Punjab budget today: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੋਮਵਾਰ ਯਾਨੀ ਕਿ ਅੱਜ ਸਵੇਰੇ 11 ਵਜੇ ਵਿਧਾਨ ਸਭਾ ਵਿੱਚ ਰਾਜ ਦਾ 2021-22 ਦਾ ਬਜਟ ਪੇਸ਼ ਕਰਨਗੇ। ਇਹ ਬਜਟ ਕੈਪਟਨ ਅਮਰਿੰਦਰ ਸਰਕਾਰ ਦੇ ਇਸ ਕਾਰਜਕਾਲ ਦਾ ਆਖ਼ਰੀ ਬਜਟ ਹੋਵੇਗਾ। ਇਸ ਬਜਟ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਸਭ ਤੋਂ ਵੱਡੀ ਚੁਣੌਤੀ ਜਨਤਾ ਦਾ ਭਰੋਸਾ ਕਾਇਮ ਕਰਨਾ ਹੋਵੇਗਾ ।
ਦਰਅਸਲ, ਇਹ ਬਜਟ ਖ਼ਾਸ ਕਰਕੇ ਇਸ ਲਈ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਸਰਕਾਰ ‘ਤੇ ਪਿਛਲੀਆਂ ਚੋਣਾਂ ਵਿੱਚ ਕੀਤੇ ਗਏ ਵਾਅਦਿਆਂ ਨੂੰ ਨਾ ਪੂਰਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਇੱਕ ਪਾਸੇ ਕਾਂਗਰਸ ਸਰਕਾਰ ਸਾਲ 2017 ਵਿੱਚ ਕੀਤੇ ਗਏ ਆਪਣੇ ਵਾਅਦਿਆਂ ਨੂੰ ਨਾ ਪੂਰਾ ਕਰਨ ਸਬੰਧੀ ਘਿਰੀ ਹੋਈ ਹੈ ਤੇ ਉੱਥੇ ਹੀ ਦੂਜੇ ਪਾਸੇ ਮਨਪ੍ਰੀਤ ਬਾਦਲ ‘ਤੇ ਵੀ ਇਹ ਦੋਸ਼ ਲੱਗ ਰਹੇ ਹਨ ਕਿ ਉਹ ਜੋ ਬਜਟ ਬਣਾਉਂਦੇ ਹਨ, ਉੰਨਾ ਖ਼ਰਚ ਨਹੀਂ ਕਰਦੇ।
ਚੋਣ ਵਰ੍ਹੇ ਅਤੇ ਲਗਭਗ ਦੋ ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਦੇ ਮੱਦੇਨਜ਼ਰ ਵਿੱਤ ਮੰਤਰੀ ਮਨਪ੍ਰੀਤ ਲਈ ਚੋਣ ਬਾਕਸ ਖੋਲ੍ਹਣ ਦੀ ਬਹੁਤੀ ਗੁੰਜਾਇਸ਼ ਨਹੀਂ ਰਹੇਗੀ। ਹਾਲਾਂਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਦਾ 84.6 ਪ੍ਰਤੀਸ਼ਤ ਪੂਰਾ ਕਰਨ ਦੇ ਦਾਅਵੇ ਨਾਲ ਅਗਲੇ ਇੱਕ ਸਾਲ ਵਿੱਚ ਬਾਕੀ ਵਾਅਦੇ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਉਨ੍ਹਾਂ ਲਈ ਪਿੰਡ ਅਤੇ ਸ਼ਹਿਰ ਵਿਚਕਾਰ ਤਾਲਮੇਲ ਬਣਾਉਣਾ ਕੋਈ ਵੱਡੀ ਚੁਣੌਤੀ ਨਹੀਂ ਹੋਵੇਗੀ।
ਦੱਸ ਦੇਈਏ ਕਿ ਬੀਤੇ ਸਮੇਂ ਦੌਰਾਨ ਸੂਬੇ ਵਿੱਚ ਕੋਰੋਨਾ ਕਾਲ ਦੇ ਚੱਲਦਿਆਂ ਫੈਕਟਰੀਆਂ ਬੰਦ ਰਹੀਆਂ ਅਤੇ ਇੰਡਸਟਰੀ ਦਾ ਵੀ ਕਾਫੀ ਨੁਕਸਨ ਹੋਇਆ । ਜਿਸ ਕਾਰਨ ਇਸ ਵਾਰ ਦੇ ਬਜਟ ਦੌਰਾਨ ਪੰਜਾਬ ਦੀ ਇੰਡਸਟਰੀ ਨੂੰ ਸਰਕਾਰ ਤੋਂ ਕਾਫੀ ਉਮੀਦਾਂ ਹਨ। ਇੰਡਸਟਰੀ ਚਾਹੁੰਦੀ ਹੈ ਕਿ ਸਰਕਾਰ ਇਸ ਦੇ ਲਈ ਕੋਈ ਨਾ ਕੋਈ ਰਾਹਤ ਪੈਕਜ ਉਨ੍ਹਾਂ ਨੂੰ ਦੇਵੇ।
ਇਹ ਵੀ ਦੇਖੋ: ਕੈਪਟਨ ਦਾ ਘਰ ਘੇਰਨ ਜਾ ਰਹੀਆਂ ਬੇਰੁਜ਼ਗਾਰ ਟੀਚਰਾਂ ‘ਤੇ ਪੁਲਿਸ ਦਾ ਤਸ਼ੱਦਦ, ਚਲਾਈਆਂ ਡਾਂਗਾ