Majithia lays major : MLA ਹਰਮਿੰਦਰ ਗਿੱਲ ‘ਤੇ ਬਿਕਰਮ ਮਜੀਠੀਆ ਵਿਚਕਾਰ ਬੀਤੇ ਦਿਨ ਤੋਂ ਤਿੱਖੀ ਨੋਕ-ਝੋਕ ਜਾਰੀ ਹੈ ਜਿਸ ਤਹਿਤ ਮਜੀਠੀਆ ਨੇ ਹਰਮਿੰਦਰ ਗਿੱਲ ‘ਤੇ ਵੱਡੇ ਦੋਸ਼ ਲਗਾਏ ਹਨ। ਮਜੀਠੀਆ ਨੇ ਦੱਸਿਆ ਕਿ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਪਿਤਾ ਬੀ. ਐੱਨ. ਤਿਵਾੜੀ ਦੇ ਕਤਲ ‘ਚ ਗਿੱਲ ਦੀ ਸ਼ਮੂਲੀਅਤ ਸੀ। ਉਨ੍ਹਾਂ ਨੇ ਹਰਮਿੰਦਰ ਗਿੱਲ ਨੂੰ ਕਾਤਲ ਗਰੁੱਪ ਦਾ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਅੱਤਵਾਦੀ ਗਰੁੱਪ ਦਸਮੇਸ਼ ਰੈਜੀਮੈਂਟ ਨੇ ਤਿਵਾੜੀ ਦਾ ਕਤਲ ਕੀਤਾ ਸੀ, ਹਰਮਿੰਦਰ ਗਿੱਲ ਵੀ ਉਸੇ ਦਾ ਹੀ ਹਿੱਸਾ ਸਨ।
ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਵੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਰਮਿਆਨ ਝਗੜਾ ਹੋ ਗਏ। ਇਸ ਦੇ ਨਾਲ ਹੀ ਵਿਧਾਇਕ ਹਰਮਿੰਦਰ ਗਿੱਲ ਨੇ ਸਦਨ ਵਿੱਚ ਕਿਹਾ ਕਿ ਬਿਕਰਮ ਮਜੀਠੀਆ ਮੇਰੇ ਤੋਂ ਮੁਆਫੀ ਮੰਗਣ, ਨਹੀਂ ਤਾਂ ਉਹ ਉਸਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਹਰਮਿੰਦਰ ਗਿੱਲ ਨੇ ਕਿਹਾ ਕਿ ਉਹ ਇਸ ਗੱਲ ਦਾ ਜਵਾਬ ਚਾਹੁੰਦੇ ਹਨ ਕਿ ਬਿਕਰਮ ਨੇ ਮੈਨੂੰ ਟੋਟ ਕਿਉਂ ਕਿਹਾ। ਦੋਵਾਂ ਵਿਚਕਾਰ ਮਾਹੌਲ ਫਿਰ ਪੈਦਾ ਹੋ ਗਿਆ।
ਦੋਵਾਂ ਵਿਚਕਾਰ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਗਿੱਲ ਨੇ ਸਾਕਾ ਨਨਕਾਣਾ ਦੇ ਕਤਲੇਆਮ ਦੌਰਾਨ ਸੁੰਦਰ ਸਿੰਘ ਮਜੀਠੀਆ ਵੱਲੋਂ ਮਹੰਤ ਨਰਾਇਣ ਦਾਸ ਨੂੰ ਕਥਿਤ ਤੌਰ ‘ਤੇ ਹਮਾਇਤ ਦੇਣ ਦਾ ਮੁੱਦਾ ਉਠਾਇਆ। ਇਸ ਤੇ ਉਲਟ ਵਾਰ ਕਰਦੇ ਹੋਏ ਮਜੀਠੀਆ ਨੇ ਗਿੱਲ ‘ਤੇ ਇਲਜ਼ਾਮ ਲਾਏ ਕਿ ਉਸ ਦੇ ਪੁਲਿਸ ਅਫ਼ਸਰ ਅਜੀਤ ਸਿੰਘ ਸੰਧੂ ਨਾਲ ਸਬੰਧ ਰਹੇ ਹਨ “ਜਿਸ ਨੂੰ ਅੱਤਵਾਦ ਦੇ ਦੌਰ ਵਿੱਚ ਮਾਸੂਮ ਸਿੱਖਾਂ ਨੂੰ ਮਾਰੇ ਜਾਣ ਲਈ ਜਾਣਿਆ ਜਾਂਦਾ ਹੈ।” ਦੱਸ ਦੇਈਏ ਕਿ ਸਾਕਾ ਨਨਕਾਣਾ 20 ਫਰਵਰੀ 1921 ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰਿਆ ਸੀ। 260 ਤੋਂ ਵੱਧ ਸਿੱਖਾਂ ਦਾ ਇਸ ਦੌਰਾਨ ਕਤਲ ਕੀਤਾ ਗਿਆ ਸੀ।