀ ਭਰ ਸੁੱਕੇ ਮੇਵਾ ਜਿਵੇਂ ਕਾਜੂ, ਬਦਾਮ, ਪਿਸਤਾ, ਅਖਰੋਟ ਆਦਿ ਵੀ ਖਾ ਸਕਦੇ ਹੋ। ਵਜ਼ਨ ਕੰਟਰੋਲ ਕਰਨ ਦੇ ਨਾਲ ਇਹ ਹੋਰ ਬਿਮਾਰੀਆਂ ਨੂੰ ਰੋਕਣ ‘ਚ ਵੀ ਸਹਾਇਤਾ ਕਰਦੇ ਹਨ। ਇਹ ਫ਼ੂਡ ਨਾ ਕੇਵਲ ਪ੍ਰੋਟੀਨ ਨਾਲ ਭਰੇ ਹੁੰਦੇ ਹਨ ਬਲਕਿ ਉਨ੍ਹਾਂ ‘ਚ ਸ਼ੂਗਰ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਇਨ੍ਹਾਂ ਨੂੰ ਹਜ਼ਮ ਕਰਨਾ ਬਹੁਤ ਸੌਖਾ ਹੁੰਦਾ ਹੈ ਇਸ ਲਈ ਉਹ ਤੁਹਾਡੇ ਪੇਟ ਨੂੰ ਰਾਤ ਦੇ ਖਾਣੇ ਤਕ ਭਰਿਆ ਰੱਖਣ ‘ਚ ਸਹਾਇਤਾ ਕਰਦੇ ਹਨ।