The famous athlete coach Nikolai : ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਸਟ (ਐਨ ਆਈ ਐਸ) ਵਿੱਚ ਨਿਕੋਲਾਈ ਨਾਂ ਦੇ ਵਰਲਡ ਫੇਮਸ ਐਥਲੀਟ ਕੋਚ ਆਪਣੇ ਹੋਸਟਲ ਦੇ ਕਮਰੇ ਵਿੱਚ ਮ੍ਰਿਤ ਪਾਏ ਗਏ। ਪਤਾ ਲੱਗਾ ਹੈ ਕਿ ਬੇਲਾਰੂਸ ਦੇ 72 ਸਾਲਾ ਨਿਕੋਲਾਈ ਸਵੇਰੇ ਬਿਲਕੁਲ ਠੀਕ ਸਨ ਅਤੇ ਉਹ ਸ਼ਾਮ ਨੂੰ ਉਨ੍ਹਾਂ ਨੂੰ ਸੈਰ ਕਰਦੇ ਵੀ ਦੇਖਿਆ ਗਿਆ, ਐਨਆਈਐਸ ਵਿੱਚ ਸੈਰ ਕਰਦਿਆਂ ਕੁਝ ਲੋਕਾਂ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਹੋਈ। ਪਰ ਜਦੋਂ ਰਾਤ ਨੂੰ ਉਹ ਆਪਣੇ ਕਮਰੇ ਵਿਚ ਸਨ, ਤਾਂ ਕੁਝ ਲੋਕਾਂ ਨੇ ਦਰਵਾਜ਼ਾ ਖੜਕਾਇਆ, ਜਦੋਂ ਅੰਦਰੋਂ ਕੋਈ ਜਵਾਬ ਨਾ ਮਿਲਿਆ ਤਾਂ ਨਿਕੋਲਾਈ ਬੇਸੁੱਧ ਲੇਟੇ ਹੋਏ ਸਨ ਤਾਂ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਗੁਰਪਿੰਦਰ ਸਿੰਘ ਥਾਣਾ ਇੰਚਾਰਜ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਇੰਨੀ ਹੀ ਖਬਰ ਆਈ ਸੀ ਕਿ ਕਿ ਐਨਆਈਏ ਦੇ ਇੱਕ ਕੋਚ ਦੀ ਮੌਤ ਹੋ ਗਈ ਹੈ ।ਜਿਸ ਦੀ ਮ੍ਰਿਤਕ ਦੇਹ ਨੂੰ ਰਾਜਿੰਦਰ ਅਚਾਰ ਮੋਰਚਰੀ ਵਿੱਚ ਰੱਖਿਆ ਗਿਆ ਹੈ। ਜਦੋਂ ਅਸੀਂ ਰਾਤ ਨੂੰ ਐਨਆਈਐਸ ਪਟਿਆਲਾ ਵਿੱਚ ਜਾ ਕੇ ਕਮਰੇ ਦੀ ਜਾੰਚ ਕੀਤੀ ਤਾਂ ਸਾਨੂੰ ਦੱਸਿਆ ਗਿਆ ਕਿ ਉਹ 3 ਤਰੀਕ ਨੂੰ ਬੇਂਗਲੁਰੂ ਤੋਂ ਇਥੇ ਆਏ ਸਨ ਅਤੇ ਉਨ੍ਹਾਂ ਨੂੰ ਅਸੀਂ ਰਜਿੰਦਰਾ ਹਸਪਤਾਲ ਲੈ ਗਏ ਸੀ।
ਉਥੇ ਐਨਆਈਐਸ ਵੱਲੋਂ ਅੰਬੈਸੀ ਨੂੰ ਵੀ ਇਹ ਖਬਰ ਦੇ ਦਿੱਤੀ ਗਈ ਹੈ। ਕੋਚ ਦੇ ਸਰੀਰ ‘ਤੇ ਕੋਈ ਨਿਸ਼ਾਨ ਨਹੀਂ ਸਨ ਜਿਸ ਤੋਂ ਲੱਗਦਾ ਹੈ ਕਿ ਉਨ੍ਹਾਂ ਦੀ ਕੁਦਰਤੀ ਮੌਤ ਹੋਈ ਹੈ। ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਐਨਆਈਐਸ ਪਟਿਆਲਾ ਵੱਲੋਂ ਲੋੜੀਂਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।