Ear Massage benefits: ਔਰਤਾਂ ਦਿਨ ਰਾਤ ਪਰਿਵਾਰ ਦਾ ਧਿਆਨ ਰੱਖਦੀਆਂ ਹਨ ਪਰ ਇਸ ਮਾਮਲੇ ਵਿਚ ਉਹ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰਦੀਆਂ ਹਨ। ਇਸ ਦੇ ਕਾਰਨ ਉਹ ਸਿਰ ਦਰਦ, ਕਮਰ, ਕਮਰ,ਥਕਾਵਟ ਜਿਹੀ ਛੋਟੀਆਂ-ਮੋਟੀਆਂ ਸਮੱਸਿਆਵਾਂ ਨਾਲ ਘਿਰੀਆਂ ਰਹਿੰਦੀਆਂ ਹਨ। ਇੰਨਾ ਹੀ ਨਹੀਂ ਸਰਵੇ ਮੁਕਾਬਲੇ ਥਾਇਰਾਇਡ, ਕੈਂਸਰ, ਸ਼ੂਗਰ ਵਰਗੀਆਂ ਬਿਮਾਰੀਆਂ ਦੇ ਸਭ ਤੋਂ ਵੱਧ ਮਾਮਲੇ ਵੀ ਔਰਤਾਂ ‘ਚ ਹੀ ਵੇਖਣ ਨੂੰ ਮਿਲਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਛੋਟੇ-ਮੋਟੇ ਸਿਰ ਦਰਦ ਤੋਂ ਲੈ ਕੇ ਥਾਇਰਾਇਡ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਕੰਨ ਦੀ ਮਸਾਜ ਦੇਵੇਗੀ ਕਈ: ਤੁਸੀਂ ਪੈਰਾਂ ਦੀ ਮਾਲਸ਼ ਦੇ ਫਾਇਦਿਆਂ ਬਾਰੇ ਤਾਂ ਕਈ ਵਾਰ ਸੁਣਿਆ ਹੋਵੇਗਾ ਪਰ ਇਥੇ ਅਸੀਂ ਤੁਹਾਨੂੰ ਕੰਨ ਦੀ ਮਸਾਜ ਦੇ ਜ਼ਬਰਦਸਤ ਫਾਇਦੇ ਦੱਸਣ ਜਾ ਰਹੇ ਹਾਂ ਜਿਸ ਨੂੰ ‘ਕੰਨ ਰਿਫਲੈਕਸੋਜੀ’ (Ear Reflexology) ਵੀ ਕਿਹਾ ਜਾਂਦਾ ਹੈ। ਦਰਅਸਲ ਕੰਨ ਦੇ ਪਿੱਛੇ ਕੁਝ ਐਕੁਪ੍ਰੈਸ਼ਰ ਪੁਆਇੰਟਸ ਹੁੰਦੇ ਹਨ ਜਿਸ ਨੂੰ ਉਤੇਜਿਤ ਕਰਨ ‘ਤੇ ਨਾ ਸਿਰਫ ਤਣਾਅ ਘੱਟ ਹੁੰਦਾ ਹੈ ਬਲਕਿ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਫ਼ਾਇਦੇ ਵੀ ਮਿਲਦੇ ਹਨ। ਇਹੀ ਕਾਰਨ ਹੈ ਕਿ ਜਦੋਂ ਤੁਸੀਂ ਕੰਨ ਰਗੜਦੇ, ਮਰੋੜਦੇ, ਦਬਾਉਂਦੇ ਜਾਂ ਕੰਨ ਦੇ ਕਾਰਟੀਜੇਲ ਨੂੰ ਰੋਲ ਕਰਦੇ ਹੋ ਤਾਂ ਉਸ ਨਾਲ ਰਾਹਤ ਮਿਲਦੀ ਹੈ। ਕੰਨ ਦੀਆਂ ਬਹੁਤ ਸਾਰੀਆਂ ਨਾੜੀਆਂ ਦਿਮਾਗੀ ਪ੍ਰਣਾਲੀ ਨਾਲ ਜੁੜੀਆਂ ਹੁੰਦੀਆਂ ਹਨ ਜੋ ਰੀੜ੍ਹ ਦੀ ਹੱਡੀ ਦੇ ਹੇਠਾਂ ਨਿਊਰੋਲੋਜੀਕਲ ਰਸਤੇ ਨੂੰ ਭੇਜਣ ਦਾ ਕੰਮ ਕਰਦੀ ਹੈ। ਇਸ ਨਾਲ ਸਰੀਰ ਦੇ ਸਾਰੇ ਹਿੱਸਿਆਂ ‘ਚ ਨਿਊਰੋਨਜ਼ ਪਹੁੰਚ ਜਾਂਦੇ ਹਨ ਅਤੇ ਤਣਾਅ ਨੂੰ ਘੱਟ ਕਰਦੇ ਹਨ। ਇਸਦੇ ਨਾਲ ਮਾਸਪੇਸ਼ੀਆਂ ਨੂੰ ਵੀ ਰਾਹਤ ਮਿਲਦੀ ਹੈ।
ਆਓ ਹੁਣ ਦੱਸਦੇ ਹਾਂ ਕਿ ਕੰਨ ਦੀ ਮਸਾਜ ਕਰਨ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲਦੇ ਹਨ….
