Weight Loss method: ਵਧਦਾ ਵਜ਼ਨ ਅੱਜ ਕੱਲ ਹਰ 3 ਵਿਅਕਤੀਆਂ ਦੀ ਸਮੱਸਿਆ ਬਣ ਗਿਆ ਹੈ ਜਿਸ ਨੂੰ ਕੰਟਰੋਲ ਲਈ ਲੋਕ ਪਤਾ ਨਹੀਂ ਕਿਹੜੇ-ਕਿਹੜੇ ਤਰੀਕੇ ਅਜ਼ਮਾਉਂਦੇ ਹਨ। ਵੇਟ ਲੂਜ਼ ਲਈ ਡਾਇਟਿੰਗ, ਕਸਰਤ, Intermittent fasting, ਰਨਿੰਗ ਦਾ ਸਹਾਰਾ ਲੈਂਦੇ ਹਨ ਪਰ ਭਾਰ ਘਟਾਉਣ ਦੇ ਕੁਝ ਤਰੀਕੇ ਤੁਹਾਡੇ ਦਿਲ ਦੀ ਸਿਹਤ ‘ਤੇ ਭਾਰੀ ਪੈ ਸਕਦੇ ਹਨ। ਜੀ ਹਾਂ, ਭਾਰ ਘਟਾਉਣ ਦੇ ਮਾਮਲੇ ‘ਚ ਤੁਸੀਂ ਕੁਝ ਅਜਿਹੀਆਂ ਗ਼ਲਤੀਆਂ ਕਰ ਬੈਠਦੇ ਹੋ ਜੋ ਤੁਹਾਨੂੰ ਦਿਲ ਦੇ ਮਰੀਜ਼ ਬਣਾ ਸਕਦੀਆਂ ਹਨ। ਭਾਰ ਘਟਾਉਣ ਲਈ ਕੋਈ ਸ਼ਾਰਟਕੱਟ ਨਹੀਂ ਹੈ ਇਸ ਲਈ ਹਰੇਕ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਭਾਰ ਘਟਾਉਣ ਦੌਰਾਨ ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਭੋਜਨ ਨਾ ਕਰਨਾ: ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਡਾਈਟਿੰਗ ਦੇ ਨਾਂ ‘ਤੇ ਖਾਣਾ-ਪੀਣਾ ਛੱਡ ਦਿੰਦੇ ਹਨ ਜੋ ਕਿ ਗਲਤ ਹੈ। ਭਾਰ ਘਟਾਉਣ ਅਤੇ ਕੈਲੋਰੀ ਬਰਨ ਕਰਨ ਲਈ ਸਰੀਰ ਨੂੰ ਐਨਰਜ਼ੀ ਦੀ ਵੀ ਜ਼ਰੂਰਤ ਹੁੰਦੀ ਹੈ ਜਿਸ ਲਈ ਖਾਣਾ ਬਹੁਤ ਮਹੱਤਵਪੂਰਨ ਹੈ। ਖਾਣਾ ਛੱਡਣ ਨਾਲ ਨਾ ਸਿਰਫ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਵੇਗੀ ਬਲਕਿ ਇਸ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਦੀ ਜਕੜ ‘ਚ ਆ ਜਾਵੋਗੇ। ਕੁਝ ਲੋਕ ਭਾਰ ਘਟਾਉਣ ਲਈ Liquid diet ਲੈਂਦੇ ਹਨ ਭਾਵ ਉਹ ਸਿਰਫ ਫਲ ਜਾਂ ਸਬਜ਼ੀਆਂ ਦਾ ਜੂਸ ਅਤੇ ਡੀਟੌਕਸ ਡ੍ਰਿੰਕ ਦਾ ਹੀ ਸੇਵਨ ਕਰਦੇ ਹਨ। ਭਾਵੇਂ ਫਲਾਂ ‘ਚ ਵਿਟਾਮਿਨ, ਫਾਈਬਰ ਅਤੇ ਮਿਨਰਲਜ਼ ਹੁੰਦੇ ਹਨ ਪਰ ਜੂਸ ‘ਚ ਇਹ ਨਹੀਂ ਪਾਏ ਜਾਂਦੇ। ਅਜਿਹੇ ‘ਚ ਲੰਬੇ ਸਮੇਂ ਤੱਕ ਸਿਰਫ ਫਲਾਂ ਦਾ ਜੂਸ ਪੀਣ ਨਾਲ ਸਰੀਰ ‘ਚ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਨਾ ਸਿਰਫ ਦਿਲ ਬਲਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।
