Modi govt change working hours: 1 ਅਪ੍ਰੈਲ 2021 ਤੋਂ ਤੁਹਾਡੀ ਗਰੈਚੁਟੀ, ਪੀਐੱਫ. ਅਤੇ ਕੰਮ ਦੇ ਘੰਟਿਆਂ ਵਿੱਚ ਇੱਕ ਵੱਡਾ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ। ਕਰਮਚਾਰੀਆਂ ਨੂੰ ਗਰੈਚੁਟੀ ਅਤੇ ਪ੍ਰੋਵੀਡੈਂਟ ਫੰਡ (ਪੀਐਫ) ਦੀਆਂ ਚੀਜ਼ਾਂ ਵਿੱਚ ਵਾਧਾ ਮਿਲੇਗਾ। ਉੱਥੇ ਹੀ ਹੱਥ ਆਉਣ ਵਾਲਾ ਪੈਸਾ ਘੱਟ ਜਾਵੇਗਾ. ਇਥੋਂ ਤੱਕ ਕਿ ਕੰਪਨੀਆਂ ਦੀਆਂ ਬੈਲੇਂਸ ਸ਼ੀਟ ਵੀ ਪ੍ਰਭਾਵਿਤ ਹੋਵੇਗੀ। ਇਸ ਦਾ ਕਾਰਨ ਪਿਛਲੇ ਸਾਲ ਸੰਸਦ ਵਿੱਚ ਪਾਸ ਕੀਤੇ ਗਏ ਤਿੰਨ ਕੋਡ ਆਨ ਵੇਜਜ਼ ਬਿੱਲ ਹੈ। ਇਹ ਬਿੱਲ ਇਸ ਸਾਲ 1 ਅਪ੍ਰੈਲ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ।
ਸੈਲਰੀ ‘ਚ ਹੋਣਗੇ ਇਹ ਬਦਲਾਅ
ਤਨਖਾਹ ਦੀ ਨਵੀਂ ਪਰਿਭਾਸ਼ਾ ਦੇ ਤਹਿਤ ਭੱਤੇ ਕੁੱਲ ਤਨਖਾਹ ਦੇ ਵੱਧ ਤੋਂ ਵੱਧ 50 ਪ੍ਰਤੀਸ਼ਤ ਹੋਣਗੇ। ਇਸਦਾ ਮਤਲਬ ਹੈ ਕਿ ਮੁੱਢਲੀ ਤਨਖਾਹ ਅਪ੍ਰੈਲ ਤੋਂ ਕੁੱਲ ਤਨਖਾਹ ਦਾ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਗੌਰਤਲਬ ਹੈ ਕਿ ਦੇਸ਼ ਦੇ 73 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਕਿਰਤ ਕਾਨੂੰਨ ਵਿੱਚ ਬਦਲਾਅ ਕੀਤੇ ਜਾ ਰਹੇ ਹਨ। ਸਰਕਾਰ ਦਾ ਦਾਅਵਾ ਹੈ ਕਿ ਇਹ ਮਾਲਕ ਅਤੇ ਕਰਮਚਾਰੀਆਂ ਦੋਵਾਂ ਲਈ ਲਾਭਕਾਰੀ ਸਿੱਧ ਹੋਣਗੇ।
ਤਨਖਾਹ ਘਟੇਗੀ ਪਰ ਪੀਐੱਫ ‘ਚ ਹੋਵੇਗਾ ਵਾਧਾ
ਨਵੇਂ ਡ੍ਰਾਫਟ ਰੂਲ ਅਨੁਸਾਰ ਮੁੱਢਲੀ ਤਨਖਾਹ ਕੁੱਲ ਤਨਖਾਹ ਦਾ 50 ਫ਼ੀਸਦੀ ਜਾਂ ਵੱਧ ਹੋਣੀ ਚਾਹੀਦੀ ਹੈ। ਇਸ ਨਾਲ ਬਹੁਤੇ ਕਰਮਚਾਰੀਆਂ ਦੀ ਤਨਖਾਹ ਦਾ ਢਾਂਚਾ ਬਦਲ ਜਾਵੇਗਾ, ਕਿਉਂਕਿ ਤਨਖਾਹ ਦਾ ਗੈਰ-ਭੱਤੇ ਵਾਲਾ ਹਿੱਸਾ ਆਮ ਤੌਰ ‘ਤੇ ਕੁੱਲ ਤਨਖਾਹ ਦੇ 50 ਪ੍ਰਤੀਸ਼ਤ ਤੋਂ ਘੱਟ ਹੁੰਦਾ ਹੈ। ਉੱਥੇ ਹੀ ਕੁੱਲ ਤਨਖਾਹ ਵਿੱਚ ਭੱਤੇ ਦਾ ਹਿੱਸਾ ਹੋਰ ਵੀ ਬਣ ਜਾਂਦਾ ਹੈ। ਮੁੱਢਲੀ ਤਨਖਾਹ ਵਧਾਉਣ ਨਾਲ ਤੁਹਾਡਾ ਪੀ.