Bursitis home remedies: ਜੋੜਾਂ ‘ਚ ਦਰਦ ਅਤੇ ਸੋਜ ਦੀ ਤਕਲੀਫ ਲਗਾਤਾਰ ਰਹਿੰਦੀ ਹੈ? ਅਕਸਰ ਲੋਕ ਇਸ ਨੂੰ ਗਠੀਆ, ਆਰਥਰਾਇਟਿਸ ਮੰਨ ਲੈਂਦੇ ਹਨ ਜਦੋਂ ਕਿ ਇਹ ਬਰਸਾਈਟਸ ਜਾਂ ਬਰਸੀਟਿਸ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਇਹ ਇਕ ਆਮ ਸਥਿਤੀ ਹੈ ਜੋ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਸੋਜ ਅਤੇ ਦਰਦ ਹੁੰਦਾ ਹੈ। ਜ਼ਿਆਦਾਤਰ ਇਹ ਸਮੱਸਿਆ ਅਥਲੀਟ, ਤਰਖਾਣ, ਮਾਲੀ, ਸੰਗੀਤਕਾਰ ‘ਚ ਦੇਖਣ ਨੂੰ ਮਿਲਦੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਸਮੱਸਿਆ ਕੀ ਹੈ ਅਤੇ ਇਸਦਾ ਇਲਾਜ ਕਿਵੇਂ ਕਰੀਏ…
Bursitis ਬਿਮਾਰੀ ਕੀ ਹੈ: ਬਰਸਾਈਟਿਸ ਬਰਸਾ ਦੀ ਸੋਜਸ਼ ਜਾਂ ਜਲਣ ਹੈ ਜੋ ਮਾਸਪੇਸ਼ੀਆਂ, ਹੱਡੀਆਂ, ਨਸਾਂ ਅਤੇ ਸਕਿਨ ਦੇ ਟਿਸ਼ੂਆਂ ਦੇ ਵਿਚਕਾਰ ਮੌਜੂਦ ਲੁਬਰੀਕੇਟ ਤਰਲ ਪਦਾਰਥ ਨਾਲ ਭਰੀ ਇੱਕ ਥੈਲੀ ਹੁੰਦੀ ਹੈ। ਇਹ ਝੁਲਸਣ, ਰਗੜ ਅਤੇ ਜਲਣ ਨੂੰ ਘਟ ਕਰਦੀ ਹੈ। ਬਰਸਾਈਟਸ ਪੂਰੇ ਸਰੀਰ ‘ਚ ਹੋ ਸਕਦਾ ਹੈ ਪਰ ਗੋਡਿਆਂ, ਮੋਢਿਆਂ, ਕੂਹਣੀਆਂ, ਗੁੱਟਾਂ, ਕੁੱਲ੍ਹੇ ‘ਚ ਬਰਸਾਈਟਸ ਸਭ ਤੋਂ ਆਮ ਹੁੰਦਾ ਹੈ। ਗੋਡੇ ਬਰਸਾਈਟਸ ਨੂੰ ‘ਕਲੇਰੀਮੈਨਜ਼ ਨੀ’ ਜਾਂ ‘ਹਾਊਸਮੇਡਜ਼’ ਨੀ’ ਵੀ ਕਿਹਾ ਜਾਂਦਾ ਹੈ ਜਦੋਂ ਕਿ ਇਹ ਕੂਹਣੀ ਨੂੰ ਪ੍ਰਭਾਵਤ ਕਰੇ ਤਾਂ ਇਸ ਨੂੰ ‘ਟੈਨਿਸ ਐਲਬੋ’ ਕਿਹਾ ਜਾਂਦਾ ਹੈ।
Bursitis ਦੇ ਲੱਛਣ
- ਦਰਦ ਜੋ ਹਿਲਾਉਣ ਜਾਂ ਦਬਾਅ ਨਾਲ ਵੱਧਦਾ ਹੈ
- ਬਿਨ੍ਹਾਂ ਹਿੱਲੇ ਵੀ ਚਿੰਤਾ ਮਹਿਸੂਸ ਹੋਣੀ
- ਸੋਜ
- ਜੋੜਾਂ ਦਾ ਹਿੱਲਣਾ ਘੱਟ ਹੋ ਜਾਣਾ
ਬਰਸਾਈਟਸ ਕਿਉਂ ਹੁੰਦਾ ਹੈ: ਜੇ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਇੰਫੈਕਸ਼ਨ, ਗਠੀਆ, ਗਾਊਟ, ਥਾਇਰਾਇਡ ਦੇ ਕਾਰਨ ਵੀ ਬਰਸੀਟਿਸ ਦੀ ਸੰਭਾਵਨਾ ਵੱਧ ਜਾਂਦੀ ਹੈ। ਜੋੜਾਂ ਦੀ ਜ਼ਿਆਦਾ ਵਰਤੋਂ ਜਾਂ ਸੱਟ ਲੱਗਣ ਕਾਰਨ ਬਰਸਾਈਟਸ ਹੋ ਜਾਂਦਾ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਕਿਸੀ ਸਖ਼ਤ ਸਤਹ ‘ਤੇ ਕੂਹਣੀ ਜਾਂ ਗੋਡਿਆਂ ਨੂੰ ਰੱਖਣ ਨਾਲ ਵੀ ਬਰਸਾਈਟਿਸ ਹੁੰਦਾ ਹੈ।
ਬਰਸਾਈਟਿਸ ਦਾ ਕਿਵੇਂ ਇਲਾਜ ਕੀਤਾ ਜਾਂਦਾ ਹੈ?
