Police station turns library: ਦੱਖਣੀ ਦਿੱਲੀ ਦੇ ਆਰ ਕੇ ਪੁਰਮ ਥਾਣੇ ਵਿੱਚ ਗਰੀਬ ਅਤੇ ਪੜ੍ਹਾਈ ਛੱਡ ਦੇਣ ਵਾਲੇ ਬੱਚਿਆਂ ਲਈ ਹਾਈਟੇਕ ਲਾਇਬ੍ਰੇਰੀ ਚਲਾਈ ਜਾ ਰਹੀ ਹੈ। ਲਾਇਬ੍ਰੇਰੀ ਦਾ ਸੰਚਾਲਨ ਪੁਲਿਸ ਸਟੇਸ਼ਨ ਇੰਚਾਰਜ ਰਾਜੇਸ਼ ਕੁਮਾਰ ਕਰਦੇ ਹਨ ਅਤੇ ਬੱਚਿਆਂ ਦੀ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਇੱਕ ਐਨਜੀਓ ਸ਼ਿਖਰ ਵੀ ਉਹਨਾਂ ਦੀ ਸਹਾਇਤਾ ਕਰਦੀ ਹੈ। ਇਸ ਲਾਇਬ੍ਰੇਰੀ ਦਾ ਕੰਮ ਜਨਵਰੀ ਵਿੱਚ ਸ਼ੁਰੂ ਕੀਤਾ ਗਿਆ ਸੀ। ਇੱਥੇ ਗਰੀਬ ਬੱਚੇ ਆਉਂਦੇ ਹਨ ਅਤੇ ਪੜ੍ਹਦੇ ਹਨ। ਆਰ ਕੇ ਪੁਰਮ ਦੇ ਆਸ-ਪਾਸ ਦੇ ਮਾੜੇ ਇਲਾਕਿਆਂ ਦੇ ਬੱਚੇ ਥਾਣੇ ਆਉਂਦੇ ਹਨ ਅਤੇ ਲਾਇਬ੍ਰੇਰੀ ਵਿੱਚ ਬੈਠ ਕੇ ਆਪਣੀ ਪਸੰਦ ਦੀਆਂ ਕਿਤਾਬਾਂ ਪੜ੍ਹਦੇ ਹਨ । ਪੁਲਿਸ ਅਧਿਕਾਰੀ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਜਾਂ ਕੁਝ ਸਮਝਾਉਣ ਵਿੱਚ ਸਹਾਇਤਾ ਕਰਦੇ ਹਨ। ਇਸ ਲਾਇਬ੍ਰੇਰੀ ਨੂੰ ਲੈ ਕੇ ਗੋਆ ਵਿੱਚ ਏਸ਼ੀਆ ਪੈਸੀਫਿਕ ਚੈਂਬਰ ਆਫ ਕਾਮਰਸ ਵੱਲੋਂ ਨਵੀਨਤਾ ਸਿੱਖਿਆ ਦੀ ਸ਼੍ਰੇਣੀ ਵਿੱਚ ਪ੍ਰਸੰਸਾ ਪੱਤਰ ਨਾਲ ਸਨਮਾਨ ਕੀਤਾ ਗਿਆ ਹੈ।
ਇਸ ਬਾਰੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਲਾਇਬ੍ਰੇਰੀ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰ ਕਰਨ ਦੇ ਨਾਲ-ਨਾਲ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਦੁਬਾਰਾ ਪੜ੍ਹਾਈ ਦੇ ਮਾਹੌਲ ਵਿੱਚ ਲਿਆਉਣਾ ਹੈ। ਇਸਦੌਰਾਨ ਬੱਚਿਆਂ ਦੀਆਂ ਸਕੂਲ ਫੀਸਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਬੱਚਿਆਂ ਨੂੰ ਲਾਇਬ੍ਰੇਰੀ ਵਿਚ ਆਨਲਾਈਨ ਪ੍ਰੋਜੈਕਟਰਾਂ ਅਤੇ ਕਾਉਂਸਲਿੰਗ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ। ਲਾਇਬ੍ਰੇਰੀ ਵਿੱਚ 4300 ਤੋਂ ਵੱਧ ਕਿਤਾਬਾਂ ਹਨ । ਇਨ੍ਹਾਂ ਵਿੱਚ ਐਨਸੀਈਆਰਟੀ ਦੇ ਸਿਲੇਬਸ ਅਤੇ ਤਿਆਰੀਆਂ ਨਾਲ ਸਬੰਧਤ ਰਸਾਲੇ ਸ਼ਾਮਿਲ ਹਨ।
ਦੱਸ ਦੇਈਏ ਕਿ ਇਸ ਲਾਇਬ੍ਰੇਰੀ ਵਿੱਚ ਪੁਲਿਸ ਵੱਲੋਂ ਪੜ੍ਹਨ ਲਈ ਅਨੁਕੂਲ ਵਾਤਾਵਰਣ, ਕਰੀਅਰ ਕਾਊਂਸਲਿੰਗ ਦੇ ਨਾਲ-ਨਾਲ ਪੁਲਿਸ ਦੇ ਕੰਮਕਾਜ ਬਾਰੇ ਮੁੱਢਲੀ ਸਿਖਲਾਈ ਵੀ ਪ੍ਰਦਾਨ ਕੀਤੀ ਜਾਂਦੀ ਹੈ। ਬੱਚਿਆਂ ਨੂੰ ਰੁਜ਼ਗਾਰ ਯੋਗ ਸਿੱਖਿਆ ਲਈ ਮਾਹਰਾਂ ਰਾਹੀਂ ਕਾਊਂਸਲਿੰਗ ਵੀ ਕਰਵਾਈ ਜਾਂਦੀ ਹੈ। ਸਮਾਰਟ ਕਲਾਸ ਦੀ ਸਹੂਲਤ ਵਾਲੀ ਇਹ ਲਾਇਬ੍ਰੇਰੀ 100 ਵਿਦਿਆਰਥੀਆਂ ਦੀ ਬੈਠਣ ਦੀ ਸਮਰੱਥਾ ਰੱਖਦੀ ਹੈ ਅਤੇ ਰੋਜ਼ਾਨਾ ਜਾਣਕਾਰੀ ਲਈ ਦਿੱਲੀ ਤੋਂ ਪ੍ਰਕਾਸ਼ਤ ਅਖਬਾਰ ਵੀ ਮੌਜੂਦ ਰਹਿੰਦੇ ਹਨ। ਥਾਣਾ ਰਾਜੇਸ਼ ਕੁਮਾਰ ਦੇ ਇਸ ਨੇਕ ਕੰਮ ਦੇ ਲੋਕਾਂ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।
ਇਹ ਵੀ ਦੇਖੋ: ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”