E sreedharan resigned : ਈ. ਸ਼੍ਰੀਧਰਨ, ‘ਮੈਟਰੋ ਮੈਨ’ ਜਿਨ੍ਹਾਂ ਨੇ ਦਿੱਲੀ ਮੈਟਰੋ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਿਆ ਹੈ, ਉਨ੍ਹਾਂ ਨੇ ਹੁਣ ਰਾਜਨੀਤੀ ਵੱਲ ਰੁੱਖ ਕਰ ਲਿਆ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਹੁਣ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਦੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਈ. ਸ਼੍ਰੀਧਰਨ 2012 ਤੋਂ ਇਸ ਅਹੁਦੇ ‘ਤੇ ਸਨ। ਕੇਰਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈ. ਸ਼੍ਰੀਧਰਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ, ਅਜਿਹੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੂੰ ਕੇਰਲ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਉਨ੍ਹਾਂ ਨੇ ਆਪਣੇ ਪੇਸ਼ੇਵਰ ਕੰਮ ਤੋਂ ਕੁੱਝ ਦੂਰੀ ਬਣਾ ਲਈ ਹੈ।
DMRC ਵੱਲੋਂ ਦਿੱਤੇ ਬਿਆਨ ਅਨੁਸਾਰ, “ਈ. ਸ੍ਰੀਧਰਨ ਨੇ ਆਪਣਾ ਅਸਤੀਫਾ ਸੌਂਪਿਆ ਹੈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਈ. ਸ਼੍ਰੀਧਰਨ 1 ਜਨਵਰੀ, 2012 ਤੋਂ DMRC ਦੇ ਪ੍ਰਮੁੱਖ ਸਲਾਹਕਾਰ ਵਜੋਂ ਕੰਮ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ 88 ਸਾਲਾ ਈ. ਸ਼੍ਰੀਧਰਨ ਨੇ 1954 ਵਿੱਚ ਇੱਕ ਸਹਾਇਕ ਇੰਜੀਨੀਅਰ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਭਾਰਤੀ ਰੇਲਵੇ ਵਿੱਚ ਕੀਤੀ ਸੀ। ਸਾਲ 1970 ‘ਚ ਉਨ੍ਹਾਂ ਨੂੰ ਕੋਲਕਾਤਾ ਮੈਟਰੋ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਤੋਂ ਬਾਅਦ, ਸ੍ਰੀਧਰਨ ਨੇ ਕੋਂਕਣ ਰੇਲਵੇ ਦਾ ਕੰਮ ਪੂਰਾ ਕੀਤਾ। ਸਾਲ 1995 ‘ਚ ਜਦੋਂ ਦਿੱਲੀ ਮੈਟਰੋ ਦਾ ਸੁਪਨਾ ਦੇਖਿਆ ਜਾਣ ਲੱਗਾ, ਤਾਂ ਸ੍ਰੀਧਰਨ ਨੇ ਇਸ ਸੁਪਨੇ ਨੂੰ ਡੀਐਮਆਰਸੀ ਨਾਲ ਮਿਲ ਕੇ ਪੂਰਾ ਕੀਤਾ।
ਦਿੱਲੀ ਮੈਟਰੋ ਤੋਂ ਇਲਾਵਾ, ਈ ਸ਼੍ਰੀਧਰਨ ਨੇ ਅੱਜ ਉਨ੍ਹਾਂ ਸਾਰੇ ਮਹਾਨਗਰਾਂ ‘ਚ ਮੈਟਰੋ ਵਿੱਚ ਯੋਗਦਾਨ ਪਾਇਆ ਹੈ ਜੋ ਅੱਜ ਚੱਲ ਰਹੀਆਂ ਹਨ ਜਾਂ ਦੇਸ਼ ਵਿੱਚ ਬਣ ਰਹੀਆਂ ਹਨ। ਇਸ ਸਾਲ ਫਰਵਰੀ ਵਿੱਚ ਸ੍ਰੀਧਰਨ ਭਾਜਪਾ ‘ਚ ਸ਼ਾਮਿਲ ਹੋਏ ਹਨ, ਪਹਿਲਾ ਖਬਰ ਆਈ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਗਿਆ ਹੈ। ਪਰ ਬਾਅਦ ‘ਚ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਹੈ।