corona vaccination in jalandhar: ਜਲੰਧਰ ਦੇ ਸਰਕਾਰੀ ਹਸਪਤਾਲਾਂ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਅਤੇ ਸਿਹਤ ਵਿਭਾਗ ਦੇ ਆਈਡੀਐੱਸਪੀ ਵਿੰਗ ਦੇ ਸਟੇਟ ਨੋਡਲ ਅਫਸਰ ਡਾ ਰਾਜੇਸ਼ ਭਾਸਕਰ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ‘ਚ ਸਿਰਫ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੀ ਕੋਰੋਨਾ ਵੈਕਸੀਨ ਲੱਗੇਗੀ। ਬੁੱਧਵਾਰ ਤੇ ਸ਼ਨੀਵਾਰ ਨੂੰ ਸਿਹਤ ਵਿਭਾਗ ਦੇ ਟੀਕਾਕਰਨ ਹੋਣ ਦਾ ਦਿਨ ਹੋਣ ਹੋ ਇਲਾਵਾ ਐਤਵਾਰ ਤੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਕੋਰੋਨਾ ਵੈਕਸੀਨ ਨਹੀਂ ਲੱਗੇਗੀ। ਨਿਜੀ ਹਸਪਤਾਲ ਹਫਤੇ ਦੇ 7 ਦਿਨ ਕੋਰੋਨਾ ਵੈਕਸੀਨ ਲਗਾ ਸਕਦੇ ਹਨ।
ਲੋਕ ਅਫਵਾਹਾਂ ਤੇ ਧਿਆਨ ਨਾ ਦੇਣ ਅਤੇ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ: ਡਾ ਦਹੀਆ
ਵੈਕਸੀਨ ਨੂੰ ਲੈ ਕੇ ਕੁੱਝ ਅਫਵਾਹਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਇਸ ਨੂੰ ਲੈ ਕੇ ਡਾਕਟਰਾਂ ਨੇ ਆਪਣੇ ਰਾਏ ਦਿੱਤੀ ਹੈ ਕਿ ਸਮਾਜ ‘ਚ ਫੈਲ ਰਹੀਆਂ ਅਫਵਾਹਾਂ ਤੇ ਧਿਆਨ ਨਾ ਦਵੋ। ਗਲੋਬਲ ਹਸਪਤਾਲ ‘ਚ ਤੀਜੇ ਚਰਨ ਦਾ ਕੰਮ ਸਵਾਲ ਸਰਜਨ ਡਾ ਬਲਵੰਤ ਸਿੰਘ ਨੇ ਕੀਤਾ। ਉਨ੍ਹਾਂ ਨੇ ਸਰਕਾਰ ਵੱਲੋਂ ਜਾਰੀ ਨੀਤੀਆਂ ਦੇ ਅਨੁਸਾਰ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ‘ਚ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਵੀ ਕੀਤਾ। ਹਸਪਤਾਲ ਦੇ ਡਾਇਰੈਕਟਰ ਡਾ ਨਵਜੋਤ ਸਿੰਘ ਦਹੀਆ ਨੇ ਕਿਹਾ ਕਿ ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਕਿਸੇ ਵੀ ਅਫ਼ਵਾਰ ‘ਚ ਆਉਣ ਦੀ ਜਰੂਰਤ ਨਹੀਂ ਹੈ। ਹਸਪਤਾਲ ਦੇ ਪਹਿਲੇ ਦਿਨ ਕਰੀਬ 42 ਲੋਕਾਂ ਨੇ ਵੈਕਸੀਨ ਲਗਵਾਈ ਅਤੇ ਇਸ ਮੌਕੇ ਰਾਜੀਵ ਸੂਦ, ਡਾ ਧੀਰਜ ਭਾਟੀਆ, ਗਗਨਪ੍ਰੀਤ ਕੌਰ ਅਤੇ ਬਾਕੀ ਹਸਪਤਾਲ ਦਾ ਸਟਾਫ ਮੌਜੂਦ ਸੀ।
ਇਹ ਵੀ ਦੇਖੋ: Bollywood ਵਾਲੇ Ajay Devgan ਨੂੰ ਘੇਰਕੇ ਲਲਕਾਰਣ ਵਾਲਾ Nihang Singh ਆਇਆ ਜੇਲ੍ਹ ‘ਚੋ ਬਾਹਰ