Sindoor health benefits: ਸਿੰਦੂਰ ਭਾਰਤੀ ਔਰਤਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਸਨੂੰ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਹਿੰਦੂ ਰੀਤੀ ਰਿਵਾਜਾਂ ‘ਚ ਵਿਆਹ ਦੇ ਸਮੇਂ ਪਤੀ ਪਤਨੀ ਦੀ ਮਾਂਗ ‘ਚ ਸਿੰਦੂਰ ਭਰਦਾ ਹੈ ਜਿਸ ਤੋਂ ਬਾਅਦ ਵਿਆਹੁਤਾ ਔਰਤ ਹਮੇਸ਼ਾਂ ਮਾਂਗ ‘ਚ ਸਿੰਦੂਰ ਲਗਾਉਂਦੀ ਹੈ। ਭਾਰਤੀ ਪਰੰਪਰਾ ਦੇ ਅਨੁਸਾਰ ਜੋ ਔਰਤ ਮਾਂਗ ‘ਚ ਸਿੰਦੂਰ ਭਰਦੀ ਹੈ ਉਸ ਨੂੰ ਸੁਹਾਗਣ ਮੰਨਿਆ ਜਾਂਦਾ ਹੈ। ਪਰ ਇਸ ਤੋਂ ਇਲਾਵਾ ਸਿੰਦੂਰ ਲਗਾਉਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਤਾਂ ਆਓ ਜਾਣਦੇ ਹਾਂ ਕਿ ਔਰਤਾਂ ਕਿਉਂ ਮਾਂਗ ‘ਚ ਭਰਦੀਆਂ ਹਨ ਸਿੰਦੂਰ…….
ਔਰਤਾਂ ਸਿੰਦੂਰ ਕਿਉਂ ਲਗਾਉਂਦੀਆਂ ਹਨ?
- ਪੌਰਾਣਿਕ ਕਥਾਵਾਂ ਦੇ ਅਨੁਸਾਰ ਦੇਵੀ ਪਾਰਵਤੀ ਆਪਣੇ ਪਤੀ ਸ਼ਿਵਜੀ ਨੂੰ ਬੁਰੀ ਨਜ਼ਰ ਤੋਂ ਬਚਣ ਲਈ ਸਿੰਦੂਰ ਲਗਾਉਂਦੀ ਸੀ। ਮਾਂ ਸੀਤਾ ਵੀ ਭਗਵਾਨ ਰਾਮ ਦੀ ਲੰਬੀ ਉਮਰ ਲਈ ਸਿੰਦੂਰ ਲਗਾਉਂਦੀ ਸੀ।
- ਇਹ ਮੰਨਿਆ ਜਾਂਦਾ ਹੈ ਕਿ ਲਕਸ਼ਮੀ ਦਾ ਧਰਤੀ ‘ਤੇ ਪੰਜ ਥਾਵਾਂ ‘ਤੇ ਵਾਸ ਹੈ ਜਿਨ੍ਹਾਂ ਵਿੱਚੋਂ ਇੱਕ ਸਥਾਨ ਸਿਰ ਵੀ ਹੈ। ਇਹੀ ਕਾਰਨ ਹੈ ਕਿ ਸ਼ਾਦੀਸ਼ੁਦਾ ਔਰਤਾਂ ਮਾਂਗ ‘ਚ ਮਾਂ ਦਾ ਪਿਆਰਾ ਸਿੰਦੂਰ ਭਰਦੀਆਂ ਹਨ ਤਾਂ ਜੋ ਉਨ੍ਹਾਂ ਦੇ ਘਰ ‘ਚ ਲਕਸ਼ਮੀ ਵਾਸ ਹੋਵੇ ਅਤੇ ਖੁਸ਼ਹਾਲੀ ਆਵੇ।
- ਉੱਥੇ ਹੀ ਇਹ ਲਾਲ ਰੰਗ ਸਿੱਧੇ ਤੌਰ ‘ਤੇ ਇਕ ਔਰਤ ਦੀ ਖੁਸ਼ੀ, ਤਾਕਤ, ਸਿਹਤ, ਸੁੰਦਰਤਾ ਆਦਿ ਨਾਲ ਸਬੰਧਤ ਹੈ। ਹਜ਼ਾਰਾਂ ਸਾਲਾਂ ਤੋਂ ਵਿਆਹੁਤਾ ਔਰਤ ਦੀ ਪਛਾਣ ਬਣਨ ਵਾਲਾ ਸਿੰਦੂਰ ਕਿਸੀ ਦੇ ਲਈ ਸਿਹਤ, ਖੁਸ਼ਹਾਲੀ, ਪਤੀ ਦੀ ਲੰਬੀ ਉਮਰ ਦੀ ਨਿਸ਼ਾਨੀ ਹੈ ‘ਤੇ ਉੱਥੇ ਹੀ ਇਹ ਕੁਝ ਔਰਤਾਂ ਲਈ ਇਕ ਫੈਸ਼ਨ ਸਟੇਟਮੈਂਟ ਬਣ ਗਿਆ ਹੈ।
ਲਾਲ ਜਾਂ ਪੀਲਾ ਸਿੰਦੂਰ: ‘ਸਿੰਦੂਰ’ 2 ਕਿਸਮਾਂ ਦਾ ਹੁੰਦਾ ਹੈ ਲਾਲ ਅਤੇ ਪੀਲਾ। ਮਾਤਾ ਸਤੀ ਅਤੇ ਪਾਰਵਤੀ ਦੀ ਸ਼ਕਤੀ ਅਤੇ ਊਰਜਾ, ਲਾਲ ਰੰਗ ਨਾਲ ਜਾਣੀ ਜਾਂਦੀ ਹੈ ਇਸ ਲਈ ਔਰਤਾਂ ਜ਼ਿਆਦਾਤਰ ਇਸੀ ਰੰਗ ਦਾ ਸਿੰਦੂਰ ਲਗਾਉਣਾ ਪਸੰਦ ਕਰਦੀਆਂ ਹਨ। ਹਾਲਾਂਕਿ ਕੁਝ ਥਾਵਾਂ ‘ਤੇ ਪੀਲੇ ਰੰਗ ਦਾ ਸਿੰਦੂਰ ਲਗਾਉਣ ਦੀ ਵੀ ਰਵਾਇਤ ਹੈ। ਛੱਠ ਪੂਜਾ ਲਈ ਵੀ ਪੀਲੇ ਰੰਗ ਦਾ ਸਿੰਦੂਰ ਵਰਤਿਆ ਜਾਂਦਾ ਹੈ।
ਸਿੰਦੂਰ ਅਤੇ ਸਿਹਤ ਦਾ ਵੀ ਡੂੰਘਾ ਸੰਬੰਧ: ਸਿੰਦੂਰ ਦਾ ਸੰਬੰਧ ਸਿਰਫ ਮਿਥਿਹਾਸਕ ਕਥਾਵਾਂ ਜਾਂ ਵਾਸਤੂ ਨਾਲ ਹੀ ਨਹੀਂ ਹੈ ਬਲਕਿ ਸਿਹਤ ਨਾਲ ਵੀ ਸਿੰਦੂਰ ਦਾ ਗਹਿਰਾ ਸੰਬੰਧ ਹੈ। ਦਰਅਸਲ ਜਿੱਥੇ ਔਰਤਾਂ ਸਿੰਦੂਰ ਲਗਾਉਂਦੀਆਂ ਹਨ ਉੱਥੇ ‘ਬ੍ਰਹਮਮਾਰਧਰਾ’ ਅਤੇ ‘ਅਧਮੀ’ ਨਾਮਕ ਨਰਮ ਸਥਾਨ ਤੋਂ ਬਿਲਕੁਲ ਉੱਪਰ ਹੁੰਦਾ ਹੈ। ਸਿੰਦੂਰ ‘ਚ ਮੌਜੂਦ ਤੱਤ ਇਸ ਸਥਾਨ ਤੋਂ ਸਰੀਰ ‘ਚ ਮੌਜੂਦ ਇਲੈਕਟ੍ਰਿਕ ਊਰਜਾ ਨੂੰ ਕੰਟਰੋਲ ਕਰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ, ਤਣਾਅ, ਇਨਸੌਮਨੀਆ ਦੂਰ ਭੱਜ ਜਾਂਦੀ ਹੈ। ਸਿਰਫ ਇਹ ਹੀ ਨਹੀਂ ਇਹ ਚਿਹਰੇ ‘ਤੇ ਝੁਰੜੀਆਂ ਵੀ ਨਹੀਂ ਆਉਣ ਦਿੰਦੀ।
ਸਿਹਤ ਲਈ ਹਾਨੀਕਾਰਕ ਹੈ ਸਿੰਥੈਟਿਕ ਸਿੰਦੂਰ: ਅੱਜ ਕੱਲ ਸਿੰਥੈਟਿਕ ਸਿੰਦੂਰ ਜ਼ਿਆਦਾ ਮਿਲਦਾ ਹੈ ਜਿਸ ‘ਚ ਪਾਰਾ, ਕੱਚ, ਸਿੰਥੈਟਿਕ ਡਾਈ ਅਤੇ ਸਲਫੇਟ ਹੁੰਦਾ ਹੈ। ਇਸ ਨਾਲ ਨਾ ਸਿਰਫ ਹੇਅਰਫਾਲ ਦੇ ਇਲਾਵਾ ਸਕਿਨ ‘ਚ ਜਲਣ ਅਤੇ ਕੈਂਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉੱਥੇ ਹੀ ਆਰਗੈਨਿਕ ਤਰੀਕੇ ਨਾਲ ਤਿਆਰ ਸਿੰਦੂਰ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਇਸ ਤੋਂ ਇਲਾਵਾ ਘਰ ‘ਚ ਸਿੰਦੂਰ ਬਣਾਉਣ ਲਈ ਤੁਸੀਂ ਹਲਦੀ, ਫਿਟਕਰੀ ਅਤੇ ਸੁਹਾਗਾ ਨੂੰ ਮਿਕਸ ਕਰਕੇ ਇਸ ‘ਚ ਨਿੰਬੂ ਦਾ ਰਸ ਮਿਲਾਓ। ਹੁਣ ਇਸ ਨੂੰ ਇਕ ਡੱਬੇ ‘ਚ ਭਰ ਕੇ ਇਸ ਦੀ ਵਰਤੋਂ ਕਰੋ।