- ਇੰਫੈਕਸ਼ਨ ਨਾਲ ਹੋਣ ਵਾਲੇ ਬਰਸਾਈਟਿਸ ਲਈ ਡਾਕਟਰ 7 ਦਿਨਾਂ ਦਾ ਐਂਟੀ-ਬਾਇਓਟਿਕ ਦਵਾਈਆਂ ਦਾ ਕੋਰਸ ਕਰਵਾਉਂਦੇ ਹਨ।
- ਸੋਜ਼ ਹੋਵੇ ਤਾਂ ਉਸਨੂੰ ਘੱਟ ਕਰਨ ਲਈ ਜੋੜਾਂ ‘ਚ ਸਟੀਰੌਇਡ ਟੀਕਾ ਲਗਾਇਆ ਜਾਂਦਾ ਹੈ ਜੇ ਇਹ ਸੰਕ੍ਰਮਣ ਦੇ ਕਾਰਨ ਹੋਵੇ ਤਾਂ ਇੰਜੈਕਸ਼ਨ ਨਹੀਂ ਲਗਾਇਆ ਜਾਵੇਗਾ।
- ਬਰਸਾਈਟਸ ਗੰਭੀਰ ਜਾਂ ਵਾਰ-ਵਾਰ ਹੋ ਰਿਹਾ ਹੈ ਤਾਂ ਡਾਕਟਰ ਸਰਜਰੀ ਦੀ ਸਲਾਹ ਦਿੰਦੇ ਹਨ। ਗੰਭੀਰ ਸੱਟਾਂ ਲਈ ਤੁਸੀਂ ਬਰਫ਼ ਦੀ ਸਿਕਾਈ ਕਰ ਸਕਦੇ ਹੋ।
ਬਚਾਓ ਲਈ ਇਨ੍ਹਾਂ ਚੀਜ਼ਾਂ ਨੂੰ ਯਾਦ ਰੱਖੋ…
- ਤੁਸੀਂ ਕੁਝ ਚੀਜ਼ਾਂ ਦਾ ਧਿਆਨ ਰੱਖਦਿਆਂ ਆਪਣੇ ਆਪ ਨੂੰ ਇਸ ਸਮੱਸਿਆ ਤੋਂ ਬਚਾ ਸਕਦੇ ਹੋ।
- ਨਿਯਮਿਤ ਤੌਰ ‘ਤੇ ਕਸਰਤ, ਯੋਗਾ ਕਰੋ, ਪਰ ਧਿਆਨ ਰੱਖੋ ਕਿ ਸਰੀਰ ‘ਤੇ ਜ਼ਿਆਦਾ ਪ੍ਰੈਸ਼ਰ ਨਾ ਪਾਓ। ਨਵੀਆਂ ਗਤੀਵਿਧੀਆਂ ਹੌਲੀ-ਹੌਲੀ ਸ਼ੁਰੂ ਕਰੋ।
- ਕਸਰਤ ਦੌਰਾਨ ਵੀ ਬਰੇਕ ਲੈਂਦੇ ਰਹੋ। ਲੰਬੇ ਸਮੇਂ ਲਈ ਇਕ ਜਗ੍ਹਾ ‘ਤੇ ਨਾ ਬੈਠੋ।
- ਆਪਣੀ ਡਾਇਟ ‘ਚ ਹਰੀਆਂ ਸਬਜ਼ੀਆਂ, ਕੈਲਸ਼ੀਅਮ ਫ਼ੂਡ, ਮੌਸਮੀ ਫਲ, ਸੁੱਕੇ ਮੇਵੇ, ਸੀਡਜ਼, ਜੂਸ, ਦੁੱਧ, ਦਹੀਂ, ਪਨੀਰ, ਡੇਅਰੀ ਪ੍ਰੋਡਕਟਸ, ਜੈਤੂਨ ਦਾ ਤੇਲ, ਜੂਸ ਆਦਿ ਲੈਂਦੇ ਰਹੋ।