ਐੱਫ. ਵੀ ਵੱਧ ਜਾਵੇਗਾ। ਜਿਸਦਾ ਅਰਥ ਹੈ ਕਿ ਟੈਕ-ਹੋਮ ਜਾਂ ਆਨ-ਹੈਂਡ ਤਨਖਾਹ ਵਿੱਚ ਕਟੌਤੀ ਕੀਤੀ ਜਾਵੇਗੀ।
Retirement ਦੀ ਰਾਸ਼ੀ ‘ਚ ਹੋਵੇਗਾ ਵਾਧਾ
ਗਰੈਚੁਟੀ ਅਤੇ ਪੀਐਫ ਵਿੱਚ ਯੋਗਦਾਨ ਵਿੱਚ ਵਾਧੇ ਨਾਲ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਰਾਸ਼ੀ ਵਿੱਚ ਵਾਧਾ ਹੋਵੇਗਾ। ਇਸ ਨਾਲ ਲੋਕਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਸੁਖਦ ਜੀਵਨ ਬਤੀਤ ਕਰਨ ਵਿੱਚ ਆਸਾਨੀ ਹੋਵੇਗੀ। ਉੱਚ ਅਦਾਇਗੀ ਕਰਨ ਵਾਲੇ ਅਧਿਕਾਰੀਆਂ ਦੀ ਤਨਖਾਹ ਢਾਂਚੇ ਵਿੱਚ ਸਭ ਤੋਂ ਵੱਡਾ ਬਦਲਾਅ ਹੋਏਗਾ ਅਤੇ ਉਹ ਇਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਪੀਐਫ ਅਤੇ ਗਰੈਚੁਟੀ ਵਧਣ ਨਾਲ ਕੰਪਨੀਆਂ ਦੀ ਲਾਗਤ ਵਿੱਚ ਵੀ ਵਾਧਾ ਹੋਵੇਗਾ। ਕਿਉਂਕਿ ਉਨ੍ਹਾਂ ਨੂੰ ਵੀ ਕਰਮਚਾਰੀਆਂ ਲਈ ਪੀਐਫ ਵਿੱਚ ਵਧੇਰੇ ਯੋਗਦਾਨ ਦੇਣਾ ਪਵੇਗਾ। ਇਨ੍ਹਾਂ ਚੀਜ਼ਾਂ ਨਾਲ ਕੰਪਨੀਆਂ ਦੀ ਬੈਲੇਂਸ ਸ਼ੀਟ ਵੀ ਪ੍ਰਭਾਵਿਤ ਹੋਵੇਗੀ।
12 ਘੰਟੇ ਕੰਮ ਕਰਨ ਦਾ ਪ੍ਰਸਤਾਵ
ਨਵੇਂ ਡ੍ਰਾਫਟ ਕਾਨੂੰਨ ਵਿੱਚ ਕੰਮ ਕਰਨ ਦੇ ਸਮੇਂ ਨੂੰ ਵਧਾ ਕੇ 12 ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਓਐਸਸੀਐਚ ਕੋਡ ਦੇ ਡਰਾਫਟ ਨਿਯਮਾਂ ਵਿੱਚ 15 ਤੋਂ 30 ਮਿੰਟ ਵਿਚਾਲੇ ਓਵਰਟਾਈਮ ਨੂੰ ਵੀ 30 ਮਿੰਟ ਗਿਣ ਕੇ ਓਵਰਟਾਈਮ ਵਿੱਚ ਸ਼ਾਮਿਲ ਕਰਨ ਦੀ ਗੱਲ ਕਹੀ ਗਈ ਹੈ। ਮੌਜੂਦਾ ਨਿਯਮ ਵਿੱਚ 30 ਮਿੰਟ ਤੋਂ ਘੱਟ ਸਮੇਂ ਨੂੰ ਓਵਰਟਾਈਮ ਯੋਗ ਨਹੀਂ ਮੰਨਿਆ ਜਾਂਦਾ ਹੈ।