2nd odi india women won : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੂਜੇ ਵਨਡੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ 5 ਮੈਚਾਂ ਦੀ ਵਨਡੇ ਸੀਰੀਜ਼ ‘ਚ 1-1 ਦੀ ਬਰਾਬਰੀ ਕਰ ਲਈ ਹੈ। ਝੂਲਨ ਗੋਸਵਾਮੀ (4 ਵਿਕਟਾਂ) ਤੋਂ ਬਾਅਦ ਸਮ੍ਰਿਤੀ ਮੰਧਾਨਾ (ਨਾਬਾਦ 80) ਦਾ ਭਾਰਤ ਦੀ ਜਿੱਤ ਲਈ ਮਹੱਤਵਪੂਰਨ ਯੋਗਦਾਨ ਰਿਹਾ ਹੈ। ਲਖਨਊ ਵਿੱਚ ਮੰਗਲਵਾਰ ਨੂੰ ਦੱਖਣੀ ਅਫਰੀਕਾ ਨੇ ਭਾਰਤ ਦੇ ਸਾਹਮਣੇ 158 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤ ਨੇ 28.4 ਓਵਰਾਂ ਵਿੱਚ ਇੱਕ ਵਿਕਟ (160/1) ਗੁਆ ਕੇ ਹਾਸਿਲ ਕਰ ਲਿਆ। ਜਦਕਿ ਭਾਰਤ ਪਹਿਲੇ ਵਨਡੇ ਮੈਚ ਵਿੱਚ 8 ਵਿਕਟਾਂ ਨਾਲ ਹਾਰ ਗਿਆ ਸੀ। ਦੋਵਾਂ ਟੀਮਾਂ ਵਿਚਾਲੇ ਤੀਜਾ ਵਨਡੇ ਸ਼ੁੱਕਰਵਾਰ ਨੂੰ ਇਸ ਮੈਦਾਨ ‘ਤੇ ਹੀ ਖੇਡਿਆ ਜਾਵੇਗਾ।
ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ ‘ਤੇ ਦੱਖਣੀ ਅਫਰੀਕਾ ਨੇ ਨਿਯਮਤ ਅੰਤਰਾਲਾਂ ਤੇ ਵਿਕਟਾਂ ਗੁਆ ਦਿੱਤੀਆਂ। ਦੱਖਣੀ ਅਫਰੀਕਾ ਦੀ ਪੂਰੀ ਟੀਮ 41 ਓਵਰਾਂ ਵਿੱਚ 157 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਅਸਾਨੀ ਨਾਲ ਇਸ ਮੈਚ ਨੂੰ ਜਿੱਤ ਲਿਆ।
ਇਹ ਵੀ ਦੇਖੋ : ਲੋਕ ਸਭਾ ‘ਚ ਹਰਸਿਮਰਤ ਬਾਦਲ ਨੇ ਉਧੇੜੀ ਮੋਦੀ ਸਰਕਾਰ , FCI ਦੀਆਂ ਉੱਡਦੀਆਂ ਧੱਜੀਆਂ Live !