Rajasthan doctor rp yadav : ਭਾਰਤ ਵਿੱਚ ਬਹੁਤ ਸਾਰੇ ਪਿੰਡ ਅਤੇ ਕਸਬੇ ਅਜਿਹੇ ਹਨ, ਜਿੱਥੇ ਅਜੇ ਵੀ ਆਵਾਜਾਈ ਦੀ ਸੇਵਾ ਨਹੀਂ ਪਹੁੰਚੀ ਹੈ। ਅੱਜ ਵੀ ਲੋਕ ਪੈਦਲ ਹੀ ਸਫ਼ਰ ਕਰਦੇ ਹਨ। ਪਰ ਰਾਜਸਥਾਨ ਤੋਂ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਦੇ ਕੋਟਪੁਤਲੀ ਵਿੱਚ ਇੱਕ 61 ਸਾਲਾਂ ਡਾਕਟਰ ਨੂੰ ਜਦੋ ਪਤਾ ਲੱਗਿਆ ਕਿ ਪਿੰਡ ਅਤੇ ਆਸ-ਪਾਸ ਦੀਆ ਲੜਕੀਆਂ ਪੈਦਲ ਸਕੂਲ ਅਤੇ ਕਾਲਜ ਜਾਂਦੀਆਂ ਹਨ ਤਾਂ ਉਨ੍ਹਾਂ ਨੇ ਆਪਣੀ ਕਮਾਈ ਵਿਚੋਂ ਵਿਦਿਆਰਥੀਆਂ ਲਈ ਬੱਸ ਹੀ ਖਰੀਦ ਲਈ, ਜਿਸ ਬੱਸ ਦੀ ਵਰਤੋਂ ਹੁਣ ਕੁੜੀਆਂ ਸਕੂਲ ਅਤੇ ਕਾਲਜ ਜਾਣ ਲਈ ਕਰਦੀਆਂ ਹਨ। ਇਸ ਸਲਾਘਾ ਯੋਗ ਕਦਮ ਵਾਲੀ ਕਹਾਣੀ ਨੂੰ ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ ਨੇ ਸਾਂਝਾ ਕੀਤਾ ਹੈ। ਜਿਸ ‘ਤੇ ਆਈਪੀਐਸ ਅਧਿਕਾਰੀ ਆਰ ਕੇ ਵਿਜ ਨੇ ਪ੍ਰਤੀਕ੍ਰਿਆ ਦਿੱਤੀ ਹੈ। ਵੈਸੇ ਇਹ ਖ਼ਬਰ 2017 ਦੀ ਦੱਸੀ ਜਾ ਰਹੀ ਹੈ। ਪਰ ਆਈਪੀਐਸ ਦੁਆਰਾ ਦੁਬਾਰਾ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਹ ਕਹਾਣੀ ਇੱਕ ਵਾਰ ਫਿਰ ਖੂਬ ਵਾਇਰਲ ਹੋ ਰਹੀ ਹੈ।
61 ਸਾਲਾ ਡਾ ਆਰ.ਪੀ. ਯਾਦਵ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਪਿੰਡ ਅਤੇ ਆਸ ਪਾਸ ਦੀਆਂ ਕੁੜੀਆਂ ਜਨਤਕ ਆਵਾਜਾਈ ਦੀ ਘਾਟ ਕਾਰਨ ਕਈ ਕਿਲੋਮੀਟਰ ਪੈਦਲ ਹੀ ਸਕੂਲ ਅਤੇ ਕਾਲਜ ਜਾਂਦੀਆਂ ਹਨ। ਇਹ ਵੇਖ ਕੇ ਉਨ੍ਹਾਂ ਨੇ ਆਪਣੇ ਪ੍ਰੋਵੀਡੈਂਟ ਫੰਡ ਵਿੱਚੋਂ 19 ਲੱਖ ਰੁਪਏ ਕੱਢਵਾ ਲਏ ਅਤੇ ਲੜਕੀਆਂ ਲਈ ਇੱਕ ਆਪਣੀ ਬੱਸ ਹੀ ਖਰੀਦ ਲਈ। ਆਈਏਐਸ ਅਫਸਰ ਅਵਨੀਸ਼ ਸ਼ਰਨ ਦੇ ਟਵੀਟ ‘ਤੇ ਆਰ ਕੇ ਵਿਜ ਨੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਲਿਖਿਆ, ‘ਨਮਨ ਹੈ ਅਜਿਹੀ ਸਖਸ਼ੀਅਤ ਨੂੰ।’