sunil gavaskar created history: ਭਾਰਤ ‘ਚ ਕ੍ਰਿਕਟ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਦੇਸ਼ ਨੇ ਵਿਸ਼ਵ ਕ੍ਰਿਕਟ ਨੂੰ ਕਈ ਬੇਹਤਰੀਨ ਖਿਡਾਰੀ ਦਿੱਤੇ ਹਨ। ਦੇਸ਼ ਦੇ ਮਹਾਨ ਬੱਲੇਬਾਜ਼ਾਂ ‘ਚ ਸੁਨੀਲ ਗਾਵਸਕਰ ਦਾ ਨਾਮ ਸੁਨਹਿਰੀ ਅੱਖਰਾਂ ‘ਚ ਲਿਖਿਆ ਹੋਇਆ ਹੈ। ਦੱਸਣਯੋਗ ਹੈ ਕਿ ਸੁਨੀਲ ਗਾਵਸਕਰ ਨੇ ਟੈਸਟ ਕ੍ਰਿਕਟ ਇਤਿਹਾਸ ‘ਚ 10 ਹਜ਼ਾਰ ਦੌੜਾਂ ਸਭ ਤੋਂ ਪਹਿਲਾਂ ਬਣਾਈਆਂ ਸਨ ਅਤੇ ਇਹ ਰਿਕਾਰਡ ਉਨ੍ਹਾਂ ਦੇ ਨਾਮ ਦਰਜ ਹੈ।
ਇਸ ਤੋਂ ਬਾਅਦ ਦੁਨੀਆਂ ਦੇ ਕਈ ਖਿਡਾਰੀਆਂ ਜਦੋਂ ਇਹ ਉਪਲੱਬਧੀ ਹਾਸਲ ਕਰਨਗੇ ਤਾਂ ਇਹ ਜਰੂਰ ਦੱਸਿਆ ਜਾਵੇਗਾ ਕਿ ਸਭ ਤੋਂ ਪਹਿਲਾਂ ਭਾਰਤ ਦੇ ਸੁਨੀਲ ਗਾਵਸਕਰ ਨੇ ਇਹ ਅੰਕੜਾ ਬਣਾਇਆ ਸੀ। ਸੁਨੀਲ ਗਾਵਸਕਰ ਨੇ 7 ਮਾਰਚ 1987 ‘ਚ ਟੈਸਟ ਕ੍ਰਿਕਟ ‘ਚ 10,000 ਰਨ ਪੂਰੇ ਕੀਤੇ ਸੀ।