- ਦਵਾਈਆਂ ਦੀ ਥਾਂ ਸਿਰ ਦਰਦ ਅਤੇ ਮਾਈਗਰੇਨ ਹੋਣ ‘ਤੇ ਕੰਨਾਂ ਦੀ ਮਸਾਜ ਕਰੋ। ਇਸ ਨਾਲ ਦਰਦ ਤੋਂ ਵੀ ਰਾਹਤ ਮਿਲੇਗੀ ਅਤੇ ਦਵਾਈਆਂ ਦਾ ਨੁਕਸਾਨ ਵੀ ਨਹੀਂ ਹੋਵੇਗਾ। ਜੇ ਤੁਸੀਂ ਕੰਨ ਦੀ ਮਸਾਜ ਨਹੀਂ ਕਰ ਸਕਦੇ ਤਾਂ ਪੁਦੀਨੇ ਦੀ ਚਾਹ ਬਣਾ ਕੇ ਪੀਓ।
- ਸਟ੍ਰੈੱਸ, ਘਬਰਾਹਟ ਜਾਂ ਬੇਚੈਨੀ ਮਹਿਸੂਸ ਹੋਵੇ ਤਾਂ ਕੰਨਾਂ ਦੇ ਉੱਪਰਲੇ ਹਿੱਸੇ ਦੀ ਮਸਾਜ ਕਰੋ ਜੋ ਕਿ ਤਿਕੋਣੀ ਸ਼ਕਲ ‘ਚ ਬਣਿਆ ਹੁੰਦਾ ਹੈ। ਇਸ ਨਾਲ ਤਣਾਅ ਘੱਟ ਹੋਵੇਗਾ ਅਤੇ ਤੁਹਾਨੂੰ ਆਰਾਮ ਮਿਲੇਗਾ।
- ਭਾਰ ਘਟਾਉਣ ਲਈ ਡਾਈਟਿੰਗ ਜਾਂ ਜਿੰਮ ‘ਚ ਸਖਤ ਮਿਹਨਤ ਕਰਨ ਦੇ ਬਜਾਏ ਤੁਸੀਂ ਇਸ ਟ੍ਰਿਕ ਦੀ ਵਰਤੋਂ ਕਰ ਸਕਦੇ ਹੋ। ਇਸਦੇ ਲਈ ਕੰਨ ਦੇ ਵੱਖ-ਵੱਖ ਬਿੰਦੂਆਂ ਨੂੰ 10-15 ਮਿੰਟ ਲਈ ਦਿਨ ‘ਚ ਦੋ ਵਾਰ ਰਗੜੋ। ਇਸ ਨਾਲ ਭਾਰ ਘਟਾਉਣ ‘ਚ ਸਹਾਇਤਾ ਮਿਲੇਗੀ।
- ਕੰਨ ਦੀ ਲੋਬ ਨੂੰ ਖਿੱਚਣ ਜਾਂ ਮਲਣ ਨਾਲ ਨਸਾਂ ਉਤੇਜਿਤ ਹੁੰਦੀਆਂ ਹਨ ਜਿਸ ਨਾਲ ਐਂਡੋਰਫਿਨ ਰਿਲੀਜ਼ ਹੋ ਜਾਂਦੀ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ ਅਤੇ ਤੁਹਾਨੂੰ ਚੰਗਾ ਮਹਿਸੂਸ ਵੀ ਹੁੰਦਾ ਹੈ।
- ਰਾਤ ਨੂੰ ਚੰਗੀ ਤਰ੍ਹਾਂ ਸੌ ਨਹੀਂ ਪਾਉਂਦੇ ਤਾਂ ਇਕ ਵਾਰ ਕੰਨ ਦੀ ਮਸਾਜ਼ ਕਰਕੇ ਦੇਖੋ। ਇਸ ਨਾਲ ਦਿਮਾਗ ਤਣਾਅਮੁਕਤ ਹੁੰਦਾ ਹੈ ਜਿਸ ਨਾਲ ਵਧੀਆ ਨੀਂਦ ਆਉਂਦੀ ਹੈ। ਇਸ ਦੇ ਲਈ ਸੌਣ ਤੋਂ ਘੱਟੋ-ਘੱਟ 5 ਮਿੰਟ ਪਹਿਲਾਂ ਕੰਨਾਂ ਦੀ ਮਸਾਜ ਕਰੋ।
- ਸਵੇਰੇ ਉੱਠਕੇ 5 ਤੋਂ 7 ਮਿੰਟ ਕੰਨਾਂ ਨੂੰ ਤੇਜ਼ੀ ਨਾਲ ਰਗੜੋ। ਇਸ ਨਾਲ ਨਸਾਂ ਉਤੇਜਿਤ ਅਤੇ ਦਿਮਾਗ ਦੇ ਸੈੱਲ ਐਕਟਿਵ ਹੋਣਗੇ ਜਿਸ ਨਾਲ ਤੁਸੀਂ ਫ਼੍ਰੇਸ਼ ਫੀਲ ਕਰੋਗੇ। ਐਨਰਜ਼ੀ ਬੂਸਟ ਕਰਨ ਦੇ ਨਾਲ ਇਹ ਇਮਿਊਨਿਟੀ ਵਧਾਉਣ ‘ਚ ਵੀ ਮਦਦਗਾਰ ਹੈ।