Punjab Police alert people : ਅੱਜਕਲ੍ਹ ਫੋਨ ਜਾਂ ਮੇਲ ਉੱਤੇ ਕ੍ਰੈਡਿਟ ਕਾਰਡ ਪੁਆਇੰਟ ਕੈਸ਼ ਲੈਣ ਲਈ ਸੰਦੇਸ਼ ਭੇਜੇ ਜਾ ਰਹੇ ਹਨ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਭਰਨ ਤੋਂ ਪਰਹੇਜ਼ ਕਰੋ, ਨਹੀਂ ਤਾਂ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੇ ਰਾਜ ਦੇ ਸਾਰੇ ਲੋਕਾਂ ਨੂੰ ਇਸ ਸੰਬੰਧੀ ਅਲਰਟ ਜਾਰੀ ਕੀਤਾ ਹੈ। ਨਾਲ ਹੀ ਪੂਰੀ ਤਰ੍ਹਾਂ ਸਰਗਰਮ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਵਿੱਤੀ ਸਾਲ ਵੀ ਇਸ ਮਹੀਨੇ ਵਿੱਚ ਖਤਮ ਹੁੰਦਾ ਹੈ। ਅਜਿਹੇ ਆਨਲਾਈਨ ਧੋਖੇਬਾਜ਼ ਵੀ ਕਿਰਿਆਸ਼ੀਲ ਹੋ ਗਏ ਹਨ। ਉਹ ਲੋਕਾਂ ਦੇ ਮੋਬਾਈਲ ਜਾਂ ਫ਼ੋਨਾਂ ‘ਤੇ ਇੰਟਰਨੈੱਟ ਰਾਹੀਂ ਅਜਿਹੇ ਮੈਸੇਜ ਭੇਜਦੇ ਹਨ, ਜਿਸ ਨੂੰ ਵੇਖਦਿਆਂ ਹੀ ਵਿਅਕਤੀ ਉਨ੍ਹਾਂ ਦੇ ਚੁੰਗਲ ਵਿਚ ਫਸ ਜਾਂਦਾ ਹੈ। ਇਨ੍ਹੀਂ ਦਿਨੀਂ, ਕ੍ਰੈਡਿਟ ਕਾਰਡ ਪੁਆਇੰਟ ਦੀ ਮਿਆਦ ਪੁੱਗਣ ਵਰਗੇ ਮੈਸੇਜ ਭੇਜੇ ਜਾ ਰਹੇ ਹਨ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਕ੍ਰੈਡਿਟ ਪੁਆਇੰਟ ਇੱਕ ਤੋਂ ਦੋ ਦਿਨਾਂ ਵਿੱਚ ਖਤਮ ਹੋਣ ਵਾਲੇ ਹਨ, ਅਜਿਹੀ ਸਥਿਤੀ ਵਿੱਚ, ਇਹਨਾਂ ਪੁਆਇੰਟਸ ਨੂੰ ਕੈਸ਼ ਕਰਾਉਣ ਲਈ ਉਪਰੋਕਤ ਲਿੰਕ ਤੇ ਕਲਿੱਕ ਕਰੋ। ਇਹ ਸੁਨੇਹਾ ਇੱਕ ਬੈਂਕ ਮੈਸੇਜ ਵਾਂਗ ਲੱਗਦਾ ਹੈ, ਇਸ ਵਿੱਚ ਬੈਂਕਾਂ ਨਾਲ ਮਿਲਦੇ-ਜੁਲਦੇ ਨਾਂ ਦਿੱਤੇ ਹੁੰਦੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਸੰਦੇਸ਼ਾਂ ਵਿਚ ਕੋਈ ਜਾਣਕਾਰੀ ਨਾ ਭਰੋ, ਨਹੀਂ ਤਾਂ ਉਹ ਤੁਹਾਡੇ ਅਕਾਊਂਟ ਨੂੰ ਟਰੈਕ ਕਰ ਸਕਦੇ ਹਨ। ਪੰਜਾਬ ਪੁਲਿਸ ਦੀ ਤਰਫੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਪਿਛਲੇ ਸਮੇਂ ਵਿੱਚ ਮੁਹਾਲੀ ਦੇ ਲੋਕ ਅਜਿਹੇ ਲੋਕਾਂ ਦੀ ਪਕੜ ਵਿੱਚ ਆਏ ਹਨ। ਕੁਝ ਸਮਾਂ ਪਹਿਲਾਂ ਕੁਝ ਲੋਕਾਂ ਨੇ ਇੱਕ ਟੈਕਸੀ ਸਟੈਂਡ ਤੋਂ ਕਾਰ ਬੁੱਕ ਕਰਵਾਉਣ ਦਾ ਮੈਸੇਜ ਦਿੱਤਾ ਸੀ। ਜਦੋਂ ਟੈਕਸੀ ਸਟੈਂਡ ਨੇ ਅਡਵਾਂਸ ਪੈਸੇ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਗੂਗਲ ਪੇ ਦੁਆਰਾ ਉਸ ਨੂੰ ਪੈਸੇ ਭੇਜਣ ਦਾ ਵਾਅਦਾ ਕੀਤਾ। ਉਸਨੂੰ ਫੋਨ ’ਤੇ ਇੱਕ ਲਿੰਕ ਵੀ ਭੇਜਿਆ ਅਤੇ ਕਿਹਾ ਕਿ ਜਿਵੇਂ ਹੀ ਤੁਸੀਂ ਲਿੰਕ ਵਿਚ ਆਪਣੀ ਜਾਣਕਾਰੀ ਭਰੋਗੇ, ਪੈਸਾ ਤੁਹਾਡੇ ਖਾਤੇ ਵਿਚ ਆ ਜਾਵੇਗਾ। ਜਿਵੇਂ ਹੀ ਉਕਤ ਵਿਅਕਤੀ ਨੇ ਵੇਰਵਾ ਭਰਿਆ, ਉਸਦੇ ਖਾਤੇ ਵਿਚੋਂ ਨਿਕਲ ਗਏ।
ਇਸੇ ਤਰ੍ਹਾਂ ਇੱਕ ਮਾਮਲੇ ਵਿੱਚ ਦਿਲੀਪ ਕੁਮਾਰ ਨੇ ਕੁਝ ਦਿਨ ਪਹਿਲਾਂ ਇਕ ਨਾਮਵਰ ਬੈਂਕ ਤੋਂ ਕ੍ਰੈਡਿਟ ਕਾਰਡ ਬਣਾਇਆ ਸੀ। ਕਾਰਡ ਉਸਦੀ ਜੇਬ ਵਿਚ ਸੀ ਪਰ ਕਾਰਡ ਵਿਚੋਂ 24 ਹਜ਼ਾਰ ਰੁਪਏ ਦੀ ਸ਼ਾਪਿੰਗ ਕੀਤੀ ਗਈ। ਬੈਂਕ ਤੋਂ ਮੈਸੇਜ ਮਿਲਣ ਤੋਂ ਬਾਅਦ ਉਸਨੂੰ ਇਸ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਉਸਨੇ ਇਸ ਸਬੰਧ ਵਿੱਚ ਬੈਂਕ ਨੂੰ ਸ਼ਿਕਾਇਤ ਦਿੱਤੀ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ -76 ਵਿਖੇ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਉਸ ਨੂੰ ਅਜੇ ਤੱਕ ਬੈਂਕ ਤੋਂ ਪੈਸੇ ਨਹੀਂ ਮਿਲੇ ਹਨ।
ਬੈਂਕ ਜਾਣ ਵੇਲੇ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ
- ਬੈਂਕ ਟ੍ਰਾਂਜੈਕਸ਼ਨਾਂ ਜਾਂ ਹੋਰ ਚੀਜ਼ਾਂ ਲਈ ਸਿਰਫ ਬੈਂਕ ਜਾਂ ਉਨ੍ਹਾਂ ਦੀ ਐਪ ਦੀ ਵਰਤੋਂ ਕਰੋ।
- ਨਿਯਮਤ ਅੰਤਰਾਲ ਤੋਂ ਬਾਅਦ ਆਪਣਾ ਪਾਸਵਰਡ ਬਦਲੋ।
- ਪਾਸਵਰਡ ਨੂੰ ਆਮ ਸ਼ਬਦਾਂ ਦੀ ਬਜਾਏ ਥੋੜਾ ਸ਼ਬਦਾਂ ਤੇ ਥੋੜ੍ਹਾਂ ਨੰਬਰਾਂ ਵਾਲਾ ਰੱਖੋ।
- ਪਾਸਵਰਡ ਅਤੇ ਹੋਰ ਜਾਣਕਾਰੀ ਕਿਤੇ ਵੀ ਨਾ ਲਿਖੋ।
- ਏਟੀਐਮ ਤੋਂ ਪੈਸੇ ਨਿਕਲਵਾਉਣ ਵੇਲੇ ਕਿਸੇ ਅਜਨਬੀ ਨੂੰ ਏਟੀਐਮ ਕਾਰਡ ਨਾ ਦਿਓ।