Cholesterol symptoms: ਕੋਲੇਸਟ੍ਰੋਲ ਹੋਣਾ ਸਰੀਰ ‘ਚ ਬਹੁਤ ਆਮ ਜਿਹੀ ਗੱਲ ਹੈ ਪਰ ਜੇ ਕੋਲੈਸਟ੍ਰੋਲ ਵਧ ਜਾਵੇ ਤਾਂ ਇਸ ਨਾਲ ਤੁਹਾਡੀ ਸਿਹਤ ‘ਤੇ ਬੁਰਾ ਅਸਰ ਪੈ ਸਕਦਾ ਹੈ। ਵਧਿਆ ਹੋਇਆ ਕੋਲੇਸਟ੍ਰੋਲ ਤੁਹਾਨੂੰ ਦਿਲ ਦਾ ਮਰੀਜ਼ ਬਣਾ ਸਕਦਾ ਹੈ ‘ਤੇ ਉੱਥੇ ਹੀ ਦੂਜੇ ਪਾਸੇ ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਹੋ ਜਾਂਦਾ ਹੈ। ਇਸ ਲਈ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਕੋਲੇਸਟ੍ਰੋਲ ਕੰਟਰੋਲ ‘ਚ ਨਹੀਂ ਰਹੇਗਾ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਹੀ ਖਤਰਾ ਹੋ ਸਕਦਾ ਹੈ। ਪਹਿਲਾਂ ਜਿੱਥੇ ਦਰਮਿਆਨੀ ਉਮਰ ਦੇ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਸੀ ਪਰ ਹੁਣ ਤਾਂ ਨੌਜਵਾਨਾਂ ਨੂੰ ਵੀ ਇਹ ਸਮੱਸਿਆ ਹੋਣ ਲੱਗੀ ਹੈ। ਖ਼ਾਸਕਰ 18 ਤੋਂ ਲੈ ਕੇ 35 ਸਾਲ ਦੀ ਉਮਰ ਦੇ ਜਵਾਨਾਂ ‘ਚ ਕੋਲੈਸਟ੍ਰੋਲ ਦੇ ਵਧਣ ਦੇ ਲੱਛਣ ਦਿਖਾਈ ਦੇ ਰਹੇ ਹਨ। ਜੇ ਤੁਸੀਂ ਆਪਣੇ ਸਰੀਰ ਵਿਚ ਇਨ੍ਹਾਂ ‘ਚੋਂ ਕੋਈ ਵੀ ਲੱਛਣ ਦੇਖਦੇ ਹੋ ਤਾਂ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਪਹਿਲਾਂ ਤੁਸੀਂ ਜਾਣੋ ਕੋਲੇਸਟ੍ਰੋਲ ਵਧਣ ਦੇ ਕਾਰਨ
- ਅਜਿਹੇ ਫੂਡਜ਼ ਦਾ ਸੇਵਨ ਕਰਨਾ ਜਿਸ ‘ਚ ਸੈਚੂਰੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਸ ਕਾਰਨ ਤੁਹਾਡੇ ਸਰੀਰ ‘ਚ ਕੋਲੇਸਟ੍ਰੋਲ ਵੱਧ ਜਾਂਦਾ ਹੈ। ਜਿਵੇਂ ਕਿ ਮੀਟ ਖਾਣਾ, ਮੱਖਣ ਜਾਂ ਫ਼ਿਰ ਜ਼ਿਆਦਾ ਤਲੀਆਂ ਭੁੰਨੀਆਂ ਚੀਜ਼ਾਂ ਦਾ ਸੇਵਨ ਕਰਨਾ।
- ਕੋਈ ਕਸਰਤ ਨਾ ਕਰਨਾ ਜਾਂ ਫਿਰ ਪੂਰਾ ਦਿਨ ਬੈਠੇ ਰਹਿਣਾ। ਇਸ ਨਾਲ ਸਰੀਰ ‘ਚ ਕੋਲੇਸਟ੍ਰੋਲ ਦੀ ਮਾਤਰਾ ਵੀ ਵੱਧ ਜਾਂਦੀ ਹੈ। ਸਰੀਰ ‘ਚ ਮੋਟਾਪਾ ਵੀ ਆਉਣ ਲੱਗਦਾ ਹੈ। ਜੇ ਤੁਸੀਂ ਸਿਗਰੇਟ ਪੀਦੇ ਹੋ ਤਾਂ ਵੀ ਕੋਲੇਸਟ੍ਰੋਲ ਵਧ ਸਕਦਾ ਹੈ। ਇਸ ਦੇ ਕਾਰਨ ਬਲੱਡ ਪ੍ਰੈਸ਼ਰ ਵੀ ਵੱਧਣ ਲੱਗਦਾ ਹੈ।
ਕੋਲੇਸਟ੍ਰੋਲ ਵੱਧਣ ਦੇ ਲੱਛਣ
ਸਾਹ ਫੁੱਲਣਾ: ਜੇ ਥੋੜ੍ਹਾ ਜਿਹਾ ਚੱਲਣ ‘ਤੇ ਵੀ ਤੁਹਾਡੀ ਸਾਹ ਫੁੱਲ ਜਾਂਦਾ ਹੈ ਜਾਂ ਤੁਹਾਨੂੰ ਥਕਾਵਟ ਹੋਣ ਲੱਗਦੀ ਹੈ ਤਾਂ ਇਹ ਸਰੀਰ ‘ਚ ਕੋਲੇਸਟ੍ਰੋਲ ਲੈਵਲ ਵਧਣ ਦਾ ਸੰਕੇਤ ਹੈ। ਕੋਲੈਸਟ੍ਰੋਲ ਵਧਣ ਦੇ ਕਾਰਨ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਤੁਸੀਂ ਜ਼ਿਆਦਾ ਕੰਮ ਕੀਤੇ ਬਿਨਾਂ ਥਕਾਵਟ ਮਹਿਸੂਸ ਕਰਨ ਲੱਗਦੇ ਹਨ। ਅਜਿਹੇ ‘ਚ ਤੁਹਾਨੂੰ ਬਿਨਾਂ ਦੇਰੀ ਕੀਤੇ ਡਾਕਟਰ ਦਾ ਚੈਕਅਪ ਕਰਵਾਉਣਾ ਚਾਹੀਦਾ ਹੈ। ਕਿਸੀ ਗੱਲ ਦੀ ਟੈਂਸ਼ਨ ਹੋਣ ‘ਤੇ ਤੁਹਾਨੂੰ ਬੇਚੈਨੀ ਹੋਵੇ ਤਾਂ ਇਹ ਜ਼ਰੂਰੀ ਹੈ। ਪਰ ਜੇ ਤੁਹਾਨੂੰ ਬਿਨੀ ਕਿਸੀ ਗੱਲ ਦੇ ਬੇਚੈਨੀ ਹੋਵੇ ਅਤੇ ਸਰੀਰ ‘ਚ ਥਕਾਵਟ ਜਿਹੀ ਮਹਿਸੂਸ ਹੋਣ ਲੱਗਦੀ ਹੈ ਤਾਂ ਇਹ ਵਧੇ ਹੋਏ ਕੋਲੈਸਟਰੋਲ ਦੀ ਨਿਸ਼ਾਨੀ ਹੋ ਸਕਦੀ ਹੈ। ਬੇਚੈਨੀ ਅਤੇ ਕਮਜ਼ੋਰੀ ਇਸ ਲਈ ਵੀ ਹੁੰਦੇ ਹਨ ਕਿਉਂਕਿ ਅਜਿਹੇ ‘ਚ ਦਿਲ ਨੂੰ ਲੋੜੀਂਦਾ ਮਾਤਰਾ ‘ਚ ਖੂਨ ਨਹੀਂ ਮਿਲ ਪਾਉਂਦਾ ਇਸੇ ਕਰਕੇ ਤੁਹਾਨੂੰ ਪਸੀਨਾ ਜਾਂ ਬੇਚੈਨੀ ਹੋਣ ਲੱਗਦੀ ਹੈ।
ਬਹੁਤ ਜ਼ਿਆਦਾ ਪਸੀਨਾ ਆਉਣਾ: ਗਰਮੀਆਂ ਆਉਂਦੇ ਹੀ ਪਸੀਨਾ ਆਉਣ ਲੱਗਦਾ ਹੈ ਪਰ ਇਹ ਆਮ ਗੱਲ ਹੈ ਪਰ ਬਹੁਤ ਜ਼ਿਆਦਾ ਪਸੀਨਾ ਆਉਣਾ ਤੁਹਾਡੇ ਸਰੀਰ ਲਈ ਚੰਗਾ ਨਹੀਂ ਹੈ। ਜੇ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਪਸੀਨਾ ਆ ਰਿਹਾ ਹੈ ਤਾਂ ਇਹ ਤੁਹਾਡੇ ਲਈ ਬਹੁਤ ਗੰਭੀਰ ਸੰਕੇਤ ਹੋ ਸਕਦਾ ਹੈ। ਇਸ ਲਈ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਜੇ ਤੁਹਾਡੀ ਪਿੱਠ, ਗੋਡਿਆਂ, ਕਮਰ ਜਾਂ ਜੋੜਾਂ ‘ਚ ਅਚਾਨਕ ਦਰਦ ਰਹਿਣ ਲੱਗੇ ਤਾਂ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੋਲੈਸਟ੍ਰੋਲ ਲੈਵਲ ‘ਚ ਬਹੁਤ ਵੱਧ ਗਿਆ ਹੈ। ਜੇ ਵੇਖਿਆ ਜਾਵੇ ਤਾਂ ਅੱਜ ਕੱਲ ਲੋਕਾਂ ਨੂੰ ਕਮਰ ‘ਚ ਬਹੁਤ ਦਰਦ ਰਹਿੰਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ ਪਰ ਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਖ਼ਰਾਬ ਹੋ ਸਕਦਾ ਹੈ। ਉੱਥੇ ਹੀ ਜੇ ਤੁਹਾਡੇ ਜਬਾੜੇ ਅਤੇ ਸੀਨੇ ਦੇ ਹੇਠਲੇ ਹਿੱਸੇ ‘ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਜੇ ਤੁਹਾਨੂੰ ਗਰਦਨ ‘ਚ ਦਰਦ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਝਨਝਨਾਹਟ ਮਹਿਸੂਸ ਹੋਣਾ: ਕੀ ਤੁਹਾਨੂੰ ਵੀ ਆਪਣੇ ਹੱਥਾਂ ਜਾਂ ਪੈਰਾਂ ‘ਚ ਝਨਝਨਾਹਟ ਜਿਹੀ ਮਹਿਸੂਸ ਹੁੰਦੀ ਹੈ ਜਾਂ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਤੁਹਾਡੇ ਹੱਥਾਂ ‘ਚ ਕੀੜੀਆਂ ਘੁੰਮ ਰਹੀਆਂ ਹਨ। ਜਾਂ ਫ਼ਿਰ ਤੁਹਾਡੇ ਹੱਥ-ਪੈਰ ਸੌਂ ਰਹੇ ਹਨ ਤਾਂ ਤੁਸੀਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਬਲਕਿ ਇਹ ਵਧ ਰਹੇ ਕੋਲੇਸਟ੍ਰੋਲ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਸਮੇਂ ਸਿਰ ਤੁਸੀਂ ਜਾਂਚ ਕਰਵਾਓ। ਇਸ ਦਾ ਇਕ ਹੋਰ ਲੱਛਣ ਵੀ ਹੈ ਪੀਲੇ ਧੱਫੜ। ਜੇ ਤੁਹਾਡੀ ਅੱਖਾਂ ‘ਦੇ ਉੱਪਰ ਪੀਲੇ ਧੱਫੜ ਹੋ ਰਹੇ ਹਨ ਹਨ ਤਾਂ ਇਹ ਵਧੇ ਹੋਏ ਕੋਲੇਸਟ੍ਰੋਲ ਦੀ ਨਿਸ਼ਾਨੀ ਵੀ ਹੋ ਸਕਦੀ ਹੈ।
ਸਿਰਦਰਦ: ਅੱਜ ਕੱਲ ਲੋਕਾਂ ‘ਚ ਸਿਰ ਦਰਦ ਦੀ ਸਮੱਸਿਆ ਆਮ ਹੈ ਪਰ ਲਗਾਤਾਰ ਸਿਰ ਦਰਦ ਹਾਈ ਕੋਲੇਸਟ੍ਰੋਲ ਦੀ ਨਿਸ਼ਾਨੀ ਹੋ ਸਕਦਾ ਹੈ। ਜਦੋਂ ਤੁਹਾਡੇ ਖੂਨ ‘ਚ ਕੋਲੇਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ ਦਿਮਾਗ ‘ਚ ਖੂਨ ਦੀ ਸਪਲਾਈ ਉਪਲਬਧ ਨਹੀਂ ਹੋ ਪਾਉਂਦੀ। ਇਸ ਦੇ ਕਾਰਨ ਤੁਹਾਡੇ ਸਿਰ ‘ਚ ਤੇਜ਼ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਤੁਹਾਡਾ ਭਾਰ ਲਗਾਤਾਰ ਜਾਂ ਅਚਾਨਕ ਵਧ ਰਿਹਾ ਹੈ ਜਾਂ ਜੇ ਤੁਸੀਂ ਭਾਰੀ ਮਹਿਸੂਸ ਕਰ ਰਹੇ ਹੋ ਤਾਂ ਇਹ ਕੋਲੇਸਟ੍ਰੋਲ ਦੇ ਵਾਧੇ ਦਾ ਵੀ ਕਾਰਨ ਹੋ ਸਕਦਾ ਹੈ। ਇਸ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਆਪਣਾ ਚੈੱਕਅਪ ਕਰਵਾਓ। ਇਸ ਤੋਂ ਇਲਾਵਾ ਜਿਵੇਂ ਕਿ ਅੱਜਕੱਲ੍ਹ ਕੋਲੈਸਟ੍ਰੋਲ ਦੇ ਕੇਸ ਵੱਧ ਰਹੇ ਹਨ ਉਸ ਅਨੁਸਾਰ ਤੁਹਾਨੂੰ 20 ਸਾਲਾਂ ਦੀ ਉਮਰ ‘ਚ ਜਾਂਚ ਕਰਵਾਉਣੀ ਚਾਹੀਦੀ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਭਵਿੱਖ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।