Punjab biggest liquor baron : ਚੰਡੀਗੜ੍ਹ ਵਿੱਚ ਪੱਤਰਕਾਰ, ਪ੍ਰਾਪਰਟੀ ਡੀਲਰ ਤੋਂ ਬਾਅਦ ਹੁਣ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਨੂੰ ਬੁੱਧਵਾਰ ਨੂੰ ਜ਼ੀਰਕਪੁਰ ਤੋਂ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੈਕਟਰ-37 ਵਿੱਚ ਕੋਠੀ ’ਤੇ ਕਬਜ਼ ਕਰਕ ਫਰਜ਼ੀ ਦਸਤਵਜ਼ ਬਣਵਾ ਕੇ ਵੇਚਣ, ਮਾਲਿਕ ਨੂੰ ਬੰਧਕ ਬਣਾ ਕੇ ਰਾਜਸਥਾਨ ਦੇ ਭਰਤਪੁਰ ਸਥਿਤ ਇੱਕ ਆਸ਼ਰਮ ਵਿੱਚ ਰੱਖਣ ਦੇ ਮਾਮਲੇ ਵਿੱਚ ਪੁਲਿਸ ਨੇ ਦਰ ਰਾਤ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ 11 ਥਾਵਾਂ ’ਤੇ ਰੇਡ ਕੀਤੀ ਸੀ। ਪੁਲਿਸ ਨੇ ਸੈਕਟਰ-37 ਦੀ ਇੱਕ ਮਕਾਨ ਨੂੰ ਧੋਖਾਧੜੀ ਨਾਲ ਹੜਪਣ ’ਤੇ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਇੱਕ ਪੱਤਰਕਾਰ ਸੰਜੀਵ ਮਹਾਜਨ ਨੂੰ ਇੱਕ ਹੋਰ ਵਿਅਕਤੀ ਦੇ ਨਾਲ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਵੱਡੇ ਲੋਕ ਸ਼ਾਮਲ ਹਨ। ਸਿੰਗਲ ਉੱਤਰ ਭਾਰਤ ਦਾ ਵੱਡੇ ਸ਼ਰਾਬ ਦਾ ਠੇਕੇਦਾਰ ਹੈ।
ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੰਜੀਵ ਮਹਾਜਨ, ਮਨੀਸ਼ ਗੁਪਤਾ, ਸ਼ਰਾਬ ਠੇਕੇਦਾਰ ਅਰਵਿੰਦ ਸਿੰਗਲਾ ਤੋਂ ਇਲਾਵਾ ਯੂਟੀ ਪੁਲਿਸ ਦੇ ਡੀਐਸਪੀ ਦੇ ਭਰਾ ਸਤਪਾਲ ਡਾਗਰ, ਸ਼ਰਾਬ ਠੇਕੇਦਾਰ ਅਰਵਿੰਦ ਸਿੰਗਲਾ, ਖਲੇਂਦਰ ਸਿੰਘ ਕਾਦੀਆਂ, ਅਸ਼ੋਕ ਅਰੋੜਾ, ਸੌਰਭ ਗੁਪਤਾ, ਸ਼ੇਖਰ, ਦਲਜੀਤ ਸਿੰਘ ਰੁਬਲ ਅਤੇ ਬਾਊਂਸਰ ਸੁਰਜੀਤ ਸਿੰਘ ‘ਤੇ ਦੋਸ਼ ਲਗਾਏ ਗਏ ਹਨ। ਦੱਸ ਦੇਈਏ ਕਿ ਹੁਣ ਤੱਕ ਕੁੱਲ 10 ਮੁਲਜ਼ਮਾਂ ਵਿੱਚ ਸੁਰਜੀਤ ਬਾਊਂਸਰ ਦੀ ਮੌਤ ਹੋ ਗਈ ਹੈ। 15 ਮਾਰਚ 2020 ਦੀ ਰਾਤ ਨੂੰ ਸੈਕਟਰ 36 ਵਿਚ ਸਥਿਤ ਇਕ ਛੋਟੇ ਚੌਕ ਦੇ ਨਜ਼ਦੀਕ ਸਾਈਕਲ ਸਵਾਰ 5 ਮੁਲਜ਼ਮਾਂ ਨੇ ਸੁਰਜੀਤ ਨੂੰ ਗੋਲੀ ਮਾਰ ਦਿੱਤੀ ਜੋ ਕਾਰ ਚਲਾ ਰਿਹਾ ਸੀ। ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।