gandhi tagore met first time: ਭਾਰਤੀਆਂ ਲਈ ਅੱਜ ਦੀ ਦਿਨ ਬਹੁਤ ਖਾਸ ਹੈ ਅਤੇ ਅੱਜ ਦੇ ਦਿਨ ਮਹਾਤਮਾ ਗਾਂਧੀ ਅਤੇ ਰਵਿੰਦਰਨਾਥ ਟੈਗੋਰ ਪਹਿਲੀ ਵਾਰ ਸ਼ਾਂਤੀਨੀਕੇਤਨ ‘ਚ ਮਿਲੇ ਸੀ। ਦੱਸਿਆ ਜਾ ਰਿਹਾ ਹੈ ਕਿ ਮਹਾਤਮਾ ਗਾਂਧੀ ਅਤੇ ਰਵਿੰਦਰਨਾਥ ਟੈਗੋਰ ਦੀ ਪਹਿਲੀ ਮੁਲਾਕਾਤ 6 ਮਾਰਚ 1915 ‘ਚ ਹੋਈ ਸੀ। ਦੱਸਣਯੋਗ ਹੈ ਕਿ ਮਹਾਤਮਾ ਗਾਂਧੀ 1915 ਅਤੇ 1945 ਦੇ ਵਿਚਕਾਰ ਕਰੀਬ 8 ਵਾਰ ਸ਼ਾਂਤੀਨੀਕੇਤਨ ਪਹੁੰਚੇ ਸੀ ਪਰ ਉਸ ਸਮੇਂ ਟੈਗੋਰ ਕਲਕੱਤਾ ‘ਚ ਸਨ। ਇਸ ਲਈ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਸੀ।
ਮਹਾਤਮਾ ਗਾਂਧੀ ਪਹਿਲੀ ਵਾਰ ਆਪਣੀ ਪਤਨੀ ਕਸਤੂਰਬਾ ਨਾਲ 17 ਫਰਵਰੀ 1915 ਮੀ ਸ਼ਾਂਤੀਨੀਕੇਤਨ ਪਹੁੰਚੇ ਸੀ ਪਰ ਉਸ ਸਮੇਂ ਟੈਗੋਰ ਕਲਕੱਤਾ ‘ਚ ਸਨ। ਦੂਜੇ ਪਾਸੇ ਸ਼ਾਂਤੀਨੀਕੇਤਨ ਪਹੁੰਚਣ ਤੋਂ ਬਾਅਦ ਗਾਂਧੀ ਨੇ ਕਿਹਾ ਕਿ ਅੱਜ ਮੈਨੂੰ ਜੋ ਖੁਸ਼ੀ ਹੋ ਰਹੀ ਹੈ ਉਹ ਪਹਿਲਾਂ ਕਦੀ ਮਹਿਸੂਸ ਨਹੀਂ ਹੋਈ ਹੈ। ਇਸ ਤੋਂ ਬਾਅਦ 6 ਮਾਰਚ 1915 ਨੂੰ ਮਹਾਤਮਾ ਗਾਂਧੀ ਦੂਜੀ ਵਾਰ ਸ਼ਾਂਤੀਨੀਕੇਤਨ ਪਹੁੰਚੇ ਜਿੱਥੇ ਪਹਿਲੀ ਵਾਰ ਮਹਾਤਮਾ ਗਾਂਧੀ ਅਤੇ ਰਵਿੰਦਰਨਾਥ ਟੈਗੋਰ ਦੀ ਮੁਲਾਕਾਤ ਹੋਈ।
ਇਸ ਮੁਲਾਕਾਤ ਦੇ ਦੌਰਾਨ ਮਹਾਤਮਾ ਗਾਂਧੀ ਅਤੇ ਟੈਗੋਰ ਦੀਆਂ ਕਈ ਤਸਵੀਰਾਂ ਲਈਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਅਤੇ ਗਾਂਧੀ-ਟੈਗੋਰ ਦੁਆਰਾ ਇੱਕ ਦੂਜੇ ਨੂੰ ਲਿਖੀ ਚਿੱਠੀ 100 ਸਾਲ ਤੋਂ ਬਾਅਦ ਵਿਸ਼ਵ ਭਾਰਤੀ ਦੁਆਰਾ ਲਗਾਈ ਗਈ ਪ੍ਰਦਰਸ਼ਨੀ ‘ਚ ਪਹਿਲੀ ਵਾਰ ਦੁਨੀਆ ਨੂੰ ਦੇਖਣ ਨੂੰ ਮਿਲੀ ਸੀ। ਇਸ ਤੋਂ ਇਲਾਵਾ ਟੈਗੋਰ ਨਾਲ ਪਹਿਲੀ ਮੁਲਾਕਾਤ ਦੌਰਾਨ ਗਾਂਧੀ ਜੀ ਨੂੰ ਸ਼ਾਂਤੀਨੀਕੇਤਨ ਕੁੱਝ ਤਰੀਕੇ ਪਸੰਦ ਨਹੀਂ ਆਏ।
ਉਹ ਚਾਹੁੰਦੇ ਸਨ ਕਿ ਵਿਦਿਆਰਥੀ ਪੜਾਈ ਦੇ ਨਾਲ-ਨਾਲ ਆਪਣਾ ਕੰਮ ਆਪ ਕਰਨ। ਉਨ੍ਹਾਂ ਨੂੰ ਅਜਿਹਾ ਲੱਗਿਆ ਕਿ ਛੋਟੇ-ਛੋਟੇ ਕੰਮਾਂ ਲਈ ਸ਼ਾਂਤੀਨੀਕੇਤਨ ‘ਚ ਅਲੱਗ ਤੋਂ ਨੌਕਰ ਰੱਖਣ ਦੀ ਜਰੂਰਤ ਨਹੀਂ ਹੈ। ਇਸ ਤੋਂ ਬਾਅਦ 10 ਮਾਰਚ 1915 ‘ਚ ਟੈਗੋਰ ਦੀ ਸਹਿਮਤੀ ਨਾਲ ਗਾਂਧੀ ਜੀ ਨੇ ਸ਼ਾਂਤੀਨੀਕੇਤਨ ‘ਚ ਸੈਲਫ-ਹੈਲਪ (ਆਪਣਾ ਕੰਮ ਆਪਣੇ ਹੱਥ) ਦੀ ਸ਼ੁਰੂਆਤ ਕੀਤੀ।