Periods avoiding pills: ਔਰਤਾਂ ਨੂੰ ਹਰ ਮਹੀਨੇ ਪੀਰੀਅਡਜ ਦੀ ਸਮੱਸਿਆ ਤੋਂ ਲੰਘਣਾ ਪੈਂਦਾ ਹੈ। ਇਹ ਇਕ ਕੁਦਰਤੀ ਪ੍ਰੋਸੈਸ ਹੈ ਜੋ 28 ਤੋਂ 38 ਦਿਨਾਂ ਦੇ ਵਿਚਕਾਰ ਹੁੰਦਾ ਹੈ ਪਰ ਬਹੁਤ ਸਾਰੀਆਂ ਔਰਤਾਂ ਨੂੰ ਕਿਸੀ ਫ਼ੰਕਸ਼ਨ ਜਾਂ ਵਿਆਹ ਦੇ ਦਿਨ ਪੀਰੀਅਡਜ ਆਉਣ ਵਾਲੇ ਹੁੰਦੇ ਹਨ। ਅਜਿਹੇ ‘ਚ ਉਹ ਪੀਰੀਅਡਜ਼ ਤੋਂ ਬਚਣ ਲਈ ਗੋਲੀਆਂ ਲੈ ਲੈਂਦੀਆਂ ਹਨ ਪਰ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਜੀ ਹਾਂ, ਪੀਰੀਅਡਜ ਤੋਂ ਬਚਣ ਵਾਲੀ ਦਵਾਈ ਭਾਵੇਂ ਉਹ ਲੇਟ ਆਉਣ ਪਰ ਇਸ ਨਾਲ ਸਿਹਤ ਪ੍ਰਭਾਵਤ ਹੁੰਦੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਗੋਲੀਆਂ ਕਿਵੇਂ ਨੁਕਸਾਨ ਪਹੁੰਚਾਉਂਦੀਆਂ ਹਨ…
ਇਨ੍ਹਾਂ ਔਰਤਾਂ ਨੂੰ ਸੇਵਨ ਨਹੀਂ ਕਰਨਾ ਚਾਹੀਦਾ
- 30 ਤੋਂ ਵੱਧ ਸਾਲਾਂ ਤੋਂ, ਸ਼ੂਗਰ ਜਾਂ ਮੋਟਾਪੇ ਦੀਆਂ ਸ਼ਿਕਾਰ ਔਰਤਾਂ ਨੂੰ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ।
- ਜੇ ਬਲੱਡ ਕਲੋਟਸ ਨਾਲ ਜੁੜੀਆਂ ਕੋਈ ਸਮੱਸਿਆ ਹੈ ਤਾਂ ਇਨ੍ਹਾਂ ਦਵਾਈਆਂ ਦਾ ਸੇਵਨ ਨਾ ਕਰੋ ਕਿਉਂਕਿ ਉਹ ਤੁਹਾਡੀ ਇਸ ਸਮੱਸਿਆ ਨੂੰ ਵਧਾ ਸਕਦੇ ਹਨ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਇਸ ਦੇ ਨੁਕਸਾਨ…
ਪੀਰੀਅਡਜ ‘ਤੇ ਹੋਵੇਗਾ ਅਸਰ: ਪੀਰੀਅਡਜ ਰੋਕਣ ਵਾਲੀਆਂ ਦਵਾਈਆਂ ਮਾਹਵਾਰੀ ਚੱਕਰ ਅਤੇ ਸਮੁੱਚੀ ਪ੍ਰਜਨਨ ਸਿਹਤ ‘ਤੇ ਅਸਰ ਪਾਉਂਦੀ ਹੈ। ਇਸ ਨਾਲ ਮਾਹਵਾਰੀ ਚੱਕਰ ਖ਼ਰਾਬ ਹੋ ਜਾਂਦਾ ਹੈ ਅਤੇ ਪੀਰੀਅਡਸ ਆਉਣ ‘ਚ ਦੇਰੀ ਹੋ ਸਕਦੀ ਹੈ। ਇਨ੍ਹਾਂ ਗੋਲੀਆਂ ਨਾਲ ਫਰਟੀਲਿਟੀ ਵੀ ਪ੍ਰਭਾਵਤ ਹੁੰਦੀ ਹੈ ਜਿਸ ਕਾਰਨ ਕੁਝ ਔਰਤਾਂ ਗਰਭਵਤੀ ਨਹੀਂ ਹੁੰਦੀਆਂ। ਅਜਿਹਾ ਇਸ ਲਈ ਹੈ ਕਿਉਂਕਿ ਇਹ ਗੋਲੀਆਂ ਗਰਭ ਨਿਰੋਧਕ ਦੇ ਰੂਪ ‘ਚ ਕੰਮ ਕਰਦੀਆਂ ਹਨ।
ਜ਼ਿਆਦਾ ਬਲੀਡਿੰਗ: ਗੋਲੀਆਂ ਦਾ ਜ਼ਿਆਦਾ ਸੇਵਨ ਕਰਨ ਵਾਲੀਆਂ 20% ਔਰਤਾਂ ਨੂੰ ਪੀਰੀਅਡਜ ‘ਚ ਹੈਵੀ ਬਲੀਡਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ ਕਈ ਮਹੀਨਿਆਂ ਤਕ ਜਾਰੀ ਰਹਿੰਦਾ ਹੈ। ਵਾਰ-ਵਾਰ ਗਰਭ ਨਿਰੋਧਕ ਗੋਲੀਆਂ ਖਾਣ ਨਾਲ ਨਸਾਂ ‘ਚ ਕਲੋਟਸ ਅਤੇ ਪੁਲਮੋਨਰੀ ਐਂਬੋਲਿਜ਼ਮ ਬਿਮਾਰੀ ਦਾ ਖ਼ਤਰਾ ਵੀ ਰਹਿੰਦਾ ਹੈ। ਇਸ ਦੇ ਕਾਰਨ ਤੁਹਾਡੀ ਜਾਨ ਤੱਕ ਜਾ ਸਕਦੀ ਹੈ। ਇਸ ਨਾਲ ਤੁਹਾਡੇ ਪੇਟ ‘ਚ ਦਰਦ, ਕੜਵੱਲ, ਦਸਤ, ਉਲਟੀ ਵੀ ਹੋ ਸਕਦੀ ਹੈ। ਇਹ ਗੋਲੀਆਂ ਲੀਵਰ ਨੂੰ Metabolized ਕਰਨ ਤੋਂ ਰੋਕਦੀਆਂ ਹਨ। ਨਾਲ ਹੀ ਇਸ ਨਾਲ ਦੂਜੀਆਂ ਦਵਾਈਆਂ ਦਾ ਅਸਰ ਵੀ ਘੱਟ ਹੋ ਜਾਂਦਾ ਹੈ ਜਿਸ ਕਾਰਨ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਰਮੋਨਸ ‘ਚ ਗੜਬੜੀ: ਪੀਰੀਅਡਜ ਨੂੰ ਰੋਕਣ ਵਾਲੀਆਂ ਦਵਾਈਆਂ ਦਾ ਸੇਵਨ ਕਰਨ ਨਾਲ ਹਾਰਮੋਨਜ਼ ਗੜਬੜ ਹੋ ਜਾਂਦੇ ਹਨ ਜਿਸ ਨਾਲ ਨਾ ਸਿਰਫ ਮਾਹਵਾਰੀ ਚੱਕਰ ‘ਤੇ ਅਸਰ ਪੈਂਦਾ ਹੈ ਬਲਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਦੇ ਕਾਰਨ ਪੀਰੀਅਡਜ਼ ਰੈਗੂਲਰ ਨਹੀਂ ਹੁੰਦੇ ਜਿਸ ਨਾਲ ਪੇਟ ‘ਤੇ ਚਰਬੀ ਜਮ੍ਹਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਪ੍ਰਾਈਵੇਟ ਪਾਰਟ ‘ਚ ਇੰਫੈਕਸ਼ਨ, ਇਰੀਟੇਸ਼ਨ, ਯੂਰਿਨ ਕਰਨ ਵੇਲੇ ਜਲਣ, ਥਕਾਵਟ, ਕਮਜ਼ੋਰੀ, ਪੇਟ ਖਰਾਬ ਅਤੇ ਸੋਜ਼ ਵੀ ਹੋ ਸਕਦੀ ਹੈ। ਜਿਹੜੀਆਂ ਔਰਤਾਂ ਇਨ੍ਹਾਂ ਦਵਾਈਆਂ ਨੂੰ ਰੁਟੀਨ ‘ਚ ਲੈਂਦੀਆਂ ਹਨ ਉਨ੍ਹਾਂ ਨੂੰ ਬੱਚੇਦਾਨੀ ‘ਚ ਰਸੌਲੀਆ ਵੀ ਹੋ ਸਕਦੀਆਂ ਹਨ। ਦਰਅਸਲ, ਪੀਰੀਅਡਜ ਸਾਈਕਲ ਵਿਗੜਣ ਕਾਰਨ ਬਲੀਡਿੰਗ ਪ੍ਰਕਿਰਿਆ ਵੀ ਪਰੇਸ਼ਾਨ ਹੋ ਜਾਂਦੀ ਹੈ ਜੋ ਬੱਚੇਦਾਨੀ ‘ਚ ਰਸੋਲੀ ਦਾ ਕਾਰਨ ਬਣਦੇ ਹਨ।