Germany extends Covid-19 lockdown: ਜਰਮਨੀ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਮੱਦੇਨਜ਼ਰ ਲੱਗੇ ਲਾਕਡਾਊਨ ਨੂੰ ਹੋਰ ਤਿੰਨ ਹਫ਼ਤੇ ਯਾਨੀ ਕਿ 28 ਮਾਰਚ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਇਸ ਦੌਰਾਨ ਕੁਝ ਪਾਬੰਦੀਆਂ ਵਿੱਚ ਛੂਟ ਦਿੱਤੀ ਜਾਵੇਗੀ। ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਅਤੇ ਦੇਸ਼ ਵਿੱਚ 16 ਰਾਜਾਂ ਦੇ ਗਵਰਨਰਾਂ ਵਿਚਾਲੇ ਬੁੱਧਵਾਰ ਨੂੰ ਕਰੀਬ 9 ਘੰਟੇ ਤੱਕ ਗੱਲਬਾਤ ਹੋਈ। ਇਸ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਵੱਧਦੇ ਖਤਰੇ ਅਤੇ ਸਧਾਰਨ ਜੀਵਨ ਨੂੰ ਪਟੜੀ ‘ਤੇ ਲਿਆਉਣ ਸਬੰਧੀ ਚਰਚਾ ਕੀਤੀ ਗਈ ।
ਦਰਅਸਲ, ਦੇਸ਼ ਵਿੱਚ ਪਿਛਲੇ ਹਫ਼ਤੇ ਵਿਦਿਆਰਥੀਆਂ ਲਈ ਪ੍ਰਾਇਮਰੀ ਪੱਧਰ ਤੱਕ ਦੇ ਸਕੂਲ ਖੋਲ੍ਹ ਦਿੱਤੇ ਗਏ ਸਨ । ਉੱਥੇ ਹੀ ਲਗਭਗ ਢਾਈ ਮਹੀਨਿਆਂ ਬਾਅਦ ਸੋਮਵਾਰ ਨੂੰ ਹੇਅਰਡ੍ਰੈਸਰ ਕੰਮ ‘ਤੇ ਪਰਤੇ। ਇਸ ਬੈਠਕ ਵਿੱਚ ਤੈਅ ਕੀਤੇ ਗਏ ਲਾਕਡਾਊਨ ਦੇ ਨਵੇਂ ਨਿਯਮ ਦੇਸ਼ ਵਿਚ ਐਤਵਾਰ ਤੋਂ ਲਾਗੂ ਕੀਤੇ ਜਾਣਗੇ। ਮਰਕੇਲ ਅਤੇ ਰਾਜਾਂ ਦੇ ਗਵਰਨਰਾਂ ਨੇ ਬੁੱਧਵਾਰ ਨੂੰ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਇੱਕ ਲੜੀਬੱਧ ਯੋਜਨਾ ਵੀ ਤਿਆਰ ਕੀਤੀ ।
ਮਰਕੇਲ ਨੇ ਸੰਕਲਪ ਲਿਆ ਕਿ 2021 ਦਾ ਬਸੰਤ ਪਿਛਲੇ ਸਾਲ ਦੇ ਬਸੰਤ ਤੋਂ ਵੱਖ ਹੋਵੇਗਾ । ਉਨ੍ਹਾਂ ਦੱਸਿਆ ਕਿ ਜਿਹੜੇ ਖੇਤਰਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਘੱਟ ਹਨ, ਉੱਥੇ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ, ਮਿਊਜ਼ੀਅਮ ਅਤੇ ਹੋਰ ਕੇਂਦਰ ਸੀਮਤ ਸਮੇਂ ਲਈ ਖੁੱਲ੍ਹਣਗੇ । ਜ਼ਿਆਦਾਤਰ ਦੁਕਾਨਾਂ ਦੇਸ਼ ਵਿੱਚ 16 ਦਸੰਬਰ ਨੂੰ ਲਾਗੂ ਕੀਤੇ ਗਏ ਲਾਕਡਾਊਨ ਦੇ ਸਮੇਂ ਤੋਂ ਹੀ ਬੰਦ ਹਨ। ਉੱਥੇ ਹੀ ਰੈਸਟੋਰੈਂਟ, ਬਾਰ, ਖੇਡ ਕੇਂਦਰ ਆਦਿ ਪਿਛਲੇ ਸਾਲ 2 ਨਵੰਬਰ ਤੋਂ ਬੰਦ ਹਨ । ਹੋਟਲਾਂ ਨੂੰ ਸਿਰਫ ਕਾਰੋਬਾਰ ਲਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਠਹਿਰਾਉਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਸ ਸਬੰਧੀ ਜਰਮਨੀ ਦੇ ਰਾਸ਼ਟਰੀ ਰੋਗ ਕੰਟਰੋਲ ਕੇ ਰੌਬਰਟ ਕੋਚ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਕਰੀਬ 25000 ਨਮੂਨਿਆਂ ਦੀ ਜਾਂਚ ਵਿੱਚ 46 ਫੀਸਦੀ ਮਾਮਲੇ ਬ੍ਰਿਟੇਨ ਵਿੱਚ ਸਾਹਮਣੇ ਆਏ। ਦੇਸ਼ ਵਿਚ ਮੰਗਲਵਾਰ ਤੱਕ 5.3 ਫੀਸਦੀ ਆਬਾਦੀ ਨੂੰ ਕੋਵਿਡ-19 ਦੇ ਟੀਕੇ ਦੀ ਪਹਿਲੀ ਖੁਰਾਕ ਲੱਗ ਗਈ ਸੀ ਅਤੇ 2.7 ਫੀਸਦੀ ਲੋਕਾਂ ਨੂੰ ਦੂਜੀ ਖੁਰਾਕ ਵੀ ਲੱਗ ਚੁੱਕੀ ਹੈ।
ਇਹ ਵੀ ਦੇਖੋ: ਤਿਹਾੜ ਜੇਲ੍ਹ ਤੋਂ ਪਰਤਿਆ ਬੇਹਾਲ ਗੁਰਦੀਪ, ਭਿੱਜੀਆਂ ਅੱਖਾਂ ਨਾਲ ਉਡੀਕਦੇ ਪਰਿਵਾਰ ਦਾ ਹੁਣ ਦੇਖੋ ਹਾਲ !