Migraine relief home remedies: ਤਣਾਅ, ਮੌਸਮ ‘ਚ ਬਦਲਾਅ, ਤੇਜ਼ ਧੁੱਪ ਅਤੇ ਨੀਂਦ ਦੀ ਕਮੀ ਕਾਰਨ ਵੀ ਮਾਈਗਰੇਨ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਸਿਰ ਦੇ ਅੱਧੇ ਹਿੱਸੇ ‘ਚ ਤੇਜ਼ ਦਰਦ ਹੋਣ ਲੱਗਦਾ ਹੈ ਜਿਸ ਨੂੰ ਸਹਿਣਾ ਬਹੁਤ ਮੁਸ਼ਕਲ ਹੁੰਦਾ ਹੈ। ਮਾਈਗਰੇਨ ਦਾ ਦਰਦ ਸਿਰਫ ਸਿਰ ਦਰਦ ਤੱਕ ਸੀਮਿਤ ਨਹੀਂ ਰਹਿੰਦਾ ਬਲਕਿ ਸਰੀਰ ਦੇ ਦੂਜੇ ਹਿੱਸਿਆਂ ‘ਚ ਵੀ ਮਹਿਸੂਸ ਹੋ ਸਕਦਾ ਹੈ। ਇਥੋਂ ਤਕ ਕਿ ਇਹ ਦਰਦ ਗਰਦਨ ਤੱਕ ਵੀ ਪਹੁੰਚ ਸਕਦਾ ਹੈ।
ਮਾਈਗ੍ਰੇਨ ਅਤੇ ਗਰਦਨ ਦੇ ਦਰਦ ਵਿਚਕਾਰ ਕਨੈਕਸ਼ਨ: ਮਾਈਗ੍ਰੇਨ ਦੇ ਦੌਰਾਨ ਪਹਿਲਾ ਸਿਰ ਦੇ ਅੱਧੇ ਹਿੱਸੇ ‘ਚ ਹਲਕਾ ਦਰਦ ਹੁੰਦਾ ਹੈ ਜੋ 4 ਘੰਟੇ ਤੋਂ ਲੈ ਕੇ 72 ਘੰਟਿਆਂ ਤੱਕ ਬਣਿਆ ਰਹਿ ਸਕਦਾ ਹੈ। ਇਸ ਦੇ ਕਾਰਨ ਸਿਰਫ ਸਿਰ ਹੀ ਨਹੀਂ ਬਲਕਿ ਗਰਦਨ ਦੇ ਵਿਚਕਾਰ ਵੀ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ। ਦਰਅਸਲ ਮਾਈਗਰੇਨ ਟ੍ਰਾਈਜੈਮੀਨੋਸੋਰਵਿਕਲ ਕੰਪਲੈਕਸ ‘ਤੇ ਅਸਰ ਪਾਉਂਦਾ ਹੈ। ਇਹ ਦਿਮਾਗ ਦਾ ਉਹ ਹਿੱਸਾ ਹੁੰਦਾ ਹੈ ਜਿਸ ‘ਚ ਨਸਾਂ ਚਿਹਰੇ ਅਤੇ ਗਰਦਨ ਦੇ ਉਪਰਲੇ ਹਿੱਸੇ ਨਾਲ ਜੁੜੀਆਂ ਹੁੰਦੀਆਂ ਹਨ।
ਚਿਹਰੇ ਅਤੇ ਜਬਾੜੇ ‘ਚ ਹੁੰਦਾ ਹੈ ਦਰਦ: ਮਾਹਰਾਂ ਦੇ ਅਨੁਸਾਰ ਮਾਈਗਰੇਨ ਦੇ ਕਾਰਨ ਕਈ ਵਾਰ ਚਿਹਰੇ ਅਤੇ ਜਬਾੜੇ ਵਿੱਚ ਅਸਹਿ ਦਰਦ ਹੋ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਦਿਮਾਗ ਦੀ ਇਕ ਨਾੜੀ ਚਿਹਰੇ ਨਾਲ ਵੀ ਜੁੜੀ ਹੁੰਦੀ ਹੈ ਜਿਸ ਨੂੰ ਟ੍ਰਾਈਜੈਮਿਨਲ ਨਰਵ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਮਾਈਗਰੇਨ ਚਿਹਰੇ ਅਤੇ ਜਬਾੜੇ ਨੂੰ ਵੀ ਪ੍ਰਭਾਵਤ ਕਰਦਾ ਹੈ। ਖੋਜ ਦੇ ਅਨੁਸਾਰ 69% ਲੋਕਾਂ ਨੂੰ ਮਾਈਗ੍ਰੇਨ ਦੇ ਦੌਰਾਨ ਸਿਰ ਦੇ ਨਾਲ ਗਰਦਨ ‘ਚ ਵੀ ਤੇਜ਼ ਦਰਦ ਹੁੰਦਾ ਹੈ। ਅਜਿਹੇ ‘ਚ ਗਰਦਨ ਦਾ ਦਰਦ ਮਾਈਗਰੇਨ ਦਾ ਇੱਕ ਮੁੱਖ ਲੱਛਣ ਹੋ ਸਕਦਾ ਹੈ। ਉੱਥੇ ਹੀ ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਮਾਈਗ੍ਰੇਨ ਦੀਆਂ ਸਮੱਸਿਆਵਾਂ ਹੁੰਦੀਆਂ ਹਨ।
ਮਾਈਗਰੇਨ ‘ਚ ਦਿਖਣ ਵਾਲੇ ਲੱਛਣ
- ਸਿਰ ਦਾ ਲਗਾਤਾਰ ਤੇਜ਼ੀ ਨਾਲ ਫੜਫੜਾਉਂਣਾ
- ਸਵੇਰੇ ਉੱਠਦੇ ਹੀ ਸਿਰ ‘ਚ ਭਾਰੀਪਨ ਅਤੇ ਤੇਜ਼ ਦਰਦ ਮਹਿਸੂਸ ਹੋਣਾ।
- ਉਲਟੀਆਂ ਆਉਣਾ
- ਸਿਰ ਦੇ ਇੱਕ ਹਿੱਸੇ ‘ਚ ਲਗਾਤਾਰ ਦਰਦ ਰਹਿਣਾ
- ਅੱਖਾਂ ‘ਚ ਦਰਦ ਅਤੇ ਭਾਰੀਪਨ ਮਹਿਸੂਸ ਹੋਣਾ
- ਤੇਜ਼ ਰੋਸ਼ਨੀ ਅਤੇ ਆਵਾਜ਼ਾਂ ਤੋਂ ਪ੍ਰੇਸ਼ਾਨ ਹੋਣਾ
- ਦਿਨ ਦੇ ਸਮੇਂ ਵੀ ਉਬਾਸੀ ਆਉਣਾ
- ਅਚਾਨਕ ਕਦੇ ਖੁਸ਼ੀ ਅਤੇ ਕਈ ਵਾਰ ਉਦਾਸੀ ਫੈਲ ਜਾਣਾ
- ਚੰਗੀ ਤਰ੍ਹਾਂ ਨੀਂਦ ਨਾ ਆਉਣਾ
- ਵਾਰ- ਵਾਰ ਯੂਰੀਨ ਆਉਣਾ
- ਇਸ ਤੋਂ ਇਲਾਵਾ ਸਿਰ ‘ਚ ਸੱਟ ਲੱਗਣ, ਬੋਲਣ ‘ਚ ਦਿੱਕਤ, ਧੁੰਦਲਾ ਦਿਖਣਾ ਅਤੇ ਗਰਦਨ ਅਕੜਨ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਮਾਈਗਰੇਨ ਦੇ ਦਰਦ ਦੇ ਕਾਰਨ: ਖਰਾਬ ਤਰੀਕੇ ਨਾਲ ਬੈਠਣਾ, ਜੋੜਾਂ ਦੀਆਂ ਬਿਮਾਰੀਆਂ, ਗਰਦਨ ਦੀਆਂ ਉਪਰਲੀਆਂ ਨਸਾਂ ‘ਚ ਖਿਚਾਅ ਕਾਰਨ ਮਾਈਗਰੇਨ ਦਾ ਦਰਦ ਵੱਧ ਜਾਦਾ ਹੈ। ਇਸਤੋਂ ਇਲਾਵਾ, ਤਣਾਅ, ਬਲੱਡ ਪ੍ਰੈਸ਼ਰ, ਮੌਸਮ ‘ਚ ਬਦਲਾਅ, ਤੇਜ਼ ਧੁੱਪ ਅਤੇ ਨੀਂਦ ਦੀ ਕਮੀ ਕਾਰਨ ਮਾਈਗਰੇਨ ਦਾ ਦਰਦ ਕਦੇ ਵੀ ਸ਼ੁਰੂ ਹੋ ਸਕਦਾ ਹੈ। ਮਾਈਗਰੇਨ ਮਰੀਜ਼ਾਂ ਨੂੰ ਖੱਟੇ ਫਲ, ਪ੍ਰੋਸੈਸਡ ਭੋਜਨ, ਆਂਡੇ, ਅਲਕੋਹਲ, ਕੈਫੀਨ, ਡੇਅਰੀ ਪ੍ਰੋਡਕਟਸ ਅਤੇ ਨਾਈਟ੍ਰੇਟਸ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਡਾਇਟ ‘ਚ ਜ਼ਿਆਦਾ ਮੈਗਨੀਸ਼ੀਅਮ ਵਾਲੇ ਫੂਡਜ਼ ਲਓ। ਨਾਲ ਹੀ ਤੇਜ਼ ਖੁਸ਼ਬੂ ਜਾਂ ਰੌਸ਼ਨੀ ਤੋਂ ਦੂਰ ਰਹੋ।
ਘਰੇਲੂ ਇਲਾਜ
- ਦਰਦ ਮਹਿਸੂਸ ਹੋਣ ‘ਤੇ ਖੋਪੜੀ ‘ਤੇ ਲਵੈਂਡਰ ਆਇਲ ਲਗਾਓ ਜਾਂ ਸੁੰਘੋ।
- ਐਕਿਊਪ੍ਰੈਸ਼ਰ ਜਾਂ ਇਕੂਪੰਕਚਰ, ਸੋਂਠ ਜਾਂ ਦਾਲਚੀਨੀ ਚਾਹ, ਆਇਲ ਮਸਾਜ, ਯੋਗਾ ਅਤੇ ਸਟ੍ਰੈਚਿੰਗ ਵੀ ਮਾਈਗਰੇਨ ਦੇ ਦਰਦ ਨੂੰ ਘਟਾਉਣ ‘ਚ ਮਦਦਗਾਰ ਹਨ।
- ਇਸ ਤੋਂ ਇਲਾਵਾ ਨੱਕ ‘ਚ ਦੇਸੀ ਘਿਓ ਦੀਆਂ ਦੋ ਬੂੰਦਾਂ ਪਾਉਣ ਨਾਲ ਵੀ ਮਾਈਗਰੇਨ ਦੇ ਦਰਦ ਤੋਂ ਰਾਹਤ ਮਿਲਦੀ ਹੈ।
- ਤੇਜ਼ smell ਵਾਲੀਆਂ ਚੀਜ਼ਾਂ, ਮੌਸਮ ‘ਚ ਬਦਲਾਅ ਜਾਂ ਬਹੁਤ ਜ਼ਿਆਦਾ ਤਣਾਅ ਵੀ ਮਾਈਗਰੇਨ ਨੂੰ ਟ੍ਰਿਗਰ ਕਰ ਸਕਦਾ ਹੈ। ਅਜਿਹੇ ‘ਚ ਇਨ੍ਹਾਂ ਤੋਂ ਜਿਨ੍ਹਾਂ ਹੋ ਸਕੇ ਬਚਣ ਦੀ ਕੋਸ਼ਿਸ਼ ਕਰੋ।
- ਯਾਦ ਰੱਖੋ ਕਿ ਕਦੇ ਵੀ ਮਾਈਗਰੇਨ ਨੂੰ ਵੱਧਣ ਨਾ ਦਿਓ। ਇਸ ਤੋਂ ਛੁਟਕਾਰਾ ਪਾਉਣ ਲਈ ਆਪਣੀ ਦਵਾਈ ਨੂੰ ਹਮੇਸ਼ਾ ਆਪਣੇ ਕੋਲ ਰੱਖੋ ਅਤੇ ਦਰਦ ਮਹਿਸੂਸ ਹੋਵੇ ਤਾਂ ਤੁਰੰਤ ਲਓ।