Maha Shivratri fast tips: ਮਹਾਸ਼ਿਵਰਾਤਰੀ ਦੇ ਦਿਨ ਲੋਕ ਆਪਣੀ-ਆਪਣੀ ਸ਼ਰਧਾ ਦੇ ਅਨੁਸਾਰ ਵਰਤ ਰੱਖਦੇ ਹਨ। ਕੋਈ ਫ਼ਲ ਤਾਂ ਕੁੱਝ ਸ਼ਰਧਾਲੂ ਸਿਰਫ ਪਾਣੀ ਪੀ ਕੇ ਹੀ ਵਰਤ ਰੱਖਦੇ ਹਨ। ਪਰ ਵਰਤ-ਵਰਤ ਦੇ ਨਾਲ-ਨਾਲ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰਨਾ ਸਹੀ ਨਹੀਂ ਹੈ। ਮਾਹਰਾਂ ਦੇ ਅਨੁਸਾਰ ਵਰਤ ਰੱਖਣਾ ਸਿਹਤ ਲਈ ਚੰਗਾ ਹੈ ਪਰ ਸਹੀ ਢੰਗ ਨਾਲ। ਆਓ ਅੱਜ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਸ ਨਾਲ ਤੁਸੀਂ ਵਰਤ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ।
- ਸ਼ਿਵਰਾਤਰੀ ਦਾ ਵਰਤ ਫਲਦਾਇਕ ਹੁੰਦਾ ਹੈ ਇਸ ਲਈ ਸਾਰਾ ਦਿਨ ਭੁੱਖਾ ਰਹਿਣ ਤੋਂ ਬਚੋ। ਦਿਨ ‘ਚ ਫਲ ਜਾਂ ਡ੍ਰਾਈ ਫਰੂਟਸ ਖਾਂਦੇ ਰਹੋ। ਵਰਤ ‘ਚ ਤੁਸੀਂ ਭੋਜਨ ਨਹੀਂ ਖਾ ਸਕਦੇ ਪਰ ਸਵੇਰੇ ਦੁੱਧ ਜਾਂ ਫਲਾਂ ਦਾ ਜੂਸ ਜ਼ਰੂਰ ਪੀਓ ਤਾਂ ਜੋ ਤੁਹਾਡਾ ਪੇਟ ਦਿਨ ਭਰ ਭਰਿਆ ਰਹੇ। ਭੁੱਖੇ ਪੇਟ ਰਹਿਣ ਨਾਲ ਸਰੀਰ ਥੱਕਿਆ, ਸਿਰ ‘ਚ ਭਾਰੀਪਣ ਅਤੇ ਜੀ ਘਬਰਾਹਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਦਿਨ ‘ਚ ਘੱਟੋ-ਘੱਟ 8-9 ਗਲਾਸ ਪਾਣੀ ਪੀਓ। ਇਸ ਨਾਲ ਮੈਟਾਬੋਲਿਜ਼ਮ ਵੀ ਬੂਸਟ ਹੋਵੇਗਾ ਅਤੇ ਦਿਨ ਭਰ ਸਰੀਰ ‘ਚ ਐਨਰਜ਼ੀ ਰਹੇਗੀ।
- ਜ਼ਿਆਦਾ ਕਸਰਤ ਕਰਨਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ ਇਸ ਲਈ ਸਵੇਰੇ ਹੀ ਯੋਗਾ ਜਾਂ ਹਲਕੀ ਕਸਰਤ ਕਰੋ। ਸ਼ਰਧਾਲੂਆਂ ਨੂੰ ਵਰਤ ਰੱਖਣ ਤੋਂ ਪਹਿਲਾਂ ਆਪਣੇ ਆਪ ਨੂੰ ਮੈਂਟਲੀ ਤਿਆਰ ਕਰ ਲੈਣਾ ਚਾਹੀਦਾ ਹੈ।
ਵਰਤ ਦੌਰਾਨ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ?
ਕੁੱਝ ਨਾ ਕੁੱਝ ਖਾਂਦੇ ਰਹੋ: ਜੇ ਤੁਸੀਂ ਸ਼ੂਗਰ, ਅਸਥਮਾ ਦੇ ਮਰੀਜ਼ ਜਾਂ ਗਰਭਵਤੀ ਹੋ ਤਾਂ ਹਰ 2 ਘੰਟਿਆਂ ਬਾਅਦ ਜ਼ਰੂਰ ਕੁਝ ਨਾ ਕੁਝ ਖਾਓ। ਵਰਤ ਦੇ ਦੌਰਾਨ ਸੰਤਰਾ, ਖੀਰਾ, ਪਪੀਤਾ, ਸੇਬ ਖਾਓ। ਤਾਂ ਕਿ ਬਲੱਡ ਪ੍ਰੈਸ਼ਰ ਨਾਰਮਲ ਰਹੇ। ਤੁਸੀਂ ਮਿੱਠਾ ਵੀ ਖਾ ਸਕਦੇ ਹੋ। ਕਿਸੇ ਵੀ ਫਲ ਦੀ ਖੀਰ ਜਿਵੇਂ ਗਾਜਰ ਜਾਂ ਲੌਕੀ ਦੀ ਖੀਰ ਵੀ ਖਾਧੀ ਜਾ ਸਕਦੀ ਹੈ। ਜੇ ਤੁਸੀਂ ਥੱਕੇ ਜਾਂ ਕਮਜ਼ੋਰ ਮਹਿਸੂਸ ਕਰਦੇ ਹੋ ਤਾਂ ਚਾਹ ਦੀ ਬਜਾਏ ਫਲਾਂ ਦਾ ਜੂਸ ਪੀਓ। ਖਾਲੀ ਪੇਟ ਚਾਹ ਚਾਹ ਪੀਣਾ ਗੈਸਟਰਿਕ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਜੇ ਤੁਸੀਂ ਚਾਹੋ ਤੁਸੀਂ ਦਿਨ ‘ਚ ਇਕ ਵਾਰ ਚਾਹ ਪੀ ਸਕਦੇ ਹੋ। ਐਂਟੀ ਆਕਸੀਡੈਂਟਸ, ਅਮੀਨੋ ਐਸਿਡ, ਵਿਟਾਮਿਨ, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਨਾਰੀਅਲ ਪਾਣੀ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੋਵੇਗਾ।
ਮਖਾਣੇ ਖਾਣ ਨਾਲ ਮਿਲਦਾ ਹੈ ਫ਼ਾਇਦਾ: ਮਹਾਸ਼ਿਵਰਾਤਰੀ ਦੇ ਵਰਤ ‘ਚ ਮਖਾਣੇ ਖਾ ਸਕਦੇ ਹੋ ਇਸ ਲਈ ਇਸ ਨੂੰ ਦੁੱਧ ਦੇ ਨਾਲ ਜਾਂ ਇਸਦੀ ਖੀਰ ਬਣਾ ਕੇ ਖਾਓ। ਤੁਸੀਂ ਇਸ ਨੂੰ ਘਿਓ ‘ਚ ਫ੍ਰਾਈ ਕਰਕੇ ਵੀ ਖਾ ਸਕਦੇ ਹੋ। ਪ੍ਰੋਟੀਨ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਮਖਾਣੇ ਸਿਹਤ ਲਈ ਚੰਗੇ ਹੁੰਦੇ ਹਨ। ਸ਼ਿਵਰਾਤਰੀ ਦੇ ਦਿਨ ਪ੍ਰਸ਼ਾਦ ਰੂਪ ‘ਚ ਠੰਡਾਈ ‘ਚ ਭੰਗ ਮਿਲਾਕੇ ਵੀ ਪੀਂਦੇ ਹਨ ਪਰ ਵਰਤ ‘ਚ ਠੰਡਾਈ ਬਿਨ੍ਹਾਂ ਭੰਗ ਦੇ ਹੀ ਪੀਓ। ਦੁੱਧ ਤੋਂ ਬਣੀ ਠੰਡਾਈ ‘ਚ ਕੈਲਸ਼ੀਅਮ ਅਤੇ ਪ੍ਰੋਟੀਨ ਹੁੰਦਾ ਹੈ ਜੋ ਪੇਟ ਨੂੰ ਤੰਦਰੁਸਤ ਰੱਖਦਾ ਹੈ ਅਤੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਦਾ ਹੈ। ਸਿਹਤਮੰਦ ਰਹਿਣ ਲਈ ਤੁਸੀਂ ਡ੍ਰਾਈ ਫਰੂਟਸ ਦਾ ਸੇਵਨ ਕਰ ਸਕਦੇ ਹੋ। ਇਸ ਦੇ ਨਾਲ ਇਹ ਦਿਮਾਗ ਨੂੰ ਐਂਰਜੈਟਿਕ ਰੱਖਣ ਦੇ ਨਾਲ-ਨਾਲ ਤੁਹਾਡੇ ਪੇਟ ਦਾ ਵੀ ਖ਼ਿਆਲ ਰੱਖਦਾ ਹੈ।