PM modi urges people: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜਨ ਔਸ਼ਧੀ ਦਿਵਸ ਮੌਕੇ ਦੇਸ਼ ਨੂੰ ਸੰਬੋਧਿਤ ਕੀਤਾ । ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਲਾਂਗ ਵਿੱਚ ਇਸ ਸਮਾਗਮ ਨੂੰ ਸੰਬੋਧਿਤ ਕੀਤਾ । ਇਸ ਦੇ ਨਾਲ ਹੀ ਉਨ੍ਹਾਂ ਨੇ 7500ਵੇਂ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਵੀ ਕੀਤਾ । ਪੀਐਮ ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਦਵਾਈਆਂ ਮਹਿੰਗੀਆਂ ਹੋ ਰਹੀਆਂ ਹਨ, ਇਸ ਲਈ ਅਸੀਂ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ । ਇਸ ਯੋਜਨਾ ਦੇ ਲਾਭ ਨਾਲ ਗਰੀਬਾਂ ਦੇ ਪੈਸੇ ਦੀ ਬਚਤ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦਵਾਈਆਂ ਪ੍ਰਧਾਨ ਮੰਤਰੀ ਜਨ ਔਸ਼ਧੀ ਤੋਂ ਖਰੀਦਣ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਕੁਝ ਲਾਭਪਾਤਰੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੋ ਦੇਸ਼ ਦੇ ਹਰ ਕੋਨੇ ਵਿੱਚ ਜਨ ਆਸ਼ਾਧੀ ਯੋਜਨਾ ਚਲਾਉਂਦੇ ਹਨ ਅਤੇ ਜੋ ਵਿਚਾਰ-ਵਟਾਂਦਰੇ ਕੀਤੇ ਗਏ ਹਨ, ਉਸ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਇਹ ਯੋਜਨਾ ਗਰੀਬਾਂ ਤੇ ਖ਼ਾਸਕਰ ਮੱਧ ਵਰਗੀ ਪਰਿਵਾਰਾਂ ਦੀ ਸਾਥੀ ਬਣ ਰਹੀ ਹੈ। ਜਨ ਔਸ਼ਧੀ ਯੋਜਨਾ ਸੇਵਾ ਅਤੇ ਰੁਜ਼ਗਾਰ ਦੋਵਾਂ ਦਾ ਮਾਧਿਅਮ ਬਣ ਰਹੀ ਹੈ। ਜਨ ਔਸ਼ਧੀ ਕੇਂਦਰਾਂ ਵਿੱਚ ਸਸਤੀਆਂ ਦਵਾਈਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਆਮਦਨ ਦੇ ਸਾਧਨ ਵੀ ਮਿਲ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਇੱਥੇ 1000 ਤੋਂ ਵੱਧ ਜਨ ਔਸ਼ਧੀ ਕੇਂਦਰ ਅਜਿਹੇ ਹਨ, ਜਿਨ੍ਹਾਂ ਨੂੰ ਔਰਤਾਂ ਚਲਾਉਂਦੀਆਂ ਹਨ। ਯਾਨੀ ਇਹ ਯੋਜਨਾ ਧੀਆਂ ਦੇ ਸਵੈ-ਨਿਰਭਰਤਾ ਨੂੰ ਵੀ ਜ਼ੋਰ ਦੇ ਰਹੀ ਹੈ। ਇਹ ਯੋਜਨਾ ਉੱਤਰ-ਪੂਰਬ ਦੇ ਕਬਾਇਲੀ ਖੇਤਰਾਂ, ਪਹਾੜੀ ਇਲਾਕਿਆਂ ਵਿੱਚ ਵਸਦੇ ਦੇਸ਼ਵਾਸੀਆਂ ਨੂੰ ਸਸਤੀਆਂ ਦਵਾਈਆਂ ਦੇਣ ਵਿੱਚ ਸਹਾਇਤਾ ਕਰ ਰਹੀ ਹੈ। ਅੱਜ 7,500ਵੇਂ ਸੈਂਟਰ ਦਾ ਉਦਘਾਟਨ ਹੋਇਆ ਹੈ ਅਤੇ ਇਹ ਸ਼ਿਲਾਂਗ ਵਿੱਚ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 7500 ਦੇ ਪੜਾਅ ਤੱਕ ਪਹੁੰਚਣਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਛੇ ਸਾਲ ਪਹਿਲਾਂ ਦੇਸ਼ ਵਿੱਚ 100 ਅਜਿਹੇ ਕੇਂਦਰ ਵੀ ਨਹੀਂ ਸਨ। ਅਸੀਂ 10,000 ਦੇ ਟੀਚੇ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੁੰਦੇ ਹਾਂ। ਇਸ ਯੋਜਨਾ ਨੇ ਫਾਰਮਾ ਸੈਕਟਰ ਵਿੱਚ ਸੰਭਾਵਨਾਵਾਂ ਦਾ ਇੱਕ ਨਵਾਂ ਪਹਿਲੂ ਵੀ ਖੋਲ੍ਹ ਦਿੱਤਾ ਹੈ। ਅੱਜ ਮੇਡ ਇਨ ਇੰਡੀਆ ਦੀਆਂ ਦਵਾਈਆਂ ਅਤੇ ਸਰਜਰੀ ਦੀ ਮੰਗ ਵੀ ਵੱਧ ਗਈ ਹੈ। ਮੰਗ ਵਧਣ ਨਾਲ ਉਤਪਾਦਕਤਾ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ।
ਇਹ ਵੀ ਦੇਖੋ: ਸਰਦੂਲ ਸਿਕੰਦਰ ਦਾ ਅੰਤਿਮ ਅਰਦਾਸ ਸਮਾਗਮ LIVE , ਅਜੇ ਵੀ ਨਹੀਂ ਸੁੱਕੇ ਨੂਰੀ ਦੇ ਹੰਝੂ, ਪਹਿਲੀ ਝਲਕ…