Bhang Chai benefits: ਤੁਸੀਂ ਤੁਲਸੀ, ਦੁੱਧ, ਬਲੈਕ ਟੀ ਜਾਂ ਨਿੰਬੂ ਵਾਲੀ ਚਾਹ ਤਾਂ ਬਹੁਤ ਵਾਰ ਪੀਤੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਭੰਗ ਦੀ ਚਾਹ ਬਾਰੇ ਦੱਸਣ ਜਾ ਰਹੇ ਹਾਂ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਭੰਗ ਦੀ ਚਾਹ ਭਲਾ ਕੌਣ ਪੀਂਦਾ ਹੈ ਪਰ ਤੁਹਾਨੂੰ ਦੱਸ ਦਈਏ ਇਸ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਐਂਟੀ ਆਕਸੀਡੈਂਟਸ, ਵਿਟਾਮਿਨ, ਪੋਟਾਸ਼ੀਅਮ, ਮੈਗਨੀਸ਼ੀਅਮ, ਮਿਨਰਲਜ਼ ਅਤੇ ਫਾਈਬਰ ਵਰਗੇ ਗੁਣਾਂ ਨਾਲ ਭਰਪੂਰ ਭੰਗ ਦੀ ਚਾਹ ਗਠੀਏ ਦੇ ਦਰਦ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਦਾ ਰਾਮਬਾਣ ਇਲਾਜ਼ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭੰਗ ਦੀ ਚਾਹ ਬਣਾਉਣ ਦਾ ਤਰੀਕਾ ਅਤੇ ਇਸ ਦੇ ਫਾਇਦੇ।
ਕਿਉਂ ਫ਼ਾਇਦੇਮੰਦ ਹੈ ਭੰਗ ਦੀ ਚਾਹ: ਅਧਿਐਨ ਦੇ ਅਨੁਸਾਰ ਸੀਮਤ ਮਾਤਰਾ ‘ਚ ਭੰਗ ਦਾ ਸੇਵਨ ਸਿਹਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਇਸ ਦਾ ਸੇਵਨ ਨਸ਼ਾ ਕਰਨ ਦੀ ਬਜਾਏ ਸਹੀ ਰੂਪ ‘ਚ ਕਰਨਾ ਵਧੀਆ ਹੁੰਦਾ ਹੈ। ਇਸ ਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਚਾਹ। ਵਿਗਿਆਨੀਆਂ ਦਾ ਮੰਨਣਾ ਹੈ ਕਿ ਭੰਗ ਦੀ ਚਾਹ ਪੀਣ ਨਾਲ ਦਰਦ, ਮਤਲੀ, ਚਿੰਤਾ ਆਦਿ ਨੂੰ ਘਟਾਉਣ ‘ਚ ਸਹਾਇਤਾ ਮਿਲ ਸਕਦੀ ਹੈ ਕਿਉਂਕਿ ਇਸ ‘ਚ ਵਿਟਾਮਿਨ, ਪੌਸ਼ਟਿਕ ਤੱਤ ਅਤੇ ਐਂਟੀ ਆਕਸੀਡੈਂਟ ਵਰਗੇ ਗੁਣ ਹੁੰਦੇ ਹਨ।
ਇਸ ਤਰ੍ਹਾਂ ਬਣਾਉ ਭੰਗ ਦੀ ਚਾਹ
- ਭੰਗ – 1 ਗ੍ਰਾਮ
- ਪਾਣੀ – 1 ਲੀਟਰ
- ਤੁਲਸੀ ਦੇ ਪੱਤੇ
- ਕਰੀਮ – 1 ਚੱਮਚ
- ਚਾਹ ਵਾਲਾ ਭਾਂਡਾ
ਭੰਗ ਦੀ ਚਾਹ ਬਣਾਉਣ ਦਾ ਤਰੀਕਾ: ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲੋ। ਫਿਰ ਪਾਣੀ ‘ਚ ਭੰਗ ਅਤੇ ਤੁਲਸੀ ਦੇ ਪੱਤਿਆਂ ਨੂੰ ਕਰਕੇ ਲਗਭਗ 15 ਮਿੰਟ ਲਈ ਉਬਲਣ ਦਿਓ। ਇਸ ਤੋਂ ਬਾਅਦ ਛਾਨਣੀ ਨਾਲ ਭੰਗ ਦੇ ਪੱਤੇ ਅਲੱਗ ਕਰੋ। ਜੇ ਤੁਸੀਂ ਚਾਹੋ ਤਾਂ ਇਸ ‘ਚ 1 ਚੱਮਚ ਕਰੀਮ ਵੀ ਮਿਕਸ ਕਰ ਸਕਦੇ ਹੋ। ਹੁਣ ਤੁਸੀਂ ਇਸ ਦਾ ਸੇਵਨ ਕਰੋ। ਦਿਨ ਭਰ ‘ਚ ਇਸਦਾ ਸਿਰਫ ਇੱਕ ਕੱਪ ਹੀ ਪੀਓ।
ਭੰਗ ਦੀ ਚਾਹ ਪੀਣ ਦੇ ਫ਼ਾਇਦੇ
- ਖੋਜ ਦੇ ਅਨੁਸਾਰ ਭੰਗ ਦੀ ਚਾਹ ਪੀਣ ਨਾਲ ਪੁਰਾਣੇ ਤੋਂ ਪੁਰਾਣੇ ਦਰਦ ਖ਼ਤਮ ਹੋ ਜਾਂਦਾ ਹੈ। ਮਲਟੀਪਲ ਸਕਲੋਰੋਸਿਸ, ਕੈਂਸਰ, ਏਡਜ਼ ਆਦਿ ਤੋਂ ਪੀੜਤ ਲੋਕ ਇਸ ਚਾਹ ਦਾ ਸੇਵਨ ਕਰਕੇ ਦਰਦ ਨੂੰ ਦੂਰ ਕਰ ਸਕਦੇ ਹਨ।
- ਇਸ ਚਾਹ ਦਾ ਸੇਵਨ ਨਾ ਸਿਰਫ ਮਤਲੀ ਤੋਂ ਰਾਹਤ ਦਿਵਾਉਂਦਾ ਹੈ ਬਲਕਿ ਇਹ ਭੁੱਖ ਵਧਾਉਣ ‘ਚ ਵੀ ਮਦਦਗਾਰ ਹੈ।
- ਭੰਗ ਦੀ ਚਾਹ ਇਰੀਟੇਬਲ ਬਾਊਲ ਸਿੰਡਰੋਮ, ਮਲਟੀਪਲ ਸਕਲੇਰੋਸਿਸ, ਰੁਮੇਟਾਈਡ ਗਠੀਏ ਆਦਿ ਬਿਮਾਰੀਆਂ ਦੇ ਇਲਾਜ ‘ਚ ਮਦਦਗਾਰ ਹੈ।
- ਖੋਜ ਨੇ ਇਹ ਖੁਲਾਸਾ ਕੀਤਾ ਹੈ ਕਿ ਭੰਗ ਦੀ ਚਾਹ ‘ਚ ਸ਼ਕਤੀਸ਼ਾਲੀ ਨਿਊਰੋਪ੍ਰੋਟੈਕਟਿਵ ਗੁਣ ਹੁੰਦੇ ਹਨ ਜੋ ਤੁਹਾਨੂੰ ਮਾਨਸਿਕ ਸ਼ਾਂਤੀ ਦੇ ਕੇ ਤਣਾਅ, ਚਿੰਤਾ ਅਤੇ ਉਦਾਸੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ।
- ਭੰਗ ਦੀ ਚਾਹ ਉਨ੍ਹਾਂ ਲੋਕਾਂ ਲਈ ਵਧੀਆ ਆਪਸ਼ਨ ਹੈ ਜੋ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਕਿਉਂਕਿ ਇਹ ਫੇਫੜਿਆਂ ਨੂੰ ਬਿਨਾਂ ਕਿਸੇ ਨਸ਼ਾ ਦੇ ਤੰਦਰੁਸਤ ਰੱਖਦੀ ਹੈ।
- ਇਸ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਬਲੱਡ ਸਰਕੂਲੇਸ਼ਨ ਨੂੰ ਵਧਾਉਂਦਾ ਹੈ ਜੋ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਬਹੁਤ ਹੱਦ ਤੱਕ ਘਟਾਉਂਦਾ ਹੈ। ਹਾਲਾਂਕਿ ਇਸ ਨੂੰ ਨਿਯਮਤ ਰੂਪ ‘ਚ ਲੈਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।