Slogans in favor of Deep Sidhu: ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਹ ਅੰਦੋਲਨ ਹੁਣ ਵਿਦੇਸ਼ਾਂ ਵਿੱਚ ਵੀ ਗੂੰਜਣ ਲੱਗ ਗਿਆ ਹੈ। ਇਸੇ ਵਿਚਾਲੇ ਕੈਨੇਡਾ ਦੇ ਬਰੈਂਪਟਨ ਵਿਖੇ ਪੀਐੱਮ ਮੋਦੀ ਦੇ ਸਮਰਥਕਾਂ ਵੱਲੋਂ ਰੈਲੀ ਕੱਢੀ ਜਾ ਰਹੀ ਸੀ। ਜਦੋਂ ਇਸ ਰੈਲੀ ਬਾਰੇ ਭਾਰਤੀ ਮੂਲ ਦੇ ਕੁਝ ਨੌਜਵਾਨਾਂ ਨੂੰ ਪਤਾ ਲੱਗਿਆ ਤਾਂ ਬਹੁਤ ਸਾਰੇ ਨੌਜਵਾਨ ਤੇ ਕਿਸਾਨ ਉਸ ਥਾਂ ਪਹੁੰਚ ਗਏ ਅਤੇ ਮੋਦੀ ਭਾਜਪਾ ਦੀ ਰੈਲੀ ਬਲਾਕ ਕਰਦਿਆਂ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਤੋਂ ਪਹਿਲਾਂ ਵੈਨਕੂਵਰ, ਅਮਰੀਕਾ ਦੇ ਕੈਲੀਫੋਰਨੀਆ ਤੇ ਸਿਆਟਲ ਵਿੱਚ ਵੀ ਅਜਿਹਾ ਪਹਿਲਾ ਹੋ ਚੁੱਕਿਆ ਹੈ। ਉਸ ਦੌਰਾਨ ਵੀ ਮੋਦੀ ਦੇ ਸਮਰਥਕਾਂ ਵੱਲੋਂ ਰੈਲੀ ਦਾ ਵਿਰੋਧ ਕੀਤਾ ਗਿਆ ਸੀ।
ਦਰਅਸਲ, ਇਸ ਰੈਲੀ ਨੂੰ ਬਲਾਕ ਕਰਦਿਆਂ ਭਾਰਤੀ ਮੂਲ ਦੇ ਨੌਜਵਾਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਵੀ ਲਗਾਏ। ਇਨ੍ਹਾਂ ਨੌਜਵਾਨਾਂ ਨੇ ਕਿਸਾਨਾਂ ਦੇ ਸਮਰਥਨ ਵਿੱਚ No Farmers No Food ਦੇ ਨਾਅਰੇ ਲਗਾਏ ਗਏ। ਬਰੈਂਪਟਨ ਦੇ Trinity/410 ਅਤੇ Shopper World ਵਿਖੇ ਖੇਤੀ ਕਾਨੂੰਨਾਂ ਦੇ ਹਿਮਾਇਤੀਆਂ ਵੱਲੋ ਕੀਤੇ ਜਾ ਰਹੇ ਰੋਡ ਸ਼ੋਅ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਗਿਆ ।
ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਦੇ ਸਮਰਥਕਾਂ ਵੱਲੋ ਬਰੈਂਪਟਨ ਵਿਖੇ ਇਕੱਠ ਕੀਤਾ ਗਿਆ ਸੀ ਜੋ ਰੈਲੀ ਦੇ ਰੂਪ ਵਿੱਚ ਸੀ। ਪਰ ਜਦੋਂ ਇਸ ਰੈਲੀ ਬਾਰੇ ਪੰਜਾਬੀ ਨੌਜਵਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਰੈਲੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ ।