Muraleedharan slams Tharoor: ਨਵੀਂ ਦਿੱਲੀ: ਕੇਂਦਰੀ ਸੰਸਦੀ ਅਤੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਬੁੱਧਵਾਰ ਨੂੰ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਾੜ੍ਹੀ ਦਾ ਮਜ਼ਾਕ ਉਡਾਉਣ ਲਈ ਆਲੋਚਨਾ ਕੀਤੀ ਹੈ । ਮੁਰਲੀਧਰਨ ਨੇ ਟਵੀਟ ਕਰਕੇ ਕਿਹਾ, “ਸ਼ਸ਼ੀ ਥਰੂਰ ਜਲਦੀ ਠੀਕ ਹੋ ਜਾਵੋ। ਮੈਂ ਆਯੂਸ਼ਮਾਨ ਭਾਰਤ ਦੇ ਅਧੀਨ ਹਸਪਤਾਲ ਵਿੱਚ ਤੁਹਾਡੇ ਲਈ ਪ੍ਰਬੰਧ ਕਰਾਂਗਾ। ਆਪਣੀ ਬਿਮਾਰੀ ਤੋਂ ਜਲਦੀ ਠੀਕ ਹੋ ਜਾਵੋ।”
ਇਸ ‘ਤੇ ਸ਼ਸ਼ੀ ਥਰੂਰ ਨੇ ਪਲਟਵਾਰ ਕਰਦਿਆਂ ਕਿਹਾ ਕਿ “ਸੰਘੀਆਂ” ਵਿੱਚ ਹਾਸੇ ਦੀ ਘਾਟ ਇੱਕ ਪੁਰਾਣੀ ਸਮੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਨੂੰ ਜੋ ਵੀ ਬਿਮਾਰੀ ਹੈ ਉਸਦਾ ਇਲਾਜ ਸੰਭਵ ਹੈ, ਪਰ ਤੁਹਾਡੇ ਵਰਗੇ ਸੰਘੀਆਂ ਵਿੱਚ ਹਾਸੇ ਦੀ ਘਾਟ ਇੱਕ ਪੁਰਾਣੀ ਬਿਮਾਰੀ ਹੈ ਅਤੇ ਆਯੁਸ਼ਮਾਨ ਭਾਰਤ ਦੇ ਅਧੀਨ ਵੀ ਇਸ ਦਾ ਕੋਈ ਇਲਾਜ ਨਹੀਂ ਹੈ।”
ਦੱਸ ਦੇਈਏ ਕਿ ਦੋਵੇਂ ਰਾਜਨੇਤਾ ਕੇਰਲਾ ਤੋਂ ਹਨ, ਜਿੱਥੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਦੋ ਦਿਨ ਪਹਿਲਾਂ ਸ਼ਸ਼ੀ ਥਰੂਰ ਨੇ ਟਵਿੱਟਰ ‘ਤੇ ਇੱਕ ਮੀਮ ਸਾਂਝਾ ਕੀਤਾ ਸੀ, ਜਿਸ ਵਿੱਚ ਇੱਕ ਗ੍ਰਾਫ ਵਿੱਚ ਦੇਸ਼ ਦੀ ਡਿੱਗਦੀ ਜੀਡੀਪੀ ਦੇ ਅੰਕੜੇ ਦਰਸਾਏ ਗਏ ਸਨ। ਉਸੇ ਮੀਮ ਵਿੱਚ ਇੱਕ ਹੋਰ ਤਸਵੀਰ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਜਿਵੇ-ਜਿਵੇਂ ਪ੍ਰਧਾਨ ਮੰਤਰੀ ਮੋਦੀ ਦੀ ਦਾੜ੍ਹੀ ਦੀ ਲੰਬਾਈ ਵਧਦੀ ਗਈ, ਇਸੇ ਤਰ੍ਹਾਂ ਜੀਡੀਪੀ ਦਾ ਗ੍ਰਾਫ ਵੀ ਡਿੱਗਦਾ ਗਿਆ। ਇਸ ਮੀਮ ਨੂੰ ਸਾਂਝਾ ਕਰਦੇ ਹੋਏ ਥਰੂਰ ਨੇ ਲਿਖਿਆ, “ਇਸ ਨੂੰ ਕਹਿੰਦੇ ਹਨ ਗ੍ਰਾਫਿਕ ਇਲੇਸਟ੍ਰੇਸ਼ਨ ਦੇ ਮਾਇਨੇ।”
ਦੱਸ ਦੇਈਏ ਕਿ ਥਰੂਰ ਨੇ ਜੀਡੀਪੀ ਦਾ ਜੋ ਗ੍ਰਾਫ ਸਾਂਝਾ ਕੀਤਾ ਹੈ ਉਹ ਸਾਲ 2017 ਤੋਂ 2019 ਦਾ ਹੈ । ਯਾਨੀ ਉਹ ਕੋਰੋਨਾ ਪੀਰੀਅਡ ਤੋਂ ਪਹਿਲਾਂ ਦਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਦਾੜ੍ਹੀ ਕੋਰੋਨਾ ਪੀਰੀਅਡ ਵਿੱਚ ਵਧੀ ਹੈ । ਕੋਰੋਨਾ ਕਾਲ ਵਿੱਚ ਜੀਡੀਪੀ ਲਗਾਤਾਰ ਦੋ ਵਾਰ ਘਟਾਓ ‘ਤੇ ਜਾ ਚੁੱਕੀ ਹੈ। ਹਾਲਾਂਕਿ, ਹੁਣ ਉਹ ਪਲੱਸ ਵਿੱਚ ਆ ਗਈ ਹੈ।
ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