Earthquakes in New Zealand: ਵੀਰਵਾਰ ਨੂੰ ਨਿਉਜ਼ੀਲੈਂਡ ਦੇ ਉੱਤਰ-ਪੂਰਬੀ ਤੱਟ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ ਵਿੱਚ ਸੁਨਾਮੀ ਦਾ ਖ਼ਤਰਾ ਦੱਸਿਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ, ਹਜ਼ਾਰਾਂ ਵਸਨੀਕਾਂ ਨੂੰ ਨਿਉਜ਼ੀਲੈਂਡ, ਨਿਉ ਕੈਲੇਡੋਨੀਆ ਅਤੇ ਵੈਨੂਆਟੂ ਦੇ ਤੱਟਵਰਤੀ ਇਲਾਕਿਆਂ ਤੋਂ ਇੱਕ ਉੱਚੇ ਖੇਤਰ ਵਿੱਚ ਪਹੁੰਚਾਇਆ ਗਿਆ ਹੈ। ਫਿਲਹਾਲ ਭੂਚਾਲ ਨਾਲ ਕਿਸੇ ਗੰਭੀਰ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਤੋਂ ਬਾਅਦ, ਨੂਮੀ ਵਿਚ ਚੇਤਾਵਨੀ ਵਜੋਂ ਸਾਇਰਨ ਵਜਾਉਂਦੇ ਸੁਣਿਆ ਗਿਆ। ਅਧਿਕਾਰੀਆਂ ਨੇ ਡਰ ਦੇ ਮਾਰੇ ਲੋਕਾਂ ਨੂੰ ਰਿਹਾਇਸ਼ੀ ਖੇਤਰ ਖਾਲੀ ਕਰਨ ਦੇ ਆਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਮੀਟਰ (10 ਫੁੱਟ) ਉੱਚੀਆਂ ਲਹਿਰਾਂ ਫਰਾਂਸੀਸੀ ਖੇਤਰ ਵੱਲ ਵਧ ਰਹੀਆਂ ਸਨ। ਐਮਰਜੈਂਸੀ ਸਰਵਿਸ ਦੇ ਬੁਲਾਰੇ ਐਲਗਜ਼ੈਡਰ ਰੋਜਾਈਨਲ ਨੇ ਪਬਲਿਕ ਰੇਡੀਓ ਰਾਹੀਂ ਕਿਹਾ, “ਸਾਰੇ ਲੋਕਾਂ ਨੂੰ ਤੁਰੰਤ ਬੀਚ ਦੇ ਖੇਤਰਾਂ ਨੂੰ ਖਾਲੀ ਕਰਨਾ ਚਾਹੀਦਾ ਹੈ, ਪਾਣੀ ਵਿਚਲੀਆਂ ਸਾਰੀਆਂ ਗਤੀਵਿਧੀਆਂ ਨੂੰ ਰੋਕਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਾਹੀਦਾ।”
ਨਿਉਜ਼ੀਲੈਂਡ ਦੇ ਉੱਤਰੀ ਆਈਲੈਂਡ ਦੇ ਕੁਝ ਹਿੱਸਿਆਂ ਵਿਚ 8.1 ਮਾਪ ਦਾ ਭੂਚਾਲ ਮਹਿਸੂਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਉਸੇ ਖੇਤਰ ਵਿੱਚ ਰਿਕਟਰ ਪੈਮਾਨੇ ਤੇ 7.4 ਅਤੇ 7.3 ਮਾਪ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਤੋਂ ਬਾਅਦ, ਸੁਨਾਮੀ ਦੀ ਚਿਤਾਵਨੀ ਵਾਲਾ ਸਾਇਰਨ ਵਜਾਇਆ ਗਿਆ ਤਾਂ ਜੋ ਲੋਕ ਸੁਰੱਖਿਅਤ ਢੰਗ ਨਾਲ ਉੱਚੇ ਸਥਾਨ ਤੇ ਜਾ ਸਕਣ। ਨਿਉਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਤੁਰੰਤ ਲੋਕਾਂ ਨੂੰ ਆਪਣੇ ਘਰ ਛੱਡਣ ਦੀ ਬੇਨਤੀ ਕੀਤੀ। ਏਜੰਸੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਜੋ ਵੀ ਲੋਕ ਤੱਟਵਰਤੀ ਇਲਾਕਿਆਂ ਵਿੱਚ ਹਨ, ਤੁਰੰਤ ਆਪਣੇ ਘਰਾਂ ਨੂੰ ਛੱਡ ਕੇ ਉੱਚੇ ਇਲਾਕਿਆਂ ਵਿੱਚ ਚਲੇ ਜਾਣ। ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ‘ਦੇ ਅਨੁਸਾਰ, ਨਿਉਜ਼ੀਲੈਂਡ ਦੇ ਤੱਟ ਤੋਂ 1000 ਕਿਲੋਮੀਟਰ ਦੀ ਦੂਰੀ ‘ਤੇ ਸਵੇਰੇ 8.28 (ਸਥਾਨਕ ਸਮੇਂ) ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਸ਼ੁਰੂਆਤ 6.9 ਮਾਪੀ ਗਈ ਅਤੇ ਇਹ ਗਿਜ਼ਬਰਨ ਸ਼ਹਿਰ ਤੋਂ ਲਗਭਗ 178 ਕਿਲੋਮੀਟਰ (111 ਮੀਲ) ਦੀ ਦੂਰੀ ‘ਤੇ 10 ਕਿਲੋਮੀਟਰ (ਛੇ ਮੀਲ) ਦੀ ਗਹਿਰਾਈ ‘ਤੇ ਕੇਂਦਰਿਤ ਸੀ।