ਕਰੈਸ਼ ਡਾਇਟ: ਉੱਥੇ ਹੀ ਕਰੈਸ਼ ਡਾਇਟ ‘ਚ ਵੀ ਭਾਰ ਘਟਾਉਣ ਲਈ ਬਹੁਤ ਘੱਟ ਭੋਜਨ ਖਾਣ ‘ਤੇ ਜ਼ੋਰ ਦਿੱਤਾ ਜਾਂਦਾ ਹੈ ਜਿਸਦਾ ਅਸਰ ਸਰੀਰ ਦੇ ਇਮਿਊਨ ਸਿਸਟਮ ‘ਤੇ ਪੈਂਦਾ ਹੈ। ਉੱਥੇ ਹੀ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਘੇਰੇ ‘ਚ ਵੀ ਆ ਜਾਂਦੇ ਹਨ। ਜੇ ਤੁਸੀਂ ਪ੍ਰੋਟੀਨ ਡਾਇਟ ‘ਤੇ ਫੋਕਸ ਕਰਦੇ ਹੋ ਤਾਂ ਇਹ ਦੱਸ ਦਈਏ ਕਿ ਬਹੁਤ ਜ਼ਿਆਦਾ ਸੇਵਨ ਸਰੀਰ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ। ਪ੍ਰੋਟੀਨ ਦਾ ਜ਼ਿਆਦਾ ਸੇਵਨ ਹਾਈ ਕੋਲੈਸਟ੍ਰੋਲ ਦੇ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧਾਉਂਦਾ ਹੈ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਭਾਰੀ ਕਸਰਤ ਜਾਂ ਡਾਈਟਿੰਗ ਦੀ ਬਜਾਏ ਕੁਝ ਸਧਾਰਣ ਟਿਪਸ ਫੋਲੋ ਕਰੋ। ਇਸ ਨਾਲ ਭਾਰ ਵੀ ਘਟੇਗਾ ਅਤੇ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
- ਦਿਨ ਭਰ ‘ਚ ਘੱਟੋ-ਘੱਟ 8-9 ਗਲਾਸ ਪਾਣੀ ਜ਼ਰੂਰ ਪੀਓ। ਇਹ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣਗੇ।
- ਡਾਇਟ ‘ਚ ਸਨੈਕਸ ਦੀ ਬਜਾਏ ਨਟਸ ਸ਼ਾਮਲ ਕਰੋ ਤਾਂ ਜੋ ਸਰੀਰ ਨੂੰ ਐਨਰਜ਼ੀ ਵੀ ਮਿਲੇ ਅਤੇ ਤੁਸੀਂ ਅਨ-ਹੈਲਥੀ ਖਾਣ ਤੋਂ ਵੀ ਬਚ ਜਾਓਗੇ।
- ਇਕ ਵਾਰ ਭਰ ਪੇਟ ਖਾਣ ਦੇ ਬਜਾਏ ਦਿਨ ‘ਚ ਘੱਟੋ ਘੱਟ 5-6 ਮੀਲ ਲਓ।
- ਖਾਣਾ ਖਾਣ ਤੋਂ ਬਾਅਦ ਇਕ ਜਗ੍ਹਾ ‘ਤੇ ਨਾ ਬੈਠੋ ਸਗੋਂ ਸੈਰ ਕਰਨ ਜਾਓ।
- ਭੋਜਨ ਤੋਂ ਪਹਿਲਾਂ ਪਾਣੀ ਪੀਣ ਨਾਲ ਤੁਸੀਂ ਬਹੁਤ ਸਾਰੀ ਕੈਲੋਰੀਜ਼ ਲੈਣ ਤੋਂ ਬਚੋਗੇ। ਇਸ ਨਾਲ ਸਰੀਰ ਵੀ ਹਾਈਡਰੇਟ ਰਹਿੰਦਾ ਹੈ।
- ਜੇ ਤੁਹਾਡੇ ਕੋਲ ਜਿੰਮ ਜਾਣ ਦਾ ਸਮਾਂ ਨਹੀਂ ਹੈ ਤਾਂ ਘਰ ‘ਚ ਹਲਕੀ ਕਸਰਤ ਕਰੋ। ਤੁਸੀਂ ਸਵੇਰੇ ਜਾਂ ਸ਼ਾਮ ਨੂੰ ਕਸਰਤ ਕਰ ਸਕਦੇ ਹੋ।
- ਤਣਾਅ ਤੋਂ ਦੂਰ ਰਹੋ ਅਤੇ ਭਰਪੂਰ ਨੀਂਦ ਲਓ। ਇਸ ਨਾਲ ਭਾਰ ਘਟਾਉਣ ‘ਚ ਬਹੁਤ ਮਦਦ ਮਿਲੇਗੀ।
- ਡਾਇਟ ‘ਚ ਹਰੀਆਂ ਸਬਜ਼ੀਆਂ, ਸਾਬਤ ਅਨਾਜ, ਮੌਸਮੀ ਫਲ ਸ਼ਾਮਲ ਕਰੋ। ਨਾਲ ਹੀ ਜ਼ੰਕ ਅਤੇ ਟਰਾਂਸ ਫੈਟ ਫੂਡਜ਼ ਤੋਂ ਦੂਰ ਰਹੋ।