Headache types: ਦਿਨ ਭਰ ਕੰਮ ਕਰਨ ਤੋਂ ਬਾਅਦ 90% ਭਾਰਤੀ ਸਿਰਦਰਦ ਦੀ ਸਮੱਸਿਆ ਨਾਲ ਘਿਰੇ ਰਹਿੰਦ ਹਨ ਪਰ ਕਈ ਵਾਰ ਸਿਰ ਦਰਦ ਦਾ ਕਾਰਨ ਕੁਝ ਹੋਰ ਵੀ ਹੋ ਸਕਦਾ ਹੈ। ਅਕਸਰ ਲੋਕ ਲਗਾਤਾਰ ਹੋਣ ਵਾਲੇ ਸਿਰਦਰਦ ਨੂੰ ਮਾਈਗਰੇਨ ਸਮਝਣ ਦੀ ਭੁੱਲ ਕਰ ਦਿੰਦੇ ਹਨ ਪਰ ਤੁਹਾਨੂੰ ਦੱਸ ਦਈਏ ਸਿਰ ਦਰਦ ਇੱਕ ਨਹੀਂ ਬਲਕਿ ਕਈ ਤਰ੍ਹਾਂ ਦਾ ਹੁੰਦਾ ਹੈ।
ਸਭ ਤੋਂ ਪਹਿਲਾਂ ਜਾਣੋ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਸਿਰਦਰਦ ?
ਮਾਈਗਰੇਨ ਅਤੇ ਸਾਈਨਸ ਸਿਰ ਦਰਦ: ਪਹਿਲੇ ਸਿਰਦਰਦ ਨੂੰ ਲੋਕ ਮਾਈਗਰੇਨ ਦੇ ਨਾਮ ਨਾਲ ਵੀ ਜਾਣਦੇ ਹਨ ਜਿਸ ਕਾਰਨ ਸਿਰ ਦੇ ਵਿੱਚੋਂ-ਵਿੱਚ ਅੱਧੇ ਹਿੱਸੇ ‘ਚ ਦਰਦ ਹੁੰਦਾ ਹੈ। ਇਹ ਦਰਦ 72 ਘੰਟਿਆਂ ਤੱਕ ਬਣਿਆ ਰਹਿ ਸਕਦਾ ਹੈ। ਦੂਜੇ ਪਾਸੇ ਸਾਈਨਸ ਦਾ ਸਿਰ ਦਰਦ ਸਰਦੀ-ਜ਼ੁਕਾਮ ਕਾਰਨ ਹੁੰਦਾ ਹੈ ਜਿਸ ‘ਚ ਅੱਧੇ ਸਿਰ, ਪਲਕਾਂ ਦੇ ਉੱਪਰ ਕਦੇ-ਕਦੇ ਦਰਦ ਹੁੰਦਾ ਹੈ। ਨਾਲ ਹੀ ਇਸ ‘ਚ ਚਿਹਰੇ ‘ਤੇ ਸੋਜ ਵੀ ਆ ਜਾਂਦੀ ਹੈ ਹਿਸਟਾਮਿਨ ਸਿਰਦਰਦ ਯਾਨਿ ਕਲੱਸਟਰ ਸਿਰ ਦਰਦ ਗੁੱਛੇ ਦੇ ਰੂਪ ‘ਚ ਹੁੰਦਾ ਹੈ ਜੋ ਕਈ ਮਹੀਨੇ ਜਾਂ ਕੁਝ ਘੰਟਿਆਂ ਦਾ ਹੋ ਸਕਦਾ ਹੈ। ਇਹ ਜਿਆਦਾਤਰ 30-40 ਸਾਲ ਦੀ ਉਮਰ ਦੀਆਂ ਔਰਤਾਂ ਅਤੇ ਨੌਜਵਾਨਾਂ ‘ਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਜਿਸ ‘ਚ ਹਲਕਿ ਚੁਭਣ, ਕੰਨਪੱਟੀ ਜਾਂ ਅੱਖਾਂ ਦੇ ਦੁਆਲੇ ਤੇਜ਼ ਦਰਦ, ਹੰਝੂ ਆਉਣੇ, ਪਲਕਾਂ ਦਾ ਝੁਕ ਜਾਣਾ ਜਾਂ ਨੱਕ ਜੰਮਣ ਵਰਗੇ ਲੱਛਣ ਦਿਖਾਈ ਦਿੰਦੇ ਹਨ।
ਟੈਂਸ਼ਨ ਵਾਲਾ ਸਿਰਦਰਦ: ਕੰਮ ਜਾਂ ਕਿਸੀ ਵੀ ਚੀਜ਼ ਦੀ ਚਿੰਤਾ ‘ਚ ਡੁੱਬੇ ਰਹਿੰਦੇ ਹੋ ਤਾਂ ਉਸ ਦੇ ਕਾਰਨ ਵੀ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਕਾਰਨ ਤੁਸੀਂ ਡਿਪ੍ਰੈਸ਼ਨ ਜਾਂ ਚਿੰਤਾ ‘ਚ ਵੀ ਜਾ ਸਕਦੇ ਹੋ। ਐਕਸ਼ਰਨਲ ਸਿਰਦਰਦ ਇੱਕ ਅਜਿਹਾ ਸਿਰ ਦਰਦ ਹੁੰਦਾ ਹੈ ਜੋ ਕੋਈ ਕੰਮ ਦੀ ਸ਼ੁਰੂਆਤ ਜਾਂ ਖ਼ਤਮ ਹੋਣ ਤੋਂ ਬਾਅਦ ਹੁੰਦਾ ਹੈ ਜਿਵੇਂ ਕਿ ਕਸਰਤ, ਦਫਤਰ ਦੇ ਕੰਮ ਤੋਂ ਪਹਿਲਾਂ ਜਾਂ ਬਾਅਦ ‘ਚ। ਖੋਜ ਦੇ ਅਨੁਸਾਰ ਅਜਿਹਾ ਸਿਰ ਦਰਦ ਆਮ ਤੌਰ ‘ਤੇ ਆਪਣੇ ਆਪ 5 ਮਿੰਟਾਂ ‘ਚ ਠੀਕ ਹੋ ਜਾਂਦਾ ਹੈ ਪਰ ਬਹੁਤ ਹੀ ਦੁਰਲੱਭ ਅਵਸਥਾ ‘ਚ ਇਹ 3 ਦਿਨਾਂ ਤੱਕ ਵੀ ਰਹਿ ਸਕਦਾ ਹੈ। ਹਾਲਾਂਕਿ ਅਜਿਹੇ ਕੇਸ ਘੱਟ ਹੀ ਦੇਖਣ ਨੂੰ ਮਿਲਦੇ ਹਨ ਅਤੇ ਇਹ 6 ਮਹੀਨਿਆਂ ‘ਚ ਠੀਕ ਵੀ ਹੋ ਜਾਂਦਾ ਹੈ। ਕੋਈ ਵੀ ਬਿਮਾਰੀ ਜਿਵੇਂ ਕਿ ਇਨਫੈਕਸ਼ਨ, ਮਾਨਸਿਕ ਬਿਮਾਰੀ, ਅਧਰੰਗ, ਹਾਈ ਬਲੱਡ ਪ੍ਰੈਸ਼ਰ, ਸਿਰ ਦੀ ਸੱਟ, ਅਲਜ਼ਾਈਮਰ, ਬ੍ਰੇਨ ਟੈਮਰੇਜ ਜਾਂ ਟਿਊਮਰ ਡਰ ਕਾਰਨ ਵੀ ਸਿਰ ‘ਚ ਤੇਜ ਅਤੇ ਅਸਹਿ ਦਰਦ ਹੋ ਸਕਦੀ ਹੈ। ਇਹ ਸੈਕੰਡਰੀ ਹੈਡੈਕ ਦੀ ਸ਼੍ਰੇਣੀ ‘ਚ ਜਾਂਦਾ ਹੈ।
ਇਨ੍ਹਾਂ ਕਾਰਨਾਂ ਕਰਕੇ ਵੀ ਹੁੰਦਾ ਹੈ ਸਿਰਦਰਦ
- ਹੈਂਗਓਵਰ, ਹਵਾਈ ਜਹਾਜ਼ ‘ਚ ਸਫ਼ਰ, ਜ਼ਿਆਦਾ ਗਰਮੀ, ਕਸਰਤ ਕਰਨ ਕਾਰਨ ਵੀ ਸਿਰਦਰਦ ਹੋ ਸਕਦਾ ਹੈ। ਇਸਦੇ ਕਾਰਨ ਦਿਮਾਗ ‘ਚ ਗਲੂਕੋਜ਼ ਲੈਵਲ ਘੱਟ ਜਾਂਦਾ ਹੈ ਜਿਸ ਨਾਲ ਸਿਰਦਰਦ ਹੁੰਦਾ ਹੈ।
- ਦੰਦਾਂ ‘ਚ ਦਰਦ, ਨੀਂਦ ਨਾ ਆਉਣਾ, ਥਕਾਵਟ, ਮੌਸਮ ‘ਚ ਬਦਲਾਅ, ਕੁਝ ਦਵਾਈਆਂ, ਬਹੁਤ ਜ਼ਿਆਦਾ ਜ਼ੁਕਾਮ, ਤੰਬਾਕੂਨੋਸ਼ੀ ਅਤੇ ਸ਼ਰਾਬ ਪੀਣ ਨਾਲ ਵੀ ਸਿਰ ਦਰਦ ਹੋ ਸਕਦਾ ਹੈ।
- ਅਚਾਨਕ ਚਸ਼ਮੇ ਦਾ ਨੰਬਰ ਵੱਧ ਗਿਆ ਹੈ ਤਾਂ ਵੀ ਸਿਰਦਰਦ ਦਾ ਕਾਰਨ ਬਣ ਸਕਦਾ ਹੈ। ਅਜਿਹੇ ‘ਚ ਤੁਹਾਨੂੰ ਅੱਖਾਂ ਦੇ ਮਾਹਰ ਤੋਂ ਜਾਂਚ ਕਰਵਾ ਲੈਣੀ ਚਾਹੀਦੀ ਹੈ।
- ਜੇ ਤੁਸੀਂ ਬਹੁਤ ਜ਼ਿਆਦਾ ਡਾਈਟਿੰਗ ਕਰਦੇ ਹੋ ਜਾਂ ਵਰਤ ਰੱਖਦੇ ਹੋ ਤਾਂ ਅਜਿਹੇ ਲੋਕ ਵੀ ਸਿਰ ਦਰਦ ਦੀ ਸਮੱਸਿਆ ਨਾਲ ਘਿਰੇ ਰਹਿੰਦੇ ਹਨ।
- ਕਈ ਘੰਟੇ ਕੰਪਿਊਟਰ, ਮੋਬਾਈਲ ਜਾਂ ਟੀ ਵੀ ਦੇ ਸਾਹਮਣੇ ਬੈਠੇ ਰਹਿਣ ਵਾਲੇ ਬੱਚੇ ਅਤੇ ਬਾਲਗ ਵੀ ਸਿਰਦਰਦ ਦਾ ਸ਼ਿਕਾਰ ਹੋ ਸਕਦੇ ਹਨ।
ਸਿਰਦਰਦ ਤੋਂ ਛੁਟਕਾਰਾ ਪਾਉਣ ਦਾ ਘਰੇਲੂ ਨੁਸਖ਼ਾ: ਹਲਕੇ ਗੁਣਗੁਣੇ ਜੈਤੂਨ, ਆਰੰਡੀ ਜਾਂ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਵੀ ਸਿਰਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਜੈਤੂਨ ਦੇ ਤੇਲ ਨੂੰ ਡਾਇਟ ਦਾ ਹਿੱਸਾ ਬਣਾਓ। ਇਸਦੇ ਲਈ ਤੁਸੀਂ ਪੈਰਾਂ ਦੀਆਂ ਤਲੀਆਂ ਦੀ ਮਾਲਸ਼ ਵੀ ਕਰ ਸਕਦੇ ਹੋ। ਅਚਾਨਕ ਸਿਰ ਦਰਦ ਹੋ ਜਾਵੇ ਜਾਂ ਇਸ ਦੇ ਨਾਲ ਬੁਖਾਰ, ਗਰਦਨ, ਸਰੀਰ ‘ਚ ਦਰਦ, ਸਕਿਨ ‘ਤੇ ਪੈ ਜਾਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਜੇ ਉਮਰ 50 ਸਾਲ ਤੋਂ ਵੱਧ ਹੈ ਅਤੇ ਅਚਾਨਕ ਸਿਰਦਰਦ ਸ਼ੁਰੂ ਹੋ ਗਿਆ ਹੈ ਤਾਂ ਮਾਹਰਾਂ ਨਾਲ ਸਲਾਹ ਕਰੋ। ਜ਼ਿਆਦਾਤਰ ਲੋਕ ਬਿਨਾਂ ਡਾਕਟਰੀ ਸਲਾਹ ਦੇ ਗੋਲੀਆਂ ਖਾਂ ਲੈਂਦੇ ਹਨ ਜੋ ਕਿ ਸਹੀ ਨਹੀਂ। ਹਾਂ ਨਾਰਮਲ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ ਕਿਉਂਕਿ ਇਸ ਨਾਲ